- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਥ ਕਲੱਬ ਅਕਬਰਪੁਰ ਅਤੇ ਘਾੜ ਇਲਾਕੇ ਦੇ ਯੂਥ ਕਲੱਬਾਂ ਵੱਲੋਂ ਕਮਲ ਚੌਹਾਨ ਦਾ ਕੀਤਾ ਸਨਮਾਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਮਾਜਸੇਵੀ ਆਗੂ ਤੇ ਉੱਘੇ ਖੇਡ ਪ੍ਰਮੋਟਰ ਕਮਲ ਚੌਹਾਨ ਟੇਡੇਵਾਲ ਵੱਲੋਂ ਨੌਜਵਾਨਾਂ ਨੂੰ ਖੇਡ ਗਤੀਵਿਧੀਆ ਨਾਲ ਜੋੜਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਉਨ੍ਹਾਂ ਨੇ ਪਿੰਡ ਅਕਬਰਪੁਰ ਵਿਖੇ ਘਾੜ ਇਲਾਕੇ ਦੇ ਵੱਖ ਵੱਖ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਖੇਡਾ ਕਿੱਟਾਂ ਦੇਕੇ ਸਨਮਾਨਿਤ ਕੀਤਾ।
ਇਸ ਮੌਕੇ ਕਮਲ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਮੁੜ ਖੇਡ ਮੈਦਾਨਾਂ ਤੇ ਗਿੱਧੇ ਭੰਗੜਿਆ ਵੱਲ ਲਿਜਾਣ ਲਈ ਸਾਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਡੇ-ਵੱਡੇ ਹੋ ਰਹੇ ਕਬੱਡੀ ਕੱਪਾਂ ਨੇ ਕਬੱਡੀ ਦੀ ਪਨੀਰੀ ਖਤਮ ਕਰ ਦਿੱਤੀ ਹੈ ਜੋ ਇੱਕ ਸੋਚਣ ਤੇ ਵਿਚਾਰਨ ਵਾਲਾ ਵੱਡਾ ਮਸਲਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਦੇ ਮਕਸੱਦ ਪੇਡੂ ਨੌਜਵਾਨਾਂ ਨੂੰ ਸਮਾਜਿਕ ਜਿੰਮੇਵਾਰੀਆਂ ਨਾਲ ਜੋੜਣਾ ਅਤੇ ਸਮਾਜ ਦੀ ਸੇਵਾ ਵੱਲ ਮੋੜਣਾ ਸੀ ਪਰ ਸਮੇ ਦੀਆ ਸਰਕਾਰਾਂ ਨੇ ਨੌਜਵਾਨਾਂ ਦੇ ਵਿਭਾਗਾ ਦਾ ਮਾੜਾ ਹਾਲ ਕਰ ਕੇ ਰੱਖ ਦਿੱਤਾ ਹੈ।
ਸਮਾਗਮ ਦੌਰਾਨ ਕਾਰਗਿਲ ਦੇ ਸ਼ਹੀਦ ਨਾਇਕ ਹਰਭਜਨ ਸਿੰਘ ਦੇ ਪਿਤਾ ਜਗੀਰ ਸਿੰਘ (ਫੌਜੀ) ਵੱਲੋਂ ਕਮਲ ਚੌਹਾਨ ਦਾ ਸਨਮਾਨ ਪਿੰਡ ਅਕਬਰਪੁਰ ’ਚ ਕੀਤਾ ਗਿਆ। ਇਸੇ ਦੌਰਾਨ ਪਿੰਡ ਪਰਖਾਲੀ, ਅਕਬਰਪੁਰ ਦੀਆਂ ਦੋ ਟੀਮਾਂ ਮਾਜਰੀ ਠੇਕੇਦਾਰਾ ਦੀਆਂ ਦੋ ਟੀਮਾਂ ਪਿੰਡ ਸਨਾਨਾਂ, ਪਿੰਡ ਫੂਲ ਖੁਰਦ ਦੀਆਂ ਟੀਮਾ ਨੂੰ ਜਰਸੀਆਂ ਅਤੇ ਖੇਡ ਸਮਗਰੀ ਵੰਡੀ ਗਈ।
ਇਸ ਮੌਕੇ ਤੇ ਮਾਸਟਰ ਗੁਰਪ੍ਰੀਤ ਸਿੰਘ ਯੂਥ ਕਲੱਬ ਅਕਬਰਪੁਰ,ਮਨਦੀਪ ਸਿੰਘ,ਪ੍ਭਜੋਤ ਸਿੰਘ ,ਲਖਵੀਰ ਸਿੰਘ ,ਟੋਨੀ ਸਾਹਿਗਲ ਸਰਪੰਚ ਜਗਜੀਤ ਸਿੰਘ ਨੰਬਰਦਾਰ ਮੰਗਰੋੜ,ਸੰਤੋਖ ਸਿੰਘ , ਬਲਦੇਵ ਸਿੰਘ , ਯੂਥ ਕਲੱਬਾਂ ਦੇ ਪ੍ਧਾਨ ,ਮਨਪ੍ਰੀਤ ਸਿੰਘ ਸਾਗੀ ਸੈਫ਼ਲਪੁਰ, ਸਿਮਰਨ ਬਿੱਲਾ ਠੌਣਾ ਕਲੱਬ,ਸਿਕੰਦਰ ਪਹਿਲਵਾਨ ਸਨਾਨਾ, ਗੁਰਪ੍ਰੀਤ ਸਿੰਘ ਖਾਲਿਦਪੁਰ,ਸਤਵਿੰਦਰ ਸਿੰਘ ਮਾਜਰੀ ਠੇਕੇਦਾਰਾਂ,ਸਿਮਰਨ ਗੋਗੀ ਮਾਜਰੀ ਜੱਟਾਂ,ਦਿਲਪ੍ਰੀਤ ਸਿੰਘ ਕਾਲੂਵਾਲ ਭੋਲੋਂ, ਬਹਾਦਰ ਸਿੰਘ ਪੰਜੋਲਾ, ਸੁਖਵਿੰਦਰ ਸਿੰਘ ਸੰਤੋਖਗੜ ਟੱਪਰੀਆਂ, ਜਤਿੰਦਰ ਖਾਨਪੁਰ, ਕਰਨ ਸਿਧੂ ਪੁਰਖਾਲੀ ਹਾਜ਼ਰ ਸਨ।