ਲਾਲਪੁਰਾ ਨੇ ਮੰਡਲ ਪ੍ਰਧਾਨ ਤੇ ਵਰਕਰਾਂ ਨਾਲ ਸਾਂਝੀ ਕੀਤੀ ਰੂਪਰੇਖਾ ਲਾਲਪੁਰਾ ਨੇ ਮੰਡਲ ਪ੍ਰਧਾਨ ਅਤੇ ਵਰਕਰਾਂ ਨਾਲ ਸਾਂਝੀ ਕੀਤੀ ਸੰਗਠਨਾਤਮਕ ਰੂਪਰੇਖਾ
Publish Date: Mon, 26 Oct 2026 06:25 PM (IST)
Updated Date: Mon, 26 Oct 2026 06:28 PM (IST)
ਪੁਸ਼ਵਿੰਦਰ ਗੋਲੀਆਂ, ਪੰਜਾਬੀ ਜਾਗਰਣ, ਘਨੌਲੀ: ਭਾਰਤੀ ਜਨਤਾ ਪਾਰਟੀ ਦੇ ਘਨੌਲੀ ਮੰਡਲ ਦੀ ਮੰਡਲ ਕਾਰਜਕਾਰਨੀ ਮੀਟਿੰਗ ਸੋਮਵਾਰ ਨੂੰ ਹੋਈ, ਜਿਸ ਦੌਰਾਨ ਪਾਰਟੀ ਦੀਆਂ ਸੰਗਠਨਾਤਮਕ ਗਤੀਵਿਧੀਆਂ, ਆਉਣ ਵਾਲੇ ਪ੍ਰੋਗਰਾਮਾਂ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਠਨ ਦੀ ਮਜ਼ਬੂਤੀ ਲਈ ਆਪਸੀ ਤਾਲਮੇਲ, ਸਮੂਹਿਕ ਸਹਿਯੋਗ ਅਤੇ ਸਮਰਪਣ ਨਾਲ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਘਨੌਲੀ ਮੰਡਲ ਦੇ ਪ੍ਰਧਾਨ ਇੰਦਰਪਾਲ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਵਰਕਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੰਡਲ ਦੀਆਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਦੇ ਚੱਲ ਰਹੇ ਕੰਮਕਾਜ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਗਠਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਪਾਰਟੀ ਦੀਆਂ ਗਤੀਵਿਧੀਆਂ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਲਾਲਪੁਰਾ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਮੰਡਲ ਪੱਧਰ ’ਤੇ ਆਪਸੀ ਤਾਲਮੇਲ ਵਧਾਉਣ ਅਤੇ ਹਰ ਖੇਤਰ ’ਚ ਵਰਕਰਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਆਉਣ ਵਾਲੇ ਪਾਰਟੀ ਪ੍ਰੋਗਰਾਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਲੋਕਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ’ਚ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਗਈ ਕਿ ਕਿਸੇ ਵੀ ਸੰਗਠਨ ਦੀ ਮਜ਼ਬੂਤੀ ਉਸ ਦੇ ਸਮਰਪਿਤ ਵਰਕਰਾਂ, ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਨਿਰੰਤਰ ਮਿਹਨਤ ’ਤੇ ਨਿਰਭਰ ਕਰਦੀ ਹੈ। ਇਸ ਲਈ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤਰਲੋਚਨ ਸਿੰਘ , ਧਰਮਿੰਦਰ ਸਿੰਘ ਮਲਿਕਪੁਰ, ਵਿਜੇਪਾਲ ਸਿੰਘ, ਰਾਮ ਸਿੰਘ ਨੂਹੋਂ, ਅਵਤਾਰ ਸਿੰਘ, ਮਨਜੋਤ ਸਿੰਘ, ਸਤਨਾਮ ਸਿੰਘ ਸੱਤੂ, ਪ੍ਰਿੰਸੀਪਲ ਨੰਦ ਲਾਲ, ਅੰਜੂ ਸ਼ਰਮਾ, ਆਸ਼ਾ ਰਾਣੀ, ਪਰਵਿੰਦਰ ਕੌਰ, ਬਲਜੀਤ ਸਿੰਘ, ਡਾਕਟਰ ਇੰਦਰਜੀਤ ਸਿੰਘ, ਪ੍ਰਿੰਸ ਕੌਸ਼ਿਕ, ਸੁਰਜੀਤ ਸਿੰਘ ਡਕਾਲਾ, ਸੁਖਵਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਬਹਾਦਰਪੁਰ, ਮੁਕੇਸ਼ ਕੁਮਾਰ, ਗੋਲਡੀ ਮਕੌੜੀ, ਰਮਨ ਕੁਮਾਰ, ਕਮਲਜੀਤ ਸਿੰਘ, ਹਰਜੀਤ ਸਿੰਘ ਡੰਗੋਲੀ ਸਮੇਤ ਹੋਰ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।