ਐੱਸਆਈਆਰ ਨੋਟਿਸਾਂ ਦੀ ਜਾਂਚ ਉਪਰੰਤ ਕੀਤੀ ਸੁਣਵਾਈ ਐਸ.ਆਈ.ਆਰ. ਨੋਟਿਸਾਂ ਦੀ ਜਾਂਚ ਉਪਰੰਤ ਕੀਤੀ ਸੁਣਵਾਈ
Publish Date: Mon, 24 Aug 2026 05:10 PM (IST)
Updated Date: Mon, 24 Aug 2026 05:12 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਪੂਰੇ ਸੂਬੇ ਵਿੱਚ ਚਲਾਈ ਜਾ ਰਹੀ ਐਸ.ਆਈ.ਆਰ. ਪ੍ਰਕਿਰਿਆ ਦੇ ਪਹਿਲੇ ਪੜਾਅ ਤਹਿਤ ਵੋਟਰ ਸੂਚੀਆਂ ਦੀ ਜਾਂਚ ਅਤੇ ਤਸਦੀਕ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸੇ ਤਹਿਤ 13 ਜੁਲਾਈ ਨੂੰ ਡਰਾਫਟ ਵੋਟਰ ਸੂਚੀਆਂ ਵੀ ਜਾਰੀ ਕੀਤੀਆਂ ਗਈਆਂ ਸਨ। ਜਾਣਕਾਰੀ ਅਨੁਸਾਰ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਸਾਲ 2003 ਦੀਆਂ ਵੋਟਰ ਸੂਚੀਆਂ ਦਾ ਸਾਲ 2025 ਦੀਆਂ ਵੋਟਰ ਸੂਚੀਆਂ ਨਾਲ ਮਿਲਾਣ ਕਰਕੇ ਵੋਟਰਾਂ ਦੀ ਮੈਪਿੰਗ ਕੀਤੀ ਗਈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਕਿਸੇ ਕਾਰਨ ਨਹੀਂ ਹੋ ਸਕੀ, ਉਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ। ਇਹ ਨੋਟਿਸ ਸਬੰਧਤ ਵੋਟਰਾਂ ਤੱਕ ਘਰ-ਘਰ ਪਹੁੰਚਾ ਕੇ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ। ਇਸੇ ਸਬੰਧੀ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਵੱਲੋਂ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਵਿਖੇ ਸੁਣਵਾਈ ਕੈਂਪ ਲਗਾਇਆ ਗਿਆ। ਇਸ ਸੁਣਵਾਈ ਦੌਰਾਨ ਨਾਇਬ-ਤਹਿਸੀਲਦਾਰ ਜਸਵਿੰਦਰ ਕੌਰ ਨੇ ਕੈਂਪ ਵਿੱਚ ਪਹੁੰਚ ਕੇ ਨੋਟਿਸ ਪ੍ਰਾਪਤ ਵੋਟਰਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ। ਜਾਂਚ ਉਪਰੰਤ ਯੋਗ ਪਾਏ ਗਏ ਵੋਟਰਾਂ ਦੇ ਐਸ.ਆਈ.ਆਰ. ਨੋਟਿਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਬੀ.ਐੱਲ.ਓ. ਸੁਖਵੀਰ ਸਿੰਘ ਨਲਹੋਟੀ, ਹਰਵਿੰਦਰ ਸਿੰਘ ਲਵਲੀ, ਤਾਨਿਸ਼ ਕੁਮਾਰ, ਜਸਵਿੰਦਰ ਸਿੰਘ ਵਾਲੀਆ, ਸ਼ਾਮ ਲਾਲ, ਬਲਵਿੰਦਰ ਸਿੰਘ, ਰਾਣੋ ਦੇਵੀ, ਜਸਵੀਰ ਕੌਰ, ਗੁਰਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਵੋਟਰ ਹਾਜ਼ਰ ਸਨ। ਸੁਣਵਾਈ ਦੌਰਾਨ ਵੋਟਰਾਂ ਵੱਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਕਰਕੇ ਆਪਣੇ ਵੋਟਰ ਰਿਕਾਰਡ ਸਬੰਧੀ ਤਸਦੀਕ ਕਰਵਾਈ ਗਈ।