- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਸੂਥਲ ਦੇ ਖਿਡਾਰੀਆ ਨੇ ਵੱਖ ਵੱਖ ਮੁਕਾਬਲਿਆਂ ਵਿਚ ਪ੍ਰਾਇਮਰੀ ਖੇਡਾਂ ਵਿਚ ਮਾਰੀਆ ਮੱਲਾਂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਗੁਰੂ ਨਾਨਕ ਪਬਲਿਕ ਸਕੂਲ ਲੋਧੀ ਮਾਜਰਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ’ਚ ਦੌੜਾ, ਰੱਸਾ , ਸ਼ਤਰੰਜ ,ਯੋਗਾ ,ਬੈਂਡਮਿੰਟਨ , ਕੁਸ਼ਤੀ ਆਦਿ ਦੇ ਮੁਕਾਬਲੇ ਕਰਵਾਏ ਗਏ,ਜਿਸ ’ਚ ਖਾਲਸਾ ਮਾਡਲ ਸਕੂਲ ਅਤੇ ਖਾਲਸੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀ ਯੁਵਰਾਜ ਸਿੰਘ ਨੇ 100 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਿਲ ਕੀਤਾ। ਖਾਲਸਾ ਮਾਡਲ ਸਕੂਲ ਰੂਪਨਗਰ ਦੇ ਖਿਡਾਰੀਆਂ ਨੇ ਰੱਸੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ’ਚ ਅਦਿੱਤਿਆ,ਸੁਖਮਨ, ਅਨਮੋਲਪ੍ਰੀਤ ਸਿੰਘ, ਨਿਖਿਲ ਕੁਮਾਰ, ਸਿਕੰਦਰ ਸਿੰਘ ,ਆਕਾਸ਼ਦੀਪ ਸਿੰਘ, ਅਤੇ ਹਰਨੂਰ ਸਿੰਘ ਸ਼ਾਮਿਲ ਸਨ।
ਕੁਸ਼ਤੀ ਮੁਕਾਬਲੇ ’ਚ ਖਾਲਸਾ ਮਾਡਲ ਸਕੂਲ ਰੂਪਨਗਰ ਦੇ ਖਿਡਾਰੀ ਕਾਰਤਿਕ ਨੇ ਪਹਿਲਾ ਸਥਾਨ ਹਾਸਿਲ ਕੀਤਾ। ਖੋ -ਖੋ ਦੇ ਮੁਕਾਬਲੇ ’ਚ ਖਾਲਸਾ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ’ਚ ਗੁਰਪ੍ਰੀਤ ਕੌਰ, ਯੁਵਾਨੀ, ਰਾਧਿਕਾ ਅਤੇ ਅਵਨੀਤ ਕੌਰ ਸ਼ਾਮਿਲ ਸਨ। ਸ਼ਤਰੰਜ ਲੜਕਿਆਂ ਦੇ ਮੁਕਾਬਲੇ ’ਚ ਖਾਲਸਾ ਮਾਡਲ ਸਕੂਲ ਦੇ ਖਿਡਾਰੀ ਸੋਹਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੇ ਸ਼ਤਰੰਜ ਮੁਕਾਬਲੇ ’ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਖਿਡਾਰਨ ਨਰਗਿਸ ਨੇ ਪਹਿਲਾ ਸਥਾਨ ਹਾਸਿਲ ਕੀਤਾ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਖਿਡਾਰਨ ਨਰਗਿਸ ਨੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਿਲ ਕੀਤਾ।
