ਸੋਸ਼ਲ ਮੀਡੀਆਂ ‘ਤੇ ਛਾਇਆ ਰਿਹਾ ਮੀਆਂਪੁਰੀ ਤਾਂ ਗੀਤ ‘ਪੇਕੇ’ ਰੱਖੜੀ ਦੇ ਤਿਉਹਾਰ ਮੌਕੇ ਸੋਸ਼ਲ ਮੀਡੀਆਂ ‘ਤੇ ਛਾਇਆ ਰਿਹਾ ਜਸਮੇਰ ਮੀਆਂਪੁਰੀ ਤਾਂ ਗੀਤ ਪੇਕੇ
Publish Date: Sat, 29 Aug 2026 04:14 PM (IST)
Updated Date: Sat, 29 Aug 2026 04:16 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਗਾਇਕ ਜਸਮੇਰ ਮੀਆਂਪੁਰੀ ਦਾ ਗੀਤ ਪੇਕੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਛਾਇਆ ਰਿਹਾ। ਗੀਤ ਵਿਚ ਧੀ ਦਾ ਪੇਕਿਆ ਨਾਲ ਪਿਆਰ ਤੇ ਸਾਉਣ ਮਹੀਨਾਂ ਜਾਂ ਕਿਸੇ ਤਿਉਹਾਰ ਮੌਕੇ ਭਰਾਵਾਂ ‘ਤੇ ਇੱਕ ਭੈਣ ਦੀਆ ਕੀ ਆਸਾਂ ਹੁੰਦੀਆ ਹਨ ਨੂੰ ਬਿਆਨ ਕੀਤਾ ਗਿਆ ਹੈ। ਮੀਆਂਪੁਰੀ ਦਾ ਨਵਾਂ ਸਮਾਜਿਕ ਗੀਤ ਪੇਕੇ ਟੀਵੀ ਚੈਨਲ ਦੇ ਨਾਲ ਨਾਲ ਯੂ ਟਿਊਬ ਤੇ ਬਾਕੀ ਸੋਸ਼ਲ ਸਾਈਟਾਂ ਉੱਤੇ ਰਿਲੀਜ਼ ਹੋ ਚੁੱਕਿਆ ਹੈ। ਸਾਹਿਤਕਾਰ ਅਮਰਪਾਲ ਸਿੰਘ,ਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਘਾੜ ਦੇ ਇਲਾਕੇ ਨਾਮੀ ਕਲਾਕਾਰ ਸਮਾਜ ਨੂੰ ਦਿੱਤੇ ਹਨ ਜਿਸ ਵਿਚ ਸਵਰਗੀ ਸੁਰਜੀਤ ਬਿੰਦਰੱਖੀਆ ਤੇ ਗਾਇਕ ਜਗਤਾਰ ਜੱਗਾ,ਮਨੀ ਲੌਗੀਆ ਆਦਿ ਨੇ ਆਪਣੀ ਸੁਰੀਲੀ ਅਵਾਜ਼ ਨਾਲ ਪੰਜਾਬ ਸਭਿਆਚਾਰ ਵਿਚ ਵਿਚ ਨਾਮ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਉਂਣ ਦੇ ਮਹੀਨੇ ਵਿੱਚ ਅਕਸਰ ਨਵ ਵਿਆਹੀਆਂ ਆਪਣੇ ਪੇਕੇ ਪਿੰਡ ਸਾਉਂਣ ਕੱਟਣ ਆਉਂਦੀਆਂ ਨੇ ਪਰ ਪੇਕਿਆਂ ਵਲੋਂ ਸੰਧਾਰੇ ਦੀ ਉਮੀਦ ਹਰ ਇੱਕ ਮਹਿਲਾ ਨੂੰ ਰਹਿੰਦੀ ਹੈ ਭਾਵੇਂ ਉਹ ਕਿਸੇ ਵੀ ਉਮਰ ਦੀ ਹੋਵੇ। ਇਹ ਗੀਤ ਹਰ ਵਰਗ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਇੰਸਟਾਗ੍ਰਾਮ ਤੇ ਟਰੈਂਡਿੰਗ ਵਿੱਚ ਚਲਦਾ ਰਿਹਾ ਹੈ ਤੇ ਹਰ ਵਰਗ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੰਗੀਤ ਨੌਜਵਾਨ ਸੰਗੀਤਕਾਰ ਅਰਸ਼ ਨੇ ਦਿੱਤਾ ਹੈ ਤੇ ਪ੍ਰਸਿੱਧ ਕੰਪਨੀ ਸੱਲ੍ਹ ਸਟੂਡੀਓਜ਼ ਵਲੋਂ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਪੇਸ਼ਕਾਰ ਮਨਿੰਦਰ ਸਿੰਘ ਤੇ ਪ੍ਰੋਜੈਕਟ ਇੰਚਾਰਜ਼ ਜਗਜੀਤ ਸਿੰਘ ਜੱਗੀ ਹਨ।ਇਸ ਗੀਤ ਨੂੰ ਤਿਆਰ ਕਰਨ ਚ ਪ੍ਰਧਾਨ ਗਾਜ਼ੀ ਦਾਸ ਕਲੱਬ ਦਵਿੰਦਰ ਸਿੰਘ ਬਾਜਵਾ ਤੇ ਸਮਾਜ ਸੇਵੀ ਜੈ ਸਿੰਘ ਚੱਕਲਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗੀਤ ਵੀਡੀਓ ਵਿੱਚ ਜਸਮੇਰ ਮੀਆਂਪੁਰੀ, ਅਰਸ਼ ਤੇ ਰਜਨੀ ਸਿੱਧੂ ਤੋਂ ਇਲਾਵਾ ਰਣਵੀਰ ਸਿੰਘ ਬੈਂਸ, ਸੁਖਵਿੰਦਰ ਕੌਰ ਬੈਂਸ, ਅਮਰਜੀਤ ਬਿਲਖੂ ਠੌਣਾ, ਸੰਦੀਪ ਕੌਰ, ਬਿਕਰਮਜੀਤ ਸਿੰਘ ਕਲਸੀ, ਅਗੰਮ ਸਿੰਘ, ਤ੍ਰਿਪਤਮਨ ਕੌਰ ਅਤੇ ਸੰਦੀਪ ਸਿੰਘ ਨੇ ਅਦਾਕਾਰੀ ਕੀਤੀ ਹੈ। ਨਿਰਦੇਸ਼ਕ ਸ਼ਾਨ ਅਕਬਰਪੁਰੀ ਤੇ ਡੀਓਪੀ ਅਮਨ ਕੁਰਾਲੀ ਹਨ। ਇਹ ਗੀਤ ਨੰਬਰਦਾਰ ਕੁਲਦੀਪ ਸਿੰਘ ਦੇ ਪੁੱਤਰ ਡਾ. ਕੁਲਜੀਤ ਸਿੰਘ (ਪੀਆਰਓ) ਤੇ ਮਾ. ਜਗਜੀਤ ਸਿੰਘ ਜੱਗੀ ਦੀ ਹਵੇਲੀ ਵਿਚ ਤੇ ਪਿੰਡ ਦੀਆਂ ਹੋਰ ਲੌਕੇਸ਼ਨਾ ਵਿਚ ਫ਼ਿਲਮਾਇਆ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਗੀਤ ਕਾਫੀ ਸਮਾਂ ਪਹਿਲਾਂ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਨੇ ਗਾਇਆ ਸੀ ਜੋ ਕਿ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ਪੇਕੇ ਹੁੰਦੇ ਮਾਵਾਂ ਨਾਲ ਦਾ ਝਲਕਾਰਾ ਵੀ ਪਾਉਂਦਾ ਹੈ।