- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਨਸ਼ਾ ਸਰਕਾਰ ਸੱਚ ਵਿਚ ਬੰਦ ਕਰਵਾਉਦੀ ਤਾਂ ਅੱਜ ਮਾਂ ਦੇ ਪੁੱਤ ਦੀ ਮੌਤ ਨਾ ਹੁੰਦੀ: ਬਾਲਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜੇਕਰ ਆਪ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਲਈ ਸਚਮੁੱਚ ਕੰਮ ਕਰ ਲੈਦੀ ਤਾਂ ਅੱਜ ਇਕ ਮਾਂ ਦਾ ਪੁੱਤ, ਇਕ ਪਤਨੀ ਦਾ ਪਤੀ ਤੇ ਬੱਚੇ ਦਾ ਪਿਓ ਸਦਾ ਲਈ ਨਸ਼ੇ ਕਾਰਨ ਦੂਰ ਨਾ ਹੁੰਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਭਾਜਪਾ ਦੀ ਸੀਨੀਅਰ ਮਹਿਲਾ ਆਗੂ ਮੇਜਰ ਅੰਜ਼ੂ ਬਾਲਾ ਸਿੰਘ ਨੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾਕਿ ਸੂਬਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਨਸ਼ੇ ਨੂੰ ਖ਼ਤਮ ਕੀਤਾ ਗਿਆ ਹੈ ਜੇਕਰ ਨਸ਼ਾ ਖ਼ਤਮ ਹੋ ਗਿਆ ਤਾਂ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਕ ਦੇ ਨੇੜਲੇ ਪਿੰਡ ਵਿਚ ਨਸ਼ੇ ਨਾਲ ਨੌਜਵਾਨ ਦੀ ਮੌਤ ਨਾ ਹੁੰਦੀ। ਉਨ੍ਹਾਂ ਕਿਹਾਕਿ ਪਿਛਲੀਆ ਸਰਕਾਰਾਂ ਸਮੇਂ ਨਸ਼ਾ ਸ਼ਰੇਆਮ ਵਿਕਿਆ ਤੇ ਹੁਣ ਵੀ ਵਿੱਕ ਰਿਹਾ ਹੈ। ਉਨ੍ਹਾਂ ਕਿਹਾਕਿ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਆਪ ਪਾਰਟੀ ਨੇ ਤਾਂ ਹਲਕੇ ਦੀ ਕਮਾਂਡ ਦੋ ਵਿਅਕਤੀਆਂ ਨੂੰ ਦਿੱਤੀ ਹੋਈ ਹੈ ਪਰ ਦੋਵੇਂ ਫੇਲ੍ਹ ਸਾਬਤ ਹੋ ਗਏ ਹਨ, ਜਦੋਂ ਇਹ ਗੱਲ ਸਾਹਮਣੇ ਆ ਜਾਵੇ ਕਿ ਨਸ਼ਾ ਤਾਂ ਪਿੰਡਾਂ ਵਿਚ ਆਮ ਵਿਕਦਾ ਹੈ। ਲੋਕ ਦੁਹਾਈ ਪਾ ਰਹੇ ਹਨ ਤਾਂ ਮੈਂ ਸਮਝਦੀ ਹਾਂ ਕਿ ਦੋਵੇਂ ਆਗੂ ਲੋਕਾਂ ਨੂੰ ਦੱਸਣ ਕਿ ਨਸ਼ਾ ਵਿਕਦਾ ਹੈ ਜਾਂ ਨਹੀਂ ਜੇਕਰ ਉਹ ਕਹਿੰਦੇ ਹਨ ਕਿ ਨਹੀਂ ਵਿਕਦਾ ਤਾਂ ਹਰਵਿੰਦਰ ਸਿੰਘ ਦੀ ਮੌਤ ਨਾ ਹੁੰਦੀ। ਇਸ ਮੌਕੇ ਭਾਜਪਾ ਆਗੂ ਹਾਜ਼ਰ ਸਨ।