ਕਬੱਡੀ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲੇ ’ਚ ਖਾਲਸਾ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ ਲੜਕੀਆਂ ਦੇ ਮੁਕਾਬਲੇ ’ਚ ਹਰਕੀਰਤ ਕੌਰ ,ਕਮਲਜੀਤ ਕੌਰ, ਐਜਲੀਨਾ, ਗੁਰਲੀਨ ਕੌਰ , ਜੈਸਮੀਨ ਕੌਰ, ਨੰਦਨੀ ,ਜਸਨੀਤ ਕੌਰ, ਜਸਕੀਰਤ ਕੌਰ, ਨੀਲਮ, ਗੁਰਸਿਮਰਨ ਕੌਰ ,ਸੋਨੀਕਾ ਤੇ ਪੂਜਾ ਸ਼ਾਮਿਲ ਸਨ । ਕਬੱਡੀ ਲੜਕਿਆਂ ਦੇ ਮੁਕਾਬਲੇ ’ਚ ਮਾਣਕ, ਅਦਿੱਤਿਆ, ਸੋਹੇਲ ,ਦਮਨਪ੍ਰੀਤ ਸਿੰਘ, ਸਾਹਿਬਜੋਤ ਸਿੰਘ, ਉਧਮ ਸਿੰਘ, ਸ਼ਿਵਾ,ਨਿਖਿਲ ਕੁਮਾਰ ,ਅਦਿੱਤਿਆ ,ਸਾਹਿਬਜੋਤ ਸਿੰਘ ,ਇਰਸ਼ਾਦ ਮੁਹੰਮਦ ਅਤੇ ਸੌਰਵ ਸਿੰਘ ਸ਼ਾਮਿਲ ਸਨ। ਹੈਂਡਬਾਲ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲੇ ’ਚ ਖਾਲਸਾ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ।
ਹੈਂਡਬਾਲ ਲੜਕੀਆਂ ਦੇ ਮੁਕਾਬਲੇ ’ਚ ਇਰਲੀਨ ਕੌਰ , ਸਹਿਜਦੀਪ ਕੌਰ, ਗੁਰਸੀਰਤ ਕੌਰ ,ਲਵਲੀਨ ਕੌਰ ,ਹਰਜੋਤ ਕੌਰ, ਜਸਰੀਤ ਕੌਰ, ਸਹਿਜਪ੍ਰੀਤ ਕੌਰ, ਗੁਰਨੂਰ ਕੌਰ, ਗੁਰਲੀਨ ਕੌਰ, ਬਲਜੀਤ ਕੌਰ, ਕਿਰਨਦੀਪ ਕੌਰ ਅਤੇ ਸੰਦੀਪ ਕੌਰ ਸ਼ਾਮਿਲ ਸਨ। ਹੈਂਡਬਾਲ ਲੜਕਿਆਂ ਦੇ ਮੁਕਾਬਲੇ ’ਚ ਆਸ਼ੂ ,ਮੁਹੰਮਦ ਅਨਾਈਤੁਲਾ, ਮੁਹੰਮਦ ਸਫਾਤੁਲਾਹ, ਆਨੰਦ ਕੁਮਾਰ, ਕ੍ਰਿਸ਼ਨ ਕੁਮਾਰ, ਮਨੀਸ਼, ਹਰਨੂਰ ਸਿੰਘ ,ਅਨਮੋਲਪ੍ਰੀਤ ਸਿੰਘ, ਆਰਿਅਨ ਵਰਮਾ, ਗੁਰਪ੍ਰੀਤ ਸਿੰਘ ,ਜਸਕੀਰਤ ਸਿੰਘ ਅਤੇ ਸੌਰਵ ਸਿੰਘ ਸ਼ਾਮਿਲ ਸਨ।
ਇਸ ਮੌਕੇ ’ਤੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰੀਆਂ ਅਤੇ ਕੋਚਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ । ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਜਿੱਤਾ ਕੋਚਾਂ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆਂ ਹਨ। ਇਸ ਮੌਕੇ ’ਤੇ ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ ,ਗੀਤਾ ਰਾਣੀ , ਰੀਟਾ, ਕਿਰਨਜੀਤ ਕੌਰ,ਦੀਕਸ਼ਾ, ਵਿਨੀਤ ਭੱਲਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।