ਖਾਲਸਾ ਸਕੂਲ ਦੇ ਵਿਦਿਆਰਥੀਆ ਨੇ ਮਾਰੀਆਂ ਮੱਲਾਂ ਕਲੱਸਟਰ ਪੱਧਰੀ ਸਕੂਲ ਖੇਡਾਂ ਵਿਚ ਖਾਲਸਾ ਸਕੂਲ ਦੇ ਵਿਦਿਆਰਥੀਆ ਨੇ ਮਾਰੀਆਂ ਮੱਲਾਂ
Publish Date: Mon, 12 Oct 2026 05:03 PM (IST)
Updated Date: Mon, 12 Oct 2026 05:05 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਕਲਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਮਪੁਰਾ ਫੁੱਟਬਾਲ ਗਰਾਊਂਡ ਵਿਖੇ ਕਰਵਾਈਆਂ ਗਈਆਂ ਜਿਸ ’ਚ ਦੌੜਾ, ਰੱਸਾ, ਸ਼ਤਰੰਜ ,ਯੋਗਾ ,ਬੈਂਡਮਿੰਟਨ, ਕੁਸ਼ਤੀ ਆਦਿ ਖੇਡਾਂ ਕਰਵਾਈਆਂ ਗਈਆਂ। ਇਨਾਂ ਖੇਡਾਂ ’ਚ ਖਾਲਸਾ ਮਾਡਲ ਸਕੂਲ ਅਤੇ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਦੇ ਖਿਡਾਰੀਆਂ ਨੇ ਭਾਗ ਲਿਆ। 100 ਮੀਟਰ ਦੌੜ ਲੜਕਿਆਂ ’ਚ ਯੁਵਰਾਜ ਅਤੇ ਲੜਕੀਆਂ ’ਚ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੱਸਾ ਮੁਕਾਬਲੇ ’ਚ ਅਦਿਤਿਆ, ਸੁਖਮਨ, ਆਰਿਅਨ ਵਰਮਾ, ਅਨਮੋਲਪ੍ਰੀਤ ਸਿੰਘ, ਹਰਫਤਿਹ ਸਿੰਘ, ਨਿਖਿਲ ਕੁਮਾਰ, ਸਿਕੰਦਰ ਸਿੰਘ , ਆਕਾਸ਼ਦੀਪ ਸਿੰਘ, ਸਾਹਿਬਜੋਤ ਸਿੰਘ ਅਤੇ ਹਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕੁਸ਼ਤੀ ਮੁਕਾਬਲੇ ’ਚ ਕਾਰਤਿਕ ਅਤੇ ਮਨਵੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਚੈਸ ਲੜਕਿਆਂ ਦੇ ਮੁਕਾਬਲੇ ’ਚ ਖਾਲਸਾ ਮਾਡਲ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ, ਜਿਸ ’ਚ ਸੋਹਲਪ੍ਰੀਤ ਸਿੰਘ, ਰਣਵੀਰ ਸਿੰਘ, ਗੁਰਹੀਤ ਸਿੰਘ ,ਗੁਰਪ੍ਰੀਤ ਸਿੰਘ ,ਜਸ਼ਨਪ੍ਰੀਤ ਸਿੰਘ ਤੇ ਇਸ਼ਨਾਨੰਦਨ ਸ਼ਾਮਲ ਸਨ। ਚੈਸ ਮੁਕਾਬਲੇ ’ਚ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਦੇ ਖਿਡਾਰੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ, ਜਿਸ ’ਚ ਫਰਮਾਨ ,ਨਵਜੋਤ ਸਿੰਘ ,ਗੁਰਮਜੋਤ ਸਿੰਘ ਤੇ ਪ੍ਰਿਆਜਲ ਸ਼ਾਮਿਲ ਸਨ। ਲੜਕੀਆਂ ਦੇ ਚੈਸ ਮੁਕਾਬਲੇ ’ਚ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਖਿਡਾਰਨਾ ਨੇ ਦੂਜਾ ਸਥਾਨ ਹਾਸਿਲ ਕੀਤਾ, ਜਿਸ ’ਚ ਨਰਗਿਸ, ਲਵਜੀਤ ਕੌਰ, ਜਸਮੀਤ ਕੌਰ ,ਨਵਜੋਤ ਕੌਰ ਤੇ ਸੁਖਪ੍ਰੀਤ ਕੌਰ ਸ਼ਾਮਲ ਸਨ। ਲੜਕੀਆਂ ਦੇ ਚੈਸ ਮੁਕਾਬਲੇ ’ਚ ਖਾਲਸਾ ਮਾਡਲ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ ਜਿਸ ’ਚ ਅਵਨੀ ਕੁਮਾਰੀ, ਰਵਦੀਪ ਕੌਰ ,ਕਰਮਨਪ੍ਰੀਤ ਕੌਰ, ਮੰਨਤਪ੍ਰੀਤ ਕੌਰ ਤੇ ਸੁਖਮਨਦੀਪ ਕੌਰ ਸ਼ਾਮਿਲ ਸਨ। ਇਸ ਮੌਕੇ ਤੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰੀਆਂ ਅਤੇ ਕੋਚਾਂ ਦੀਆਂ ’ਚ ਪ੍ਰਾਪਤੀਆ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਜਿੱਤਾਂ ਕੋਚਾਂ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆ ਹਨ। ਇਸ ਮੌਕੇ ਤੇ ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ ,ਗੀਤਾ ਰਾਣੀ ,ਬਲਜਿੰਦਰ ਕੌਰ, ਕਿਰਨਜੀਤ ਕੌਰ,ਦੀਕਸ਼ਾ, ਬਲਜਿੰਦਰ ਕੌਰ , ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।