ਭਾਜਪਾ ਆਗੂ ਬੀਬੀ ਅਮਨਪ੍ਰੀਤ ਕੌਰ ਰਾਏ ਦੇ ਦਫ਼ਤਰ ਦਾ ਉਦਘਾਟਨ ਭਾਜਪਾ ਆਗੂ ਬੀਬੀ ਅਮਨਪ੍ਰੀਤ ਕੌਰ ਰਾਏ ਦੇ ਮੋਰਿੰਡਾ ਸਥਿਤ ਦਫਤਰ ਦਾ ਉਦਘਾਟਨ
Publish Date: Sun, 15 Nov 2026 05:43 PM (IST)
Updated Date: Sun, 15 Nov 2026 05:45 PM (IST)
-ਰੁਚਿਕਾ ਪੇਪਰ ਮਿੱਲ੍ਹ ਹਟਾਉਣ ਲਈ ਕੀਤੇ ਵਿਰੋਧ ਦੇ ਸਮਰਥਨ ਕੀਤੇ ਵੱਡੇ ਉਪਰਾਲੇ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਦੇ ਸਪੁੱਤਰੀ ਬੀਬੀ ਅਮਨਪ੍ਰੀਤ ਕੌਰ ਰਾਏ ਵੱਲੋਂ ਆਪਣੇ ਮੋਰਿੰਡਾ ਸਥਿਤ ਜਨਸੰਪਰਕ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਸ਼ਹਿਰਵਾਸੀ ਸ਼ਾਮਿਲ ਹੋਏ। ਇੱਕ ਪੱਤਰਕਾਰ ਵਾਰਤਾ ਦੌਰਾਨ ਬੀਬੀ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਸਭ ਤੋਂ ਵੱਡੀ ਚਿੰਤਾ ਸਥਾਨਕ ਵਿਕਾਸ ਤੇ ਰੁਜ਼ਗਾਰ ਦੀ ਹੈ। ਮੋਰਿੰਡਾ, ਚਮਕੌਰ ਸਾਹਿਬ ਤੇ ਆਲੇ-ਦੁਆਲੇ ਦੇ ਪਿੰਡਾਂ ’ਚ ਸੜਕਾਂ, ਨਿਕਾਸੀ ਨਾਲਿਆਂ, ਸਟਰੀਟ ਲਾਈਟਾਂ, ਸਫ਼ਾਈ ਤੇ ਬੁਨਿਆਦੀ ਢਾਂਚੇ ਦੀ ਮੰਗ ਲਗਾਤਾਰ ਉਠਦੀ ਰਹਿੰਦੀ ਹੈ। ਉਨਾਂ ਕਿਹਾ ਕਿ ਚਮਕੌਰ ਸਾਹਿਬ ਦੇ ਨਾਲ ਤੋਂ ਨਿਕਲਦੀ ਸਰਹੰਦ ਕੈਨਾਲ ਦੀ ਸਫਾਈ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਬੀਤੇ ਦਿਨਾਂ ਦੌਰਾਨ ਇਸ ਨਹਿਰ ਦੀ ਸਹੀ ਢੰਗ ਨਾਲ ਸਫਾਈ ਨਾ ਕੀਤੇ ਜਾਣ ਕਾਰਨ ਹੀ ਨਹਿਰ ਦੇ ਕਿਨਾਰੇ ਟੁੱਟ ਚੁੱਕੇ ਹਨ। ਬੀਬੀ ਅਮਨਪ੍ਰੀਤ ਕੌਰ ਰਾਏ ਵੱਲੋਂ ਵੱਲੋਂ ਪ੍ਰਦੂਸ਼ਣ ਰੋਕਣ, ਪਾਣੀ ਤੇ ਹਵਾ ਦੀ ਗੁਣਵੱਤਾ ਦੀ ਰਾਖੀ, ਤੇ ਸਥਾਨਕ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪ੍ਰਭਾਵੀ ਉਪਰਾਲੇ ਕਰਨ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਜੰਡ ਸਾਹਿਬ ਵਿਖੇ ਲੱਗ ਰਹੀ ਰੁਚੀਕਾ ਪੇਪਰ ਮਿੱਲ੍ਹ ਖਿਲਾਫ ਇਲਾਕੇ ਦੇ ਲੋਕਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ 2018 ਤੋਂ ਧਰਨਾ ਚੱਲ ਰਿਹਾ ਸੀ ਤਾਂ ਜੋ ਹਲਕੇ ਨੂੰ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਉਨਾਂ ਬਿਨਾਂ ਕਿਸੀ ਆਗੂ ਦਾ ਨਾਮ ਲੈਂਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਦੇ ਆਗੂਆਂ ਨੇ ਵੀ ਰੁਚਿਕਾ ਮਿੱਲ ਸਬੰਧੀ ਚੁੱਪ ਧਾਰ ਰੱਖੀ। ਪ੍ਰੰਤੂ ਗਵਰਨਰ ਪੰਜਾਬ ਵੱਲੋਂ 13 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਹੋਣ ਤੋਂ ਬਾਅਦ ਇੱਕ ਆਗੂ ਨੇ ਆਪਣੀ ਚੁੱਪੀ ਤੋੜੀ ਤੇ ਕਿਹਾ ਕਿ ਉਸਦਾ ਇਸ ਪੇਪਰ ਮਿੱਲ੍ਹ ਨਾਲ ਕੋਈ ਸੰਬੰਧ ਨਹੀਂ। ਪ੍ਰੰਤੂ ਉਦੋਂ ਤੱਕ ਉਹ ਕਿਉਂ ਚੁੱਪ ਸਨ, ਇਸ ’ਤੇ ਵੀ ਉਨ੍ਹਾਂ ਸਵਾਲ ਚੁੱਕੇ। ਮਹਿਲਾ ਸਸ਼ਕਤੀ ਕਰਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਇਲਾਕੇ ਦੀਆਂ ਬੇਟੀਆਂ ਲਈ ਐਜੂਕੇਸ਼ਨ ਹੱਬ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਆਰਮੀ ਟ੍ਰੇਨਿੰਗ ਦਾ ਕੋਈ ਸੈਟਅੱਪ ਨਹੀਂ। ਉਹ ਇੱਥੇ ਆਰਮੀ ਟ੍ਰੇਨਿੰਗ ਸੈਂਟਰ ਲਿਆਉਣ ਦੇ ਉਪਰਾਲੇ ਕਰਨਗੇ ਤਾਂ ਜੋ ਬੇਟੀਆਂ ਨੂੰ ਅੱਗੇ ਵਧਣ ਤੇ ਚੰਗੇ ਭਵਿੱਖ ਦਾ ਇੱਕ ਜਰੀਆ ਮਿਲ ਸਕੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਯੋਜਨਾ ਦੀ ਹੈਲਥ ਸਿਸਟਮ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਗੜੀ ਨੂੰ ਇੱਥੇ ਕੌਣ ਜਾਣਦਾ ਹੈ। ਉਨ੍ਹਾਂ ਕਿਹਾ ਕਿ ਗੜੀ ਦੋ ਤਿੰਨ ਮਹੀਨੇ ਤੋਂ ਆ ਕੇ ਇੱਥੇ ਵਿਧਾਇਕ ਬਣਨਾ ਚਾਹੁੰਦੇ ਹਨ। ਪ੍ਰੰਤੂ ਉਨਾਂ ਦੀ ਹਲਕੇ ’ਚ ਕੋਈ ਪਹਿਚਾਣ ਨਹੀਂ। ਬੀਬੀ ਰਾਏ ਨੇ ਕਿਹਾ ਕਿ ਪਹਿਲਾਂ ਗੜ੍ਹੀ ਨੂੰ ਇੱਥੇ ਚਾਰ ਪੰਜ ਸਾਲ ਕੰਮ ਕਰਕੇ ਲੋਕਾਂ ਤੇ ਹਲਕੇ ਦੀ ਸੇਵਾ ਕਰਨੀ ਚਾਹੀਦੀ ਹੈ।