ਲੌਗੀਆ ਸਰਬਸੰਮਤੀ ਨਾਲ ਤੀਜੀ ਵਾਰ ਸੈਣੀ ਮਹਾਂ ਸਭਾ ਪੰਜਾਬ ਦੇ ਬਣੇ ਪ੍ਰਧਾਨ ਲੌਗੀਆ ਸਰਬਸੰਮਤੀ ਨਾਲ ਤੀਜੀ ਵਾਰ ਸੈਣੀ ਮਹਾਂ ਸਭਾ ਪੰਜਾਬ ਦੇ ਬਣੇ ਪ੍ਰਧਾਨ
Publish Date: Sun, 11 Oct 2026 06:00 PM (IST)
Updated Date: Sun, 11 Oct 2026 06:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸੈਣੀ ਮਹਾ ਸਭਾ ਪੰਜਾਬ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਬਾਬਾ ਸਤਿਨਾਮ ਜੀ ਨੰਗਲ ਚੌਕ ਰੋਪੜ ਵਿਖੇ ਕਰਵਾਇਆ ਗਿਆ,ਜਿਸ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਰੂਪਨਗਰ , ਨਵਾਂ ਸ਼ਹਿਰ, ਮੋਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਗੁਰਦਾਸਪੁਰ, ਪਠਾਨਕੋਟ, ਚੰਡੀਗੜ੍ਹ ਆਦਿ ਤੋਂ ਵੱਡੀ ਗਿਣਤੀ ’ਚ ਸੰਸਥਾ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇੰਜ : ਦੀਦਾਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਜਲਾਸ ਦੌਰਾਨ ਪਹਿਲੀ ਕਾਰਜਕਾਰਨੀ ਨੂੰ ਭੰਗ ਕਰਕੇ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਹਰਜੀਤ ਸਿੰਘ ਲੌਂਗੀਆ ਨੂੰ ਤੀਜੀ ਵਾਰ ਸਰਬਸੰਮਤੀ ਨਾਲ ਸੈਣੀ ਮਹਾ ਸਭਾ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਾਬਕਾ ਕੌਸਲਰ ਗੁਰਮੁਖ ਸਿੰਘ ਸੈਣੀ ਰੂਪਨਗਰ ਨੂੰ ਪੰਜਾਬ ਦਾ ਮੁੱਖ ਸਰਪ੍ਰਸਤ ਚੁਣਿਆ ਗਿਆ। ਦੋ ਹੋਰ ਨਵੀਆਂ ਨਿਯੁਕਤੀਆਂ ਤਹਿਤ ਅਸ਼ੋਕ ਸੈਣੀ ਪਠਾਨਕੋਟ ਨੂੰ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਇੰਜੀਨੀਅਰ ਦੀਦਾਰ ਸਿੰਘ ਰੂਪਨਗਰ ਨੂੰ ਜਥੇਬੰਦਕ ਸਕੱਤਰ ਪੰਜਾਬ ਚੁਣਿਆ ਗਿਆ। ਬਾਕੀ ਨਿਯੁਕਤੀਆਂ ਜਲਦੀ ਹੀ ਕੀਤੀਆਂ ਜਾਣਗੀਆਂ। ਚੋਣ ਅਬਜ਼ਰਵਰਾਂ ਵਜੋਂ ਸੰਤੋਖ ਸਿੰਘ ਸ਼ਿਵਾਲਕ ਬਲਾਚੌਰ, ਤਰਲੋਚਨ ਸਿੰਘ ਸੈਣੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਮੁਖ ਸਿੰਘ ਸੈਣੀ ਰੂਪਨਗਰ ਨੇ ਜ਼ਿੰਮੇਵਾਰੀ ਨਿਭਾਈ। ਇਜਲਾਸ ’ਚ ਤਿੰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਤਹਿਤ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਸੈਣੀ ਸਮਾਜ ’ਚ ਏਕਤਾ ਕਾਇਮ ਕਰਨ ਲਈ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਦੂਜੇ ਮਤੇ ’ਚ ਪਛੜੀਆਂ ਸ਼੍ਰੇਣੀਆਂ ਲਈ 27 ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲਾਗੂ ਕਰਵਾਉਣ ਅਤੇ ਸੈਣੀ ਸਿੱਖ ਸਰਟੀਫਿਕੇਟ ਬਣਵਾਉਣ ਸਮੇਂ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਜਲਦੀ ਹੀ ਇੱਕ ਕਮੇਟੀ ਦਾ ਗਠਨ ਕਰਕੇ ਪੰਜਾਬ ਪਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇੱਕ ਹੋਰ ਮਤੇ ਅਨੁਸਾਰ ਸੰਸਥਾ ਵੱਲੋਂ ਸਮਾਜ ਸੁਧਾਰ ਦੇ ਕੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਨ੍ਹਾਂ ’ਚ ਖ਼ੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਮਹਾਨ ਸ਼ਹੀਦਾਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਉਣਾ ਸ਼ਾਮਲ ਹੈ। ਇਜਲਾਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਦਨ ਗੋਪਾਲ ਸੈਣੀ ਅਤੇ ਮੋਹਨ ਸਿੰਘ ਮਹੁੰਮਦੀਪੁਰ ਨੇ ਬਾਖ਼ੂਬੀ ਨਿਭਾਈ। ਅਖੀਰ ਵਿੱਚ ਸੰਤ ਬਾਬਾ ਹਰਦੀਪ ਸਿੰਘ ਜੀ ਨੇ ਪਹੁੰਚੇ ਹੋਏ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਚੇਅਰਮੈਨ ਤਰਲੋਚਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੇਸਰ ਸਿੰਘ ਸੈਣੀ ਮੂਸਾਪੁਰ, ਗੁਰਨਾਮ ਸਿੰਘ ਮਟੋਰ, ਰਾਜਿੰਦਰ ਸਿੰਘ ਨਨੂੰਆ ਪ੍ਰਧਾਨ ਸੈਣੀ ਭਵਨ ਰੂਪਨਗਰ , ਨਰਿੰਦਰ ਸਿੰਘ ਸੈਣੀ ਗਰਦਲੇ, ਹਰਮਿੰਦਰ ਸਿੰਘ ਹੈਪੀ ਪਪਰਾਲਾ, ਅਮਨਪ੍ਰੀਤ ਕਾਬੜਵਾਲ, ਪ੍ਰਿੰਸੀਪਲ ਹਰੀਸ਼ ਸੈਣੀ, ਸੁਰਜੀਤ ਸਿੰਘ ਕੰਗਣਾ ਬੇਟ, ਦਲੇਲ ਸਿੰਘ ਸੈਣੀ ਬਲਾਚੌਰ, ਬਲਵੰਤ ਸਿੰਘ ਸੈਣੀ ਕੁਰਾਲੀ, ਮਨਿੰਦਰ ਸਿੰਘ ਭੂਪਨਗਰ, ਦਿਆਲ ਸੈਣੀ ਲਾਲੜੂ, ਹਰਜਿੰਦਰ ਸਿੰਘ ਗੱਜਪੁਰ, ਨਿਰਮਲ ਸਿੰਘ ਮੋਹਾਲੀ, ਸਰਬਜੀਤ ਕੌਰ ਮੋਹਾਲੀ, ਸੁਖਵਿੰਦਰ ਸਿੰਘ ਪਟਵਾਰੀ ਐਮ.ਸੀ. ਰੋਪੜ, ਬਲਜੀਤ ਜਡੋਰੀਆ ਤਾਲਾਪੁਰ, ਕਿਰਪਾਲ ਸਿੰਘ ਰੋਪੜ, ਮਨਜੀਤ ਕੌਰ ਘਨੌਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਅਮਰੀਕ ਸਿੰਘ ਪਟਿਆਲਾ, ਕੈਪਟਨ ਸਤਨਾਮ ਸਿੰਘ ਨਵਾਂ ਸ਼ਹਿਰ, ਰਾਕੇਸ਼ ਸੈਣੀ ਬਠਿੰਡਾ, ਪਰਮੋਦ ਸੈਣੀ ਗੁਰਦਾਸਪੁਰ, ਮਲਕੀਅਤ ਸੈਣੀ ਐਮਸੀ. ਲਾਲੜੂ, ਪਰਮਜੀਤ ਸੈਣੀ ਪਠਾਨਕੋਟ, ਰੁਪਿੰਦਰ ਸਿੰਘ ਹੈਪੀ ਲੱਖੇਵਾਲ, ਗੁਰਮੇਲ ਸਿੰਘ ਟੱਪਰੀਆ ਅਤੇ ਨੋਨਿਹਾਲ ਸਿੰਘ ਸਰਾਢੀ ਸਮੇਤ ਵੱਡੀ ਗਿਣਤੀ ਵਿੱਚ ਡੈਲੀਗੇਟ ਹਾਜ਼ਰ ਸਨ।