ਖਾਲਸਾ ਸੀਨੀਅਰ ਤੇ ਮਾਡਲ ਸਕੂਲ ਦੀਆਂ ਇੰਟਰ ਹਾਊਸ ਸਾਲਾਨਾ ਖੇਡਾਂ ਹੋਈਆਂ ਸਮਾਪਤ ਖਾਲਸਾ ਸੀਨੀਅਰ ਤੇ ਮਾਡਲ ਸਕੂਲ ਦੀਆਂ ਇੰਟਰ ਹਾਊਸ ਸਲਾਨਾਂ ਖੇਡਾਂ ਹੋਈਆਂ ਸਮਾਪਤ
Publish Date: Thu, 19 Nov 2026 06:20 PM (IST)
Updated Date: Thu, 19 Nov 2026 06:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅੰਬਾਲਾ ਬੋਰਡ ਆਫ ਐਜੂਕੇਸ਼ਨ ਅਧੀਨ ਰੂਪਨਗਰ ਸ਼ਹਿਰ ਅੰਦਰ ਚੱਲ ਰਹੇ ਵਿਦਿਅਕ ਅਦਾਰੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਮਾਡਲ ਸਕੂਲ ਰੂਪਨਗਰ ਦੇ ਇੰਟਰ ਹਾਊਸ ਦੋ ਰੋਜ਼ਾ ਸਲਾਨਾ ਖੇਡ ਮੁਕਾਬਲੇ ਦੇ ਦੂਜੇ ਦਿਨ ਸਮਾਪਤੀ ਸਮੇਂ ਰਾਜਪਾਲ ਸਿੰਘ ਗਿੱਲ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਦੇ ਨਾਲ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜ਼ੂਕੇਸ਼ਨ ਹਾਜਰ ਸਨ ।ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਵੱਲੋਂ ਕਲੈਪ ਦੇ ਕੇ ਇਵੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 80 ਮੀਟਰ, 200 ਮੀਟਰ ਦੌੜ, ਨੀਂਬੂ ਰੇਸ, ਸਾਈਕਲ ਰੇਸ, ਰਿੰਗ ਟੂ ਰਿੰਗ ਰੇਸ, ਕੋਨ ਬੈਲੈਂਸ ਰੇਸ, ਮਟਕਾ ਰੇਸ ਕਰਵਾਈਆਂ ਗਈਆਂ। ਇਸ ਮੌਕੇ ਸੱਤਵੀਂ ਜਮਾਤ ਵਿੱਚੋਂ ਅਰਪਿਤ ਨੇ ਪਹਿਲਾ, ਸਮਰਦੀਪ ਨੇ ਦੂਜਾ ਅਤੇ ਪ੍ਰਿੰਸ ਨੇ ਤੀਜਾ ਸਥਾਨ ਹਾਸਲ ਕੀਤਾ। ਅੱਠਵੀਂ ਜਮਾਤ ਵਿੱਚੋਂ ਦਿਲਜੋਤ ਸਿੰਘ ਨੇ ਪਹਿਲਾ, ਹਰਕੀਰਤ ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਜਮਾਤ ਵਿੱਚੋਂ ਰਵਨੀਤ ਕੌਰ ਨੇ ਪਹਿਲਾਂ, ਮਾਨਵੀ ਨੇ ਦੂਜਾ ਅਤੇ ਰੀਟਾ ਨੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿੱਚੋਂ ਭਾਵਨਾ ਨੇ ਪਹਿਲਾਂ, ਦਮਨ ਨੇ ਦੂਜਾ ਅਤੇ ਜਸ਼ਨ ਨੇ ਤੀਜਾ ਸਥਾਨ ਹਾਸਲ ਕੀਤਾ। ਗਿਆਰ੍ਹਵੀਂ ਜਮਾਤ ਵਿੱਚੋਂ ਅੰਜਲੀ ਨੇ ਪਹਿਲਾਂ, ਸ਼ਰੂਤੀ ਦੇ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਸੁਖਮਨਦੀਪ ਸਿੰਘ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ,ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਤਹਿਤ ਸੂਬਾ ਪੱਧਰੀ ਅੰਡਰ-14 ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਖਿਡਾਰਨਾ ਪਰੀ, ਮਨਸੀਰਤ ਕੌਰ, ਕੋਮਲ ਕੁਮਾਰੀ, ਗੁਰਸੀਰਤ ਕੌਰ, ਪ੍ਰਭਜੋਤ ਕੌਰ, ਨਵਜੋਤ ਕੌਰ ਅਤੇ ਨਵਦੀਪ ਕੌਰ ਨੂੰ ਸਨਮਾਨਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਜੀਵਨ ਵਿਚ ਚੰਗੀਆਂ ਆਦਤਾਂ ਅਪਣਾਉਣ, ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਆਏ ਹੋਏ ਮੁੱਖ ਮਹਿਮਾਨ, ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਇਨ੍ਹਾਂ ਇੰਟਰ ਹਾਊਸ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਜਾ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ। ਖੇਡਾਂ ਦੀ ਸਮਾਪਤੀ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਲੋੱਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸੰਤ ਬਾਬਾ ਸੁਖਪਾਲ ਸਿੰਘ, ਸੰਤ ਬਾਬਾ ਹਰਦੀਪ ਸਿੰਘ, ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਸ਼ਰਨਜੀਤ ਕੌਰ ਡਿਸਟ੍ਰਿਕ ਸਪੋਰਟਸ ਕੋਡੀਨੇਟਰ, ਰਾਜ ਰਾਣੀ, ਰਣਜੀਤ ਕੌਰ, ਕੰਚਨ ਸੋਨੀ, ਅਜੀਤ ਸਿੰਘ ਪਰਦੇਸੀ, ਅਸ਼ੋਕ ਕੁਮਾਰ, ਦੌਲਤ ਸਿੰਘ, ਕਰਮਜੀਤ, ਗੁਰਜੀਤ ਸਿੰਘ, ਨੈਬ ਸਿੰਘ, ਸੰਦੀਪ ਕੌਰ, ਹਰਵਿੰਦਰ ਕੌਰ, ਸੰਤੋਖ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ, ਗੁਲਜ਼ਾਰ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ, ਰੂਪ ਚੰਦ ਜੋਸ਼ੀ, ਜਗਮੋਹਨ ਸਿੰਘ, ਗੁਰਬਚਨ ਸਿੰਘ ਸਤਿਆਲ, ਅਜਮੇਰ ਸਿੰਘ ਕੋਟਲਾ ਨਿਹੰਗ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਖਾਨ ਸਿੰਘ, ਐਡਵੋਕੇਟ ਅਨੂਜਾ, ਅਵਤਾਰ ਸਿੰਘ, ਲਖਬੀਰ ਸਿੰਘ, ਆਦਰਸ਼ ਸ਼ਰਮਾ, ਨਾਇਬ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।