ਕਿੱਕ ਬਾਕਸਿੰਗ ਮੁਕਾਬਲੇ ’ਚ ਖਾਲਸਾ ਸਕੂਲ ਨੇ ਜਿੱਤੇ 33 ਮੈਡਲ ਖੇਡਾਂ ਵਤਨ ਪੰਜਾਬ ਦੀਆਂ ਕਿੱਕ ਬਾਕਸਿੰਗ ਮੁਕਾਬਲੇ ਵਿਚ ਖਾਲਸਾ ਸਕੂਲ ਨੇ ਜਿੱਤੇ 33 ਮੈਡਲ
Publish Date: Thu, 08 Oct 2026 05:20 PM (IST)
Updated Date: Thu, 08 Oct 2026 05:23 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਤਹਿਤ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਪੋਲੀਟੈਕਨੀਕਲ ਕਾਲਜ ਰੂਪਨਗਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਖਾਲਸਾ ਮਾਡਲ ਸਕੂਲ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ 33 ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਤਾ- ਪਿਤਾ ਦਾ ਨਾ ਰੋਸ਼ਨ ਕੀਤਾ। ਅੰਡਰ 14 ਲੜਕੀਆਂ ਦੇ ਮੁਕਾਬਲੇ ’ਚ ਦੀਪਿਕਾ, ਵੰਸ਼ਿਕਾ ,ਸੋਲਨ ਤੇ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ,ਅੰਜਲੀ ਨੇ ਦੂਜਾ ਅਤੇ ਸ਼ਗੂਨ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ’ਚ ਹਰਮਨਜੀਤ ਕੌਰ, ਜਸ਼ਨਪ੍ਰੀਤ ਕੌਰ ,ਮਨਤਾਸ਼ਾ, ਤੇ ਗੁਰਸ਼ਰਨਜੀਤ ਕੌਰ ਨੇ ਪਹਿਲਾ ਸਥਾਨ, ਪਰਵੀਨ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਅੰਡਰ 21 ’ਚ ਅੰਜਲੀ ਨੇ ਪਹਿਲਾਂ ਸਥਾਨ ਅਤੇ ਰੇਵਤੀ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ 14 ਲੜਕਿਆਂ ਦੇ ਮੁਕਾਬਲੇ ’ਚ ਰਾਜਕੁਮਾਰ, ਅਭੀ ਮੋਰੀਆ ,ਸੌਰਵ ਖੁਸ਼ਵਾਹਾ ਨੇ ਦੂਜਾ ਸਥਾਨ ਅਤੇ ਜਸਕੀਰਤ ਤੇ ਰੌਣਕ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ਮੁਕਾਬਲੇ ’ਚ ਯਾਕੂਬ ,ਸਨੀ ,ਅਨਿਸ਼ ਤੇ ਸਮੀਰ ਜਾਹ ਨੇ ਪਹਿਲਾ ਸਥਾਨ ਤਨਿਕਸ਼ ਨੇ ਦੂਜਾ ਅਤੇ ਕੁਨਾਲ, ਗੌਰਵ ਤੇ ਜਸਕਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 21 ’ਚ ਅਭਿਸ਼ੇਕ , ਮਰਿਦੁਲ ਤੇ ਸੌਰਵ ਨੇ ਪਹਿਲਾ ਸਥਾਨ, ਨਵੀਨ ਨੇ ਦੂਜਾ ਅਤੇ ਰੋਹਿਤ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰੀਆਂ ਅਤੇ ਕੋਚ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ । ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਜਿੱਤਾ ਕਿੱਕ ਬੋਕਸਿੰਗ ਕੋਚ ਮਨਜਿੰਦਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆ ਹਨ । ਇਸ ਮੌਕੇ ਤੇ ਨਵਤੇਜ ਸਿੰਘ, ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ , ਕਰਮਜੀਤ ਕੌਰ , ਗੀਤਾ ਰਾਣੀ , ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।