ਇੰਨਰਵੀਲ੍ਹ ਕਲੱਬ ਨੇ ਬਜ਼ੁਰਗਾਂ ਤੇ ਸੀਨੀਅਰ ਸਿਟੀਜ਼ਨਜ਼ ਨਾਲ ਮਨਾਈ ਦੀਵਾਲੀ ਇੰਨਰਵੀਲ੍ਹ ਕਲੱਬ ਵਲੋਂ ਬਜ਼ੁਰਗਾ ਅਤੇ ਸੀਨੀਅਰ ਸਿਟੀਜ਼ਨਜ਼ ਨਾਲ ਮਨਾਇਆ ਗਿਆ ਰੋਸ਼ਨੀਆ ਦਾ ਤਿਉਹਾਰ ਦੀਵਾਲੀ
Publish Date: Mon, 09 Nov 2026 04:32 PM (IST)
Updated Date: Mon, 09 Nov 2026 04:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਅੱਜ ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਬਜ਼ੁਰਗਾਂ ਤੇ ਸੀਨੀਅਰ ਸਿਟੀਜ਼ਨਜ਼ ਨਾਲ ਰੌਸ਼ਨੀਆ ਦਾ ਤਿਉਹਾਰ ਦੀਵਾਲੀ ਬਹੁਤ ਹੀ ਉਤਸਾਹ ਨਾਲ ਮਨਾਈ ਗਈ। ਇਸ ਮੌਕੇ ਕਲੱਬ ਦੀ ਪ੍ਰਧਾਨ ਕੁਸ਼ਮ ਸ਼ਰਮਾ, ਕੈਸੀਸ਼ਰ ਮੀਨਲ ਵਾਸੁਦੇਵਾ ਤੇ ਸਰਗਰਮ ਮੈਂਬਰ ਪਰਵਿੰਦਰ ਕੌਰ ਪੰਦੋਹਲ ਵਲੋਂ ਇਸ ਘਰ ਦੇ ਬਜ਼ੁਰਗਾ ਤੇ ਕੇਅਰ ਟੇਕਰਜ਼ ਦਾ ਤੋਹਫੇ ਭੇਟ ਕਰਕੇ ਸਨਮਾਨ ਕੀਤਾ ਗਿਆ ਤੇ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾ ਕਿਹਾ ਕਿ ਸਾਨੂੰ ਇਸ ਆਸ਼ਰਮ ਵਿਚ ਆ ਕੇ ਆਪਣੇ ਪੇਕਿਆਂ ਵਰਗਾ ਅਹਿਸਾਸ ਹੁੰਦਾ ਹੈ। ਉਨ੍ਹਾਂ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਹਾਜ਼ਰ ਸਭ ਨੇ ਆਪਣੀ ਛੋਟੀ ਉਮਰ ਸਮੇਂ ਦੀਵਾਲੀ ਮਨਾਉਣ ਦੇ ਦਿਨਾਂ ਬਾਰੇ ਯਾਦਾਂ ਸਾਂਝੀਆ ਕੀਤੀਆ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਕਲੱਬ ਮੈਂਬਰਾਂ ਵਲੋਂ ਬਜ਼ੁਰਗਾ ਨਾਲ ਰੌਸ਼ਨੀ ਦੇ ਤਿਉਹਾਰ ਦੀਵਾਲੀ ਮਨਾਉਣ ਦੀ ਸੋਚ ਦਾ ਧੰਨਵਾਦ ਕੀਤੀ ਤੇ ਕਿਹਾ ਕਲੱਬ ਦਾ ਇਹ ਉਪਰਾਲਾ ਸਮਾਜ ਦੇ ਲੋਕਾਂ ਨੂੰ ਆਪਣੇ ਬਜ਼ੁਰਗਾ ਨੂੰ ਮਾਣ ਸਤਿਕਾਰ ਦੇਣ ਦਾ ਬਹੁਤ ਵਧਿਆ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਸੰਸਥਾ ਦੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਜਗਦੇਵ ਸਿੰਘ ਤੋਂ ਇਲਾਵਾ ਸੀਨੀਅਰ ਸਿਟੀਜ਼ਨਜ਼ ਕੇਐਲ. ਕਪੂਰ, ਤਰਸੇਮ ਸਿੰਘ, ਤਾਰਾ ਸਿੰਘ, ਹਰਮੇਸ ਲਾਲ, ਅਸ਼ਵਨੀ ਸਹਿਗਲ, ਸੁਖਦੇਵ ਸ਼ਰਮਾ, ਭਗਤ ਰਾਮ, ਸ਼ਾਮ ਲਾਲ ਗੋਇਲ, ਮੈਨੇਜਰ ਕੇਐਸ. ਭੋਗਲ ਤੇ ਬਜ਼ੁਰਗ ਭੁਪਿੰਦਰ ਸਿੰਘ, ਜਸਵੰਤ ਸਿੰਘ, ਇੰਟਰਟੇਨਰ ਜਸਵੰਤ ਸਿੰਘ ਸਮੇਤ ਆਪਣੀ ਧਰਮਪਤਨੀ ਨਾਲ ਵੀ ਹਾਜ਼ਰ ਸਨ।