ਮਾਰਕੀਟ ਕਮੇਟੀ ਮੋਰਿੰਡਾ ਦੇ ਨਵ-ਨਿਯੁਕਤ ਚੇਅਰਮੈਨ ਕੇਸਰ ਸਿੰਘ ਸਮਾਨਾ ਦੀ ਤਾਜਪੋਸ਼ੀ ਮਾਰਕੀਟ ਕਮੇਟੀ ਮੋਰਿੰਡਾ ਦੇ ਨਵ-ਨਿਯੁਕਤ ਚੇਅਰਮੈਨ ਕੇਸਰ ਸਿੰਘ ਸਮਾਨਾ ਦੀ ਤਾਜਪੋਸ਼ੀ
Publish Date: Wed, 04 Nov 2026 03:12 PM (IST)
Updated Date: Wed, 04 Nov 2026 03:14 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ,ਮੋਰਿੰਡਾ : ਮਾਰਕੀਟ ਕਮੇਟੀ ਮੋਰਿੰਡਾ ਦੇ ਨਵ-ਨਿਯੁਕਤ ਚੇਅਰਮੈਨ ਕੇਸਰ ਸਿੰਘ ਸਮਾਣਾ ਦਾ ਤਾਜਪੋਸ਼ੀ ਸਮਾਗਮ ਮਾਰਕੀਟ ਕਮੇਟੀ ਮੋਰਿੰਡਾ ਵਿਖੇ ਹੋਇਆ। ਇਸ ਮੌਕੇ ’ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਤੇ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਰਹੇ। ਜਦਕਿ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਵੀ ਕੇਸਰ ਸਿੰਘ ਸਮਾਣਾ ਨੂੰ ਵਧਾਈ ਦਿੱਤੀ। ਇਸ ਮੌਕੇ ’ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕੇਸਰ ਸਿੰਘ ਸਮਾਣਾ ਨੂੰ ਵਧਾਈ ਦਿੰਦੇ ਹੋਏ ਤੇ ਚੇਅਰਮੈਨ ਦੇ ਅਹੁਦੇ ਤੇ ਬਿਰਾਜਮਾਨ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਤਾਜਪੋਸ਼ੀ ਨਹੀਂ, ਸਗੋਂ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਸਾਡੇ ਇਲਾਕੇ ਦੇ ਕਿਸਾਨਾਂ ਲਈ ਇਕ ਕੇਂਦਰ ਹੈ ਤੇ ਇੱਥੋਂ ਦੀ ਹਰ ਸਹੂਲਤ ਸਿੱਧੇ ਤੌਰ ’ਤੇ ਕਿਸਾਨਾਂ ਦੀ ਆਮਦਨ ਤੇ ਸਨਮਾਨ ਨਾਲ ਜੁੜੀ ਹੋਈ ਹੈ। ਉਨਾਂ ਕਿਹਾ ਕਿ ਨਵੇਂ ਚੇਅਰਮੈਨ ਤੋਂ ਉਮੀਦ ਹੈ ਕਿ ਉਹ ਮੰਡੀ ਦੇ ਵਿਕਾਸ, ਕਿਸਾਨਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਤੇ ਪਾਰਦਰਸ਼ੀ ਪ੍ਰਬੰਧਾਂ ਨੂੰ ਆਪਣੀ ਤਰਜੀਹ ਬਣਾਉਣਗੇ। ਸਰਕਾਰ ਦੇ ਕਾਰਜਕਾਲ ਦੌਰਾਨ ਖਰੀਦ ਪ੍ਰਬੰਧ, ਫਸਲਾਂ ਦੀ ਅਦਾਇਗੀ ਤੇ ਮੰਡੀਆਂ ਦੀ ਨਿਗਰਾਨੀ ਨੂੰ ਵਿਸ਼ੇਸ਼ ਤੌਰ ’ਤੇ ਮਜ਼ਬੂਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਸੁੱਟੀ ਗਈ ਕਿਸਾਨਾਂ ਦੀ ਫਸਲ ਦੀ ਪੇਮੈਂਟ ਬਿਨਾਂ ਕੋਈ ਦੇਰੀ ਕੀਤੀ ਗਈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਦਾ ਲੋਕ ਹਿਟ ਹਿਤੈਸ਼ੀ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਮਾਣ ਬਖਸ਼ਦੀ ਹੈ। ਉਨਾਂ ਕਿਹਾ ਕਿ ਪਹਿਲੇ ਚੇਅਰਮੈਨ ਐੱਨਪੀ ਰਾਣਾ ਵੱਲੋਂ ਵੀ ਚੇਅਰਮੈਨ ਵਜੋਂ ਬਖੂਬੀ ਸੇਵਾਵਾਂ ਨਿਭਾਈਆਂ ਗਈਆਂ ਹਨ ਤੇ ਉਹ ਉਮੀਦ ਕਰਦੇ ਹਨ ਕਿ ਕੇਸਰ ਸਿੰਘ ਸਮਾਨਾ ਵੀ ਬਿਲਕੁਲ ਸਹਿਮਤ ਹੋ ਕਿਸਾਨਾਂ ਦੀ ਬਿਹਤਰੀ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਲਈ ਤੇ ਮੰਡੀ ਪ੍ਰਬੰਧਾਂ ਲਈ ਬਿਹਤਰ ਸੇਵਾਵਾਂ ਨਿਭਾਉਣਗੇ। ਇਸ ਤਾਜਪੋਸ਼ੀ ਸਮਾਗਮ ਸਮੇਂ ਸੀਨੀਅਰ ਕਾਂਗਰਸੀ ਆਗੂ ਸ. ਬਲਦੇਵ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਡੀਐਸਪੀ ਮੋਰਿੰਡਾ ਸ. ਗੁਰਜੀਤ ਸਿੰਘ, ਸ. ਅਮਰ ਸਿੰਘ ਨੱਤ, ਸ਼ੁਕਰ ਮਿਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਉਪ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣ ਮਾਜਰਾ, ਜਸਵਿੰਦਰ ਸਿੰਘ ਕਾਈਨੌਰ, ਸਰਪੰਚ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ, ਸਰਪੰਚ ਮੇਜਰ ਸਿੰਘ ਉਇੰਦ, ਸਰਪੰਚ ਯੂਨੀਅਨ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਜਟਾਣਾ, ਵਿਵੇਕ ਸ਼ਰਮਾ, ਥਾਣੇਦਾਰ ਨਿਰਮਲ ਸਿੰਘ, ਥਾਣੇਦਾਰ ਮਲਕੀਤ ਸਿੰਘ ਮਾਵੀ, ਸ੍ਰੀ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਪਵਨ ਧੀਮਾਨ, ਰਾਜਨੀਤਕ ਸਕੱਤਰ ਜਗਤਾਰ ਸਿੰਘ ਘੜੂੰਆਂ, ਆੜਤੀ ਐਸੋਸੀਏਸ਼ਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਚੱਕਲ, ਗੁਰਮੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਖਟੜਾ ਤੇ ਮਨਦੀਪ ਸਿੰਘ ਰੌਣੀ, ਦੀਪੂ ਕਾਈਨੌਰ ਪ੍ਰਦੀਪ ਰੁੜਕੀ ਅਰਸ਼ ਧਨੋਆ ਪੰਮਾ ਸਰਪੰਚ ਮਲਕੀਤ ਸਿੰਘ ਸਰਪੰਚ ਸੈਦਪੁਰ, ਗੁਰਪ੍ਰੀਤ ਸਿੰਘ ਮੰਡਾ ਹਰਮਨ ਸਰਪੰਚ ਸੰਧੂਆਂ, ਸਾਬਕਾ ਕੌਂਸਲਰ ਰਜਿੰਦਰ ਕੁਮਾਰ ਬੱਬਾ ਆਦਿ ਵੀ ਸ਼ਾਮਿਲ ਸਨ।