ਜਸਵੀਰ ਸਿੰਘ ਗੜੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਨੇ ਸਲਾਹਪੁਰ ’ਚ ਲੋਕ ਦੀਆਂ ਸੁਣੀਆ ਸਮੱਸਿਆਵਾਂ
Publish Date: Tue, 06 Oct 2026 03:41 PM (IST)
Updated Date: Tue, 06 Oct 2026 03:44 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ: ਨਜਦੀਕੀ ਪਿੰਡ ਸਲਾਹਪੁਰ ਵਿਖੇ ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਜਸਵੀਰ ਸਿੰਘ ਗੜੀ ਨੇ ਪਿੰਡ ਸਲਾਹਪੁਰ ’ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮਿਲਣੀ ਦੌਰਾਨ ਲੋਕਾਂ ਦੀਆ ਸਮੱਸਿਆਵਾਂ ਸੁਣੀਆ ਜਿਨਾਂ ’ਚ ਸੰਜੀਵ ਕੁਮਾਰ ਨੰਬਰਦਾਰ ਮੱਕੋਵਾਲ ਕਲਾ, ਕ੍ਰਿਸ਼ਨ ਕੁਮਾਰ ਮੋਹਣ ਮਾਜਰਾ, ਹਰਪ੍ਰੀਤ ਸਿੰਘ ਸੁਲਤਾਨਪੁਰ, ਰਣਜੀਤ ਸਿੰਘ ਸਾਰੰਗਪੁਰ, ਸੱਜਣ ਸਿੰਘ ਟੱਪਰੀਆਂ-ਅਮਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਆਮ ਆਦਮੀ ਕਲੀਨਿਕ ਬਹਿਰਾਮਪੁਰ ਬੇਟ ਅਤੇ ਟੱਪਰੀਆਂ-ਅਮਰ ਸਿੰਘ ਵਿਖੇ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਸਰਕਾਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ’ਚ ਪ੍ਰਿੰਸੀਪਲ ਅਤੇ ਅਧਿਆਪਕਾਂ ਦੀਆ ਖਾਲੀ ਪੋਸਟਾਂ ਨੂੰ ਭਰਿਆ ਜਾਵੇ, ਪਿੰਡ ਸਾਰੰਗਪੁਰ ਦੇ ਸਮਸ਼ਾਨਘਾਟ ਨੂੰ ਜਾਣ ਵਾਲੀ ਇੱਕ ਕਿਲੋਮੀਟਰ ਤੋ ਘੱਟ ਕੱਚੀ ਸੜਕ ਨੂੰ ਪੱਕਾ ਕਰਨ ਦੀ ਮੰਗ, ਸਲਾਹਪੁਰ ਚ ਟੋਭੇ ਨੂੰ ਭਰਨ ਦੀ ਸਮੱਸਿਆ ਤੋਂ ਇਲਾਵਾ ਹੋਰ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਜਸਵੀਰ ਸਿੰਘ ਗੜੀ ਨੇ ਸੰਬੋਧਨ ਕਰਦਿਆ ਲੋਕਾਂ ਦੀਆ ਸਮੱਸਿਆ ਨੂੰ ਛੇਤੀ ਪੂਰਾ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਅੱਠ-ਅੱਠ ਪਿੰਡਾਂ ਦਾ ਇਕ ਬਲਾਕ ਬਣਾਇਆ ਤਾਂ ਕਿ ਨਵੇ ਅਤੇ ਪੁਰਾਣੇ ਵਰਕਰਾਂ ਵੱਖ-ਵੱਖ ਅਹੁਦੇ ਦਿੱਤੇ ਜਾਣ ਤਾਂ ਕਿ ਲੋਕਾਂ ਨਾਲ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ ਜਿਨਾਂ ’ਚ ਤੀਰਥ ਯਾਤਰਾਂ, 600 ਯੂਨਿਟ ਬਿਜਲੀ ਮੁਫਤ, ਮਾਵਾਂ-ਭੈਣਾਂ ਦਾ ਸਤਿਕਾਰ ਸਕੀਮ, ਦੱਸ ਲੱਖ ਰੁਪਏ ਦੇ ਮੁਫਤ ਇਲਾਜ ਤੇ ਹੋਰ ਸਹੂਲਤਾਂ ਬਾਰੇ ਦੱਸਿਆ। ਇਸ ਮੌਕੇ ਤੇ ਅਮਨਦੀਪ ਸਿੰਘ ਮਾਂਗਟ ਚੇਅਰਮੈਨ ,ਸੱਜਣ ਸਿੰਘ ਸਰਪੰਚ ਟੱਪਰੀਆਂ-ਅਮਰ ਸਿੰਘ, ਹਰਬੰਸ ਸਿੰਘ ਸਰਪੰਚ ਡੱਲਾ,ਸਰਪੰਚ ਸਿੰਗਾਰਾਂ ਸਿੰਘ,ਦਰਸ਼ਨ ਪਾਲ ਸਰਮਾ,ਜਗਤਾਰ ਸਿੰਘ ਬਹਿਰਾਮਪੁਰ ਬੇਟ, ਹਾਫਿਜ਼ਾਬਾਦ, ਕੁਲਵੰਤ ਸਿੰਘ ਪੰਚ ਰਾਮਪੁਰ, ਚੌਧਰੀ ਜਸਪਾਲ ਸਿੰਘ ,ਸੋਮ ਸਿੰਘ ਫਹਿਤਪੁਰ, ਕੁਲਵੰਤ ਸਿੰਘ ਨਾਥੀ ਖੋਖਰ, ਗੁਰਚਰਨ ਸਿੰਘ ਪੰਚ,ਭੁਪਿੰਦਰ ਕੌਰ ਸਰਪੰਚ, ਅਜਮੇਰ ਸਿੰਘ, ਜਸਵਿੰਦਰ ਸਿੰਘ, ਅਜੈਬ ਸਿੰਘ, ਦਲਵੀਰ ਸਿੰਘ, ਭੁਪਿੰਦਰ ਸਿੰਘ ਪੰਚ, ਤੇਜਿੰਦਰ ਸਿੰਘ ਕਲੱਬ ਪ੍ਰਧਾਨ,ਭਗਤ ਸਿੰਘ, ਮਲਕੀਤ ਸਿੰਘ ਫੌਜੀ, ਹਰਪ੍ਰੀਤ ਸਿੰਘ ਸੁਲਤਾਨਪੁਰ, ਕੁਲਦੀਪ ਸਿੰਘ ਟੱਪਰੀਆਂ ਆਦਿ ਹਾਜ਼ਰ ਸਨ।