- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿਚ ਖਾਲਸਾ ਸਕੂਲ ਦੇ ਖਿਡਾਰੀ ਛਾਏ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ‘ਖੇਡਾਂ ਵਤਨ ਪੰਜਾਬ ਦੀਆਂ 2026’ ਸੀਜ਼ਨ 4 ਤਹਿਤ ਜ਼ਿਲ੍ਹਾ ਪੱਧਰੀ ਹੈਂਡਬਾਲ ਲੜਕਿਆਂ ਦੇ ਮੁਕਾਬਲੇ ਖਾਲਸਾ ਸੀਨੀਅਰ ਸੈਕੰਡੰਰੀ ਸਕੂਲ ਵਿਖੇ ਕਰਵਾਏ ਗਏ। ਇਨਾਂ ਮੁਕਾਬਲਿਆਂ ’ਚ ਖਾਲਸਾ ਮਾਡਲ ਸਕੂਲ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਅੰਡਰ 21 ਸਾਲਾ ਮੁਕਾਬਲਿਆ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਨੂੰ 32-15 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ਵਿਚ ਨੀਰਜ ਕੁਮਾਰ, ਧੀਰਜ ਵਰਮਾ, ਅਮਨ ਵਰਮਾ, ਮੁਹੰਮਦ ਨਾਜ਼ਿਮ, ਮੁਹੰਮਦ ਕਾਸਿਮ, ਤਰਨਦੀਪ ਸਿੰਘ, ਨੈਤਿਕ ,ਆਸ਼ੀਸ਼ ਕੁਮਾਰ ਅਤੇ ਪੰਕਜ ਕੁਮਾਰ ਸ਼ਾਮਿਲ ਸਨ।
ਅੰਡਰ 17 ਮੁਕਾਬਲਿਆਂ ’ਚ ਖਾਲਸਾ ਸੈਕੰਡਰੀ ਸਕੂਲ ਨੇ ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਨੂੰ 25-12 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ’ਚ ਪੰਕਜ, ਅਨਿਕੇਤ ਯਾਦਵ, ਵਿਸ਼ਾਲ, ਰਘੂਵੀਰ, ਜਸਪ੍ਰੀਤ ਸਿੰਘ, ਪਿੰਕਲ ਕੁਮਾਰ, ਸਿਧਾਂਤ, ਨਿਤੀਸ਼ ,ਸ਼ਿਵਜੋਤ ,ਅਰਮਾਨ , ਪ੍ਰਭਜੋਤ ਸਿੰਘ, ਗਗਨਪ੍ਰੀਤ ਸਿੰਘ, ਗਗਨਦੀਪ ਸਿੰਘ ,ਪਰਮਜੋਤ ਸਿੰਘ ਅਤੇ ਗੁਰਕਮਲ ਸਿੰਘ ਸ਼ਾਮਿਲ ਸਨ। ਅੰਡਰ 14 ਮੁਕਾਬਲਿਆਂ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਸ ਵਿਚ ਮੁਹੰਮਦ ਆਰਿਸ਼, ਐਲਵੀਨ, ਜਤਿੰਦਰ ,ਰੀਤੇਸ਼, ਮੋਹਿਤ, ਟਿੰਕਲ ਕੁਮਾਰ, ਸੁਧਾਸ਼ੂ, ਨਨਦੀਪ, ਹਰਪ੍ਰੀਤ ਸਿੰਘ, ਅਜੀਤ ਕੁਮਾਰ, ਹਿਮਾਨਸ਼ੂ ਠਾਕੁਰ ,ਗੌਰਵ, ਏਕਨੂਰ ਸਿੰਘ ,ਕਰਨਵੀਰ, ਸਿਮਰਪ੍ਰੀਤ ਸਿੰਘ, ਅਤੇ ਮਨਪ੍ਰੀਤ ਸਿੰਘ ਸ਼ਾਮਲ ਸਨ।
ਇਸ ਮੌਕੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰੀਆਂ ਅਤੇ ਕੋਚ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਜਿੱਤਾਂ ਹੈਂਡਬਾਲ ਕੋਚ ਬਿਕਰਮਜੀਤ ਸਿੰਘ ਅਤੇ ਕੋਚ ਮਨਪ੍ਰੀਤ ਕੌਰ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆ ਹਨ। ਇਸ ਮੌਕੇ ਤੇ ਨਵਤੇਜ ਸਿੰਘ, ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ , ਹੈਂਡਬਾਲ ਕੋਚ ਮਨਪ੍ਰੀਤ ਕੌਰ ,ਗੀਤਾ ਰਾਣੀ, ਕਿਰਨਜੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।