ਚੇਅਰਮੈਨ ਮੰਡੇਰ ਵੱਲੋਂ ਸਕੂਲ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਚੇਅਰਮੈਨ ਨਿਰਪਾਲ ਸਿੰਘ ਮੰਡੇਰ ਵੱਲੋਂ ਸਕੂਲ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ
Publish Date: Sat, 07 Nov 2026 02:48 PM (IST)
Updated Date: Sat, 07 Nov 2026 02:50 PM (IST)
ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਸਿਆਸੀ ਰੁਝੇਵਿਆਂ ਕਾਰਨ ਉਨ੍ਹਾਂ ਦੀ ਥਾਂ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ ਨਿਰਪਾਲ ਸਿੰਘ ਮੰਡੇਰ ਵੱਲੋ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ’ਚ ਸਕੂਲ ਦੇ ਮੁੱਖ ਅਧਿਆਪਕ ਸੁਸ਼ੀਲ ਕੁਮਾਰ ਕਾਈਨੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ’ਚ ਪੰਜਾਬ ਸਰਕਾਰ ਵੱਲੋਂ ਇਸ ਕਮਰੇ ਨੂੰ ਬਣਾਉਣ ਦੇ ਲਈ ਗਰਾਂਟ ਜਾਰੀ ਕੀਤੀ ਗਈ ਸੀ। ਹੁਣ ਇਹ ਕਮਰਾ ਪੂਰੀ ਤਰ੍ਹਾਂ ਤਿਆਰ ਹੈ ਤੇ ਆਧੁਨਿਕ ਸਹੂਲਤਾਂ ਨਾਲ ਪੂਰੀ ਤਰਾਂ ਲੈਸ ਹੈ ਜਿਸ ਨਾਲ ਪੜ੍ਹਾਈ ਦਾ ਕੰਮ ਬਹੁਤ ਹੀ ਰੌਚਕਤਾ ਭਰਪੂਰ ਹੋ ਗਿਆ ਹੈ। ਇਸ ਦੌਰਾਨ ਚੇਅਰਮੈਨ ਨਿਰਪਾਲ ਸਿੰਘ ਮੰਡੇਰ ਵੱਲੋਂ ਆਏ ਹੋਏ ਪਿੰਡ ਵਾਸੀਆਂ ਨੂੰ ਇਹ ਯਕੀਨ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ’ਚ ਵੀ ਸਾਡੀ ਪਾਰਟੀ ਵੱਲੋਂ ਇਸੇ ਤਰ੍ਹਾਂ ਸਿਹਤ ਸੇਵਾਵਾਂ ਐਜੂਕੇਸ਼ਨ ਤੇ ਖੇਡਾਂ ਉੱਤੇ ਸਰਕਾਰ ਦਾ ਪੂਰੀ ਤਰ੍ਹਾਂ ਫੋਕਸ ਰਹੇਗਾ। ਇਸ ਸਮੇਂ ਪਿੰਡ ਦੇ ਸਮਾਜ ਸੇਵੀ ਤੇ ਦਾਨੀ ਸੁਖਜੀਤ ਸਿੰਘ ਉੱਪਲ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਤੇ ਆਏ ਹੋਏ ਮੁੱਖ ਮਹਿਮਾਨਾਂ, ਪਿੰਡ ਵਾਸੀਆਂ ਤੇ ਉਸ ਸਮੇਂ ਮੌਜੂਦ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਪ੍ਰੀਤ ਸਿੰਘ ਬਲਾਕ ਪ੍ਰਧਾਨ ਬਲਜੀਤ ਕੁਮਾਰ ਬੀਪੀਓ ਦਫ਼ਤਰ ਵੱਲੋਂ ਬੀਪੀਓ ਮੀਨਾ ਰਾਣੀ, ਰੀਨਾ ਰਾਣੀ, ਬੀਐਨਓ ਗੁਰਚਰਨ ਸਿੰਘ ਫਾਂਟਵਾਂ, ਸਕੂਲ ਸਟਾਫ ਮਲਕੀਤ ਸਿੰਘ ਰੁਪਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਕਰਮਜੀਤ ਕੌਰ, ਰਿਤੂ ਰਾਣੀ, ਤਲਵਿੰਦਰ ਕੌਰ, ਰਕੇਸ਼ ਕੁਮਾਰ ਤੇ ਸਕੂਲ ਦੇ ’ਚ ਪੜ੍ਹਦੇ ਬੱਚਿਆਂ ਦੇ ਮਾਪੇ ਹਾਜ਼ਰ ਸਨ।