ਕਸ਼ਮੀਰ ਸਿੰਘ ਪੰਜ ਤੱਤ ’ਚ ਵਲੀਨ
ਕਸ਼ਮੀਰ ਸਿੰਘ ਪੰਚ ਤੱਤ ’ਚ ਵਲੀਨ
Publish Date: Tue, 13 Oct 2026 06:13 PM (IST)
Updated Date: Tue, 13 Oct 2026 06:14 PM (IST)
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਦੁੱਖ ਪ੍ਰਗਟ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨਗਰ ਕੌਂਸਲ ਨੰਗਲ ਦੀ ਮੀਤ ਪ੍ਰਧਾਨ ਸੁਰਿੰਦਰ ਕੌਰ ’ਤੇ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਨਿੰਦੀ ਦੇ ਪਿਤਾ ਕਸ਼ਮੀਰ ਸਿੰਘ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਅੱਜ ਸ਼ਾਮ ਉਨ੍ਹਾਂ ਦਾ ਅੰਤਿਮ ਸੰਸਕਾਰ ਨੰਗਲ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਸਿੰਘ ਨੇ ਆਪਣਾ ਸਾਰਾ ਜੀਵਨ ਨੇਕ ਨੀਤੀ ਅਤੇ ਇਮਾਨਦਾਰੀ ਦੇ ਨਾਲ ਬਤੀਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਦਾ ਜੀਵਨ ਇੱਕ ਚਾਨਣ ਮੁਨਾਰਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਨੰਗਲ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਮਹਾਸ਼ਾ, ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਨਿਸ਼ਾਂਤ ਗੁਪਤਾ, ਕੌਂਸਲਰ ਮਨਜੋਤ ਸਿੰਘ, ਸੁਖਚੈਨ ਬਹੋਤ , ਅਜੇ ਕੁਮਾਰ ਐਰੀ, ਯੁੱਧਵੀਰ ਰਾਣਾ, ਨਿਸ਼ਾਂਤ ਗੁਪਤਾ, ਠੇਕੇਦਾਰ ਕੇਹਰ ਸਿੰਘ, ਹਰਜਿੰਦਰ ਸਿੰਘ ਛੋਕਰ, ਰਕੇਸ਼ ਮਹਿਤਾ, ਹੈਪੀ ਰੰਧਾਵਾ, ਮੋਹਿਤ ਦੀਵਾਨ, ਵਿੱਕੀ ਮਹਿਤਾ ਹਾਜ਼ਰ ਸਨ।