- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਸਕੂਲ ਦਾ ਜ਼ਿਲ੍ਹਾ ਪੱਧਰੀ ਕਰਾਟੇ ਅਤੇ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖ਼ਾਲਸਾ ਸੀਨੀਅਰ ਸੈਕੰਡਰੀ ਤੇ ਖ਼ਾਲਸਾ ਮਾਡਲ ਸਕੂਲ ਦੇ ਖਿਡਾਰੀਆਂ ਨੇ ਜੀਐੱਮਐੱਨ ਸੀਨੀਅਰ ਸੈਕੰਡਰੀ ਸਕੂਲ ’ਚ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਕਰਾਟੇ ਤੇ ਕਿੱਕ ਬਾਕਸਿੰਗ ਦੇ ਲੜਕੇ ਤੇ ਲੜਕੀਆਂ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਕਰਵਾਏ ਗਏ ਕਿੱਕ ਬਾਕਸਿੰਗ ਲੜਕਿਆਂ ਦੇ ਅੰਡਰ-14 ਵਰਗ ’ਚ ਸੌਰਵ, ਸੁਖਰਾਜ ਤੇ ਅਭੀ ਮੌਰਿਆ ਨੇ ਪਹਿਲਾ ਤੇ ਅਖਿਲੇਸ਼, ਨਿਖਿਲ ਤੇ ਰੌਣਕ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-17 ਵਰਗ ’ਚ ਸਮੀਰ, ਪੀਯੂਸ਼, ਯਾਕੂਬ, ਅਨੀਸ਼ ਤੇ ਤਨਿਸ਼ਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ ’ਚ ਰੋਹਿਤ, ਬੰਟੀ, ਸੁਮਿਤ, ਸੌਰਵ ਤੇ ਨਵੀਨ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਕਿੱਕ ਬਾਕਸਿੰਗ ਅੰਡਰ-14 ਦੇ ਮੁਕਾਬਲਿਆਂ ’ਚ ਵੰਸ਼ਿਕਾ, ਹਰਪ੍ਰੀਤ ਕੌਰ ਤੇ ਦੀਪਿਕਾ ਨੇ ਪਹਿਲਾ, ਸੋਨਲ ਤੇ ਪ੍ਰਭਸੀਰਤ ਕੌਰ ਨੇ ਦੂਜਾ ਤੇ ਅੰਜਲੀ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-17 ਵਰਗ ਦੇ ਮੁਕਾਬਲਿਆਂ ’ਚ ਸ਼ਿਫਾ, ਨਵਜੋਤ ਕੌਰ, ਪ੍ਰਵੀਨ ਕੌਰ, ਹਰਮਨਜੀਤ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਪਹਿਲਾ ਤੇ ਮਨਤਾਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਦੇ ਮੁਕਾਬਲਿਆਂ ’ਚ ਰੇਵਤੀ ਨੇ ਪਹਿਲਾ ਤੇ ਅੰਜਲੀ ਨੇ ਦੂਜਾ ਸਥਾਨ ਹਾਸਿਲ ਕੀਤਾ।
ਲੜਕਿਆਂ ਦੇ ਕਰਾਟੇ ਦੇ ਅੰਡਰ-14 ਵਰਗ ਦੇ ਮੁਕਾਬਲੇ ’ਚ ਰੌਨਕ ਤੇ 35 ਕਿ.ਗ੍ਰਾ. ’ਚ ਰਾਜਕੁਮਾਰ, 24 ਕਿ.ਗ੍ਰਾ. ’ਚ ਸੁਖਰਾਜ ਨੇ ਪਹਿਲਾ, ਨਿਹਾਲ ਸ਼ਾਹ, 40 ਕਿਲੋਗ੍ਰਾਮ ’ਚ ਸੌਰਵ ਖੁਸ਼ਵਾਹਾ ਤੇ ਆਰੀਅਨ ਕੁਮਾਰ ਨੇ ਦੂਜਾ ਤੇ ਅਖਿਲੇਸ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਦੇ 45 ਕਿ.ਗ੍ਰਾ. ’ਚ ਅਨੀਸ਼, 35 ਕਿਲੋਗ੍ਰਾਮ ’ਚ ਸੰਨੀ ਤੇ 54 ਕਿ.ਗ੍ਰਾ. ’ਚ ਜਸਕਰਨ ਨੇ ਪਹਿਲਾ, 45 ਕਿਲੋਗ੍ਰਾਮ ’ਚ ਊਸ਼ ਨੇ ਦੂਜਾ ਤੇ ਸਮੀਰ ਝਾਹ ਤੇ 50 ਕਿਲੋਗ੍ਰਾਮ ’ਚ ਯਾਕੂਬ ਰਾਏ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ’ਚ ਸੌਰਵ ਤੇ ਰੋਹਿਤ ਨੇ ਪਹਿਲਾ, ਸੁਮਿਤ ਨੇ ਦੂਜਾ ਤੇ ਬੰਟੀ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਅੰਡਰ-14 ਵਰਗ ਦੇ 34 ਕਿ.ਗ੍ਰਾ. ’ਚ ਹਰਪ੍ਰੀਤ ਕੌਰ ਤੇ 50 ਕਿਲੋਗ੍ਰਾਮ ’ਚ ਦੀਪਿਕਾ ਨੇ ਪਹਿਲਾ, 36 ਕਿ.ਗ੍ਰਾ. ’ਚ ਵਨਸ਼ੀਖਾ ਨੇ ਦੂਜਾ ਤੇ 30 ਕਿਲੋਗ੍ਰਾਮ ’ਚ ਸੋਨਲ ਤੇ 36 ਕਿਲੋਗ੍ਰਾਮ ’ਚ ਸ਼ਗੁਨ ਨੇ ਤੀਜਾ ਸਥਾਨ ਹਾਸਿਲ ਕੀਤ। ਅੰਡਰ-17 ਵਰਗ ਦੇ 36 ਕਿ.ਗ੍ਰਾ. ’ਚ ਏਕਨੂਰ ਤੇ 64 ਕਿਲੋਗ੍ਰਾਮ ’ਚ ਹਰਮਨਜੀਤ ਨੇ ਪਹਿਲਾ ਤੇ 44 ਕਿ.ਗ੍ਰਾ. ’ਚ ਜਸ਼ਨਪ੍ਰੀਤ ਕੌਰ, 52 ਕਿ.ਗ੍ਰਾ. ’ਚ ਪ੍ਰਵੀਨ ਕੌਰ ਤੇ 40 ਕਿਲੋਗ੍ਰਾਮ ’ਚ ਨਵਜੋਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-19 ’ਚ ਅੰਜਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਹਰਬੰਸ ਸਿੰਘ ਕੰਧੋਲਾ ਨੇ ਖਿਡਾਰੀਆਂ ਤੇ ਕੋਚ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ। ਇਨ੍ਹਾਂ ਜੇਤੂ ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਜਿੱਤਾਂ ਕਰਾਟੇ ਕੋਚ ਮਨਜਿੰਦਰ ਸਿੰਘ ਦੇ ਸੁਚੱਜੇ ਮਾਰਗਦਰਸ਼ਨ ਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆਂ ਗਈਆਂ ਹਨ। ਇਸ ਮੌਕੇ ਇੰਚਾਰਜ ਖ਼ਾਲਸਾ ਮਾਡਲ ਸਕੂਲ ਗੁਰਪ੍ਰੀਤ ਕੌਰ, ਨਵਤੇਜ ਸਿੰਘ, ਮਨਜਿੰਦਰ ਸਿੰਘ, ਕਰਮਜੀਤ ਕੌਰ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।