5ਜੀ ਤਕਨਾਲੋਜੀ ਦੀਆਂ ਸੰਭਾਵਨਾਵਾਂ ਤੋਂ ਜਾਣੂ ਹੋਏ ਆਈਈਟੀ ਭੱਦਲ ਦੇ ਵਿਦਿਆਰਥੀ 5ਜੀ ਤਕਨਾਲੋਜੀ ਦੀਆਂ ਸੰਭਾਵਨਾਵਾਂ ਤੋਂ ਜਾਣੂੰ ਹੋਏ ਆਈਈਟੀ ਭੱਦਲ ਦੇ ਵਿਦਿਆਰਥੀ
Publish Date: Wed, 14 Oct 2026 06:02 PM (IST)
Updated Date: Wed, 14 Oct 2026 06:06 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਆਈਈਟੀ. ਭੱਦਲ ਟੈਕਨੀਕਲ ਕੈਂਪਸ ਰੂਪਨਗਰ ਦੇ ਬੀਟੈੱਕ. ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ਸਥਾਪਿਤ 5ਜੀ ਯੂਜ਼ ਕੇਸ ਲੈਬ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸੰਚਾਰ ਤਕਨਾਲੋਜੀ, ਇਸ ਦੇ ਵਿਹਾਰਕ ਉਪਯੋਗਾਂ ਅਤੇ ਭਵਿੱਖ ਦੀਆਂ ਤਕਨੀਕੀ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਡਾ. ਐਸਐਸ. ਬਿੰਦਰਾ, ਡਾਇਰੈਕਟਰ ਕੈਂਪਸ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਦੂਰਸੰਚਾਰ ਦੇ ਖੇਤਰ ’ਚ ਹੋ ਰਹੀਆਂ ਤਕਨੀਕੀ ਨਵੀਨਤਾਵਾਂ, ਖੋਜ ਅਤੇ ਭਵਿੱਖ ’ਚ ਉਪਲੱਬਧ ਕਰੀਅਰ ਦੇ ਮੌਕਿਆਂ ਬਾਰੇ ਜਾਣਨ ਲਈ ਪ੍ਰੇਰਣਾ ਮਿਲੀ। ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਤਿਆਰ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਦੌਰੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਡਾ. ਤਰਨਜੀਤ ਕੌਰ, ਡੀਨ ਰਿਸਰਚ-ਕਮ-ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਦੂਰਸੰਚਾਰ ਦੇ ਖੇਤਰ ’ਚ ਹੋ ਰਹੀਆਂ ਨਵੀਆਂ ਤਰੱਕੀਆਂ, ਉੱਭਰ ਰਹੀਆਂ ਤਕਨੀਕਾਂ ਅਤੇ ਭਵਿੱਖ ’ਚ ਉਪਲਬਧ ਕਰੀਅਰ ਦੇ ਮੌਕਿਆਂ ਤੋਂ ਜਾਣੂੰ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਮਾਹਿਰਾਂ ਨਾਲ ਸਿੱਧਾ ਸੰਵਾਦ ਅਤੇ ਆਧੁਨਿਕ ਪ੍ਰਯੋਗਸ਼ਾਲਾ ਦਾ ਦੌਰਾ ਵਿਦਿਆਰਥੀਆਂ ਦੇ ਗਿਆਨ ਅਤੇ ਤਕਨੀਕੀ ਸਮਝ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਵਿੱਦਿਅਕ ਦੌਰੇ ਦੌਰਾਨ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਡਾ. ਸਿਮਰਨਜੀਤ ਸਿੰਘ ਅਤੇ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ 5ਜੀ ਯੂਜ਼ ਕੇਸ ਲੈਬ ਦੇ ਬੁਨਿਆਦੀ ਢਾਂਚੇ, ਕਾਰਜਪ੍ਰਣਾਲੀ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਗਲੀ ਪੀੜ੍ਹੀ ਦੀਆਂ ਸੰਚਾਰ ਪ੍ਰਣਾਲੀਆਂ ’ਚ 5ਜੀ ਤਕਨਾਲੋਜੀ ਦੀ ਮਹੱਤਤਾ ਅਤੇ ਇਸ ਦੇ ਵੱਖ-ਵੱਖ ਖੇਤਰਾਂ ’ਚ ਵਿਹਾਰਕ ਉਪਯੋਗਾਂ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਦੱਸਿਆ ਕਿ 5ਜੀ ਤਕਨਾਲੋਜੀ ਤੇਜ਼ ਰਫ਼ਤਾਰ ਸੰਚਾਰ, ਸਮਾਰਟ ਪ੍ਰਣਾਲੀਆਂ, ਉਦਯੋਗਿਕ ਸਵੈਚਾਲਨ ਅਤੇ ਆਧੁਨਿਕ ਡਿਜੀਟਲ ਸੇਵਾਵਾਂ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹ ਰਹੀ ਹੈ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ) ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਨਿੱਜੀ 5ਜੀ ਨੈੱਟਵਰਕਾਂ, ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਅਤੇ ਆਧੁਨਿਕ ਵਾਇਰਲੈੱਸ ਸੰਚਾਰ ਪ੍ਰਣਾਲੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵਿਹਾਰਕ ਸਿੱਖਣ ਦੇ ਮੌਕੇ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਗਿਆਨ ਨੂੰ ਅਸਲ ਜੀਵਨ ਦੀਆਂ ਤਕਨੀਕੀ ਲੋੜਾਂ ਨਾਲ ਜੋੜਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ’ਚ ਸਹਾਇਕ ਹੁੰਦੇ ਹਨ। ਇਹ ਵਿਦਿਅਕ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਹੇਵੰਦ ਸਾਬਤ ਹੋਇਆ। ਇਸ ਨਾਲ ਉਨ੍ਹਾਂ ਨੂੰ ਦੂਰਸੰਚਾਰ ਦੇ ਖੇਤਰ ’ਚ ਹੋ ਰਹੀਆਂ ਤਕਨੀਕੀ ਨਵੀਨਤਾਵਾਂ, ਖੋਜ ਅਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਜਤਿੰਦਰ ਕੁਮਾਰ, ਲਵਲੀ, ਸ਼ਰਨਪ੍ਰੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।