ਵਿਦਿਆਰਥਣ ਸੁਮਨਪ੍ਰੀਤ ਦਾ ਸਿਹਤ ਮੰਤਰੀ ਨੇ ਕੀਤਾ ਸਨਮਾਨ ਰਾਜ ਪੱਧਰ ‘ਤੇ ਜੇਤੂ ਰਹਿਣ ਵਾਲੀ ਵਿਦਿਆਰਥਣ ਸੁਮਨਪ੍ਰੀਤ ਦਾ ਸਿਹਤ ਮੰਤਰੀ ਨੇ ਕੀਤਾ ਸਨਮਾਨ
Publish Date: Fri, 14 Aug 2026 03:37 PM (IST)
Updated Date: Fri, 14 Aug 2026 03:38 PM (IST)
ਰਾਜਵੀਰ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਐੱਸਸੀਈਆਰਟੀ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਜੇਤੂ ਰਹਿਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ, ਬਲਾਕ ਸਲੌਰਾ ਦੀ 11ਵੀਂ ਜਮਾਤ ਦੇ ਸੁਪਰ ਮੈਡੀਕਲ ਗਰੁੱਪ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਪਿੰਡ ਭੋਜੇਮਾਜਰਾ ਰਾਜ ਪੱਧਰ ਲੇਖ ਮੁਕਾਬਲੇ ਵਿਚ ਜੇਤੂ ਰਹਿਣ ‘ਤੇ ਰਾਜ ਪੱਧਰੀ ਸਮਾਗਮ ਵਿਚ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਸਨਮਾਨਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਗੁਰਸ਼ਰਨ ਕੌਰ ਤੇ ਪੰਜਾਬੀ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਇਸ ਵਿਦਿਆਰਥਣ ਨੇ ਐੱਸਸੀਈਆਰਟੀ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਨੋਡਲ ਅਫਸਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਉਪ -ਜਿਲ