ਟਾਪ ਬਾਕਸ: ਸਿਆਸੀ ਸ਼ਤਰੰਜ ਦੇ ਖਿਡਾਰੀ ਜਸਵੀਰ ਗੜ੍ਹੀ ਨੇ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲੇ ’ਚ ਹਾਸਲ ਕੀਤਾ ਚੌਥਾ ਸਥਾਨ ਸਿਆਸੀ ਸ਼ਤਰੰਜ ਦੇ ਖਿਡਾਰੀ ਜਸਵੀਰ ਗੜ੍ਹੀ ਨੇ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲੇ ਵਿਚ ਲਿਆ ਚੋਥਾ ਸਥਾਨ
Publish Date: Thu, 01 Oct 2026 07:58 PM (IST)
Updated Date: Thu, 01 Oct 2026 08:01 PM (IST)
ਜਸਵੀਰ ਸਿੰਘ ਗੜ੍ਹੀ ਨੇ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਲਈ ਕੀਤਾ ਕੁਆਲੀਫਾਈ। ਖੇਡਾਂ ਵਤਨ ਪੰਜਾਬ ਦੀਆਂ ’ਚ ਸਿਆਸੀ ਆਗੂਆਂ ਦੀ ਭਾਗੀਦਾਰੀ ਨੇ ਦਿੱਤਾ ਪ੍ਰੇਰਨਾਦਾਇਕ ਸੰਦੇਸ਼। ਰਾਜਵੀਰ ਸਿੰਘ ਚੌਤਾਂ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਿਆਸੀ ਸ਼ਤਰੰਜ ਦੇ ਖਿਡਾਰੀ ਜਸਬੀਰ ਸਿੰਘ ਗੜ੍ਹੀ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਸ਼ਤਰੰਜ ਦੇ ਮੁਕਾਬਲੇ ’ਚ ਚੌਥਾ ਸਥਾਨ ਪ੍ਰਾਪਤ ਕਰਕੇ ਰਾਜ ਪੁੱਧਰੀ ਮੁਕਾਬਲੇ ਲਈ ਕੁਆਲੀਫਾਈ ਹੋ ਕੇ ਨਾਮ ਦਰਜ ਕਰਵਾਇਆ, ਉੱਥੇ ਹੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਖੇਡ ਮੈਦਾਨ ’ਚ ਉਤਰ ਕੇ ਭਾਗ ਲੈਣਾ ਵੀ ਨੌਜਵਾਨਾਂ ਤੇ ਆਮ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ। ਜਾਣਕਾਰੀ ਅਨਸਾਰ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਜਸਵੀਰ ਸਿੰਘ ਗੜ੍ਹੀ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ–2026 ਦੇ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ 51 ਤੋਂ 60 ਸਾਲ ਉਮਰ ਵਰਗ ’ਚ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨ੍ਹਾਂ ਨੇ ਨਾ ਸਿਰਫ਼ ਖੇਡ ਮੈਦਾਨ ’ਚ ਆਪਣੀ ਹਾਜ਼ਰੀ ਦਰਜ ਕਰਵਾਈ, ਸਗੋਂ ਮੁਕਾਬਲੇ ’ਚ ਚੌਥਾ ਸਥਾਨ ਹਾਸਲ ਕਰਕੇ ਇਹ ਸੰਦੇਸ਼ ਦਿੱਤਾ ਕਿ ਖੇਡਾਂ ਕਿਸੇ ਇਕ ਉਮਰ ਜਾਂ ਵਰਗ ਤੱਕ ਸੀਮਤ ਨਹੀਂ ਹੁੰਦੀਆਂ। ਗੜ੍ਹੀ ਨੇ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਆ ਹੈ। ਇਨ੍ਹਾਂ ਖੇਡ ਮੁਕਾਬਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ, ਖਿਡਾਰੀਆਂ, ਮੱਧ ਉਮਰ ਦੇ ਵਿਅਕਤੀਆਂ ਤੇ ਸੀਨੀਅਰ ਉਮਰ ਵਰਗ ਦੇ ਖਿਡਾਰੀਆਂ ਤੱਕ ਹਰ ਕੋਈ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਮੌਕੇਜਸਵੀਰ ਸਿੰਘ ਗੜ੍ਹੀ ਦੀ ਸ਼ਤਰੰਜ ਮੁਕਾਬਲੇ ’ਚ ਭਾਗੀਦਾਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਖੇਡਾਂ ਸਿਰਫ਼ ਤਮਗੇ ਜਾਂ ਜਿੱਤ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਸਿਹਤਮੰਦ ਜੀਵਨ, ਅਨੁਸ਼ਾਸਨ, ਇਕਾਗਰਤਾ, ਆਤਮ-ਵਿਸ਼ਵਾਸ ਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦਾ ਮਹੱਤਵਪੂਰਨ ਮਾਧਿਅਮ ਵੀ ਹਨ। ਉਨ੍ਹਾਂ ਕਿਹਾਕਿ ਸ਼ਤਰੰਜ ਵਰਗੀ ਖੇਡ ਵਿਸ਼ੇਸ਼ ਤੌਰ ’ਤੇ ਇਕਾਗਰਤਾ, ਸੋਚਣ-ਸਮਝਣ ਦੀ ਸਮਰੱਥਾ, ਧੀਰਜ ਅਤੇ ਰਣਨੀਤਕ ਸੋਚ ਨੂੰ ਮਜ਼ਬੂਤ ਕਰਦੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਵੱਖ-ਵੱਖ ਉਮਰ ਵਰਗਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪੰਜਾਬ ’ਚ ਖੇਡਾਂ ਨੂੰ ਲੈ ਕੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਹੈ। ਖੇਡ ਮੈਦਾਨ ’ਚ ਉਮਰ ਦੀ ਕੋਈ ਬੰਦਿਸ਼ ਨਹੀਂ ਰਹਿੰਦੀ ਤੇ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਖੇਡ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਸਰਗਰਮ ਰੱਖ ਸਕਦਾ ਹੈ। ਅਜਿਹੀਆਂ ਭਾਗੀਦਾਰੀਆਂ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸਮਾਜ ਦੇ ਹਰ ਵਰਗ ਨੂੰ ਖੇਡਾਂ ਨਾਲ ਜੋੜਨਾ ਸਿਰਫ਼ ਖਿਡਾਰੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ ਜੋ ਸਿਹਤਮੰਦ, ਸਰਗਰਮ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਖੇਡਾਂ ਵਤਨ ਪੰਜਾਬ ਦੀਆਂ–2026 ਦੇ ਇਹ ਮੁਕਾਬਲੇ ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਹਰ ਉਮਰ ਤੇ ਹਰ ਵਰਗ ਦੇ ਲੋਕਾਂ ਨੂੰ ਇਕ ਸਾਂਝੇ ਖੇਡ ਮੰਚ ’ਤੇ ਇਕੱਠਾ ਕਰ ਰਹੇ ਹਨ, ਜਿੱਥੇ ਮੁਕਾਬਲੇ ਦੇ ਨਾਲ-ਨਾਲ ਆਪਸੀ ਸਾਂਝ, ਖੇਡ ਭਾਵਨਾ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਵੀ ਮਜ਼ਬੂਤ ਹੋ ਰਿਹਾ ਹੈ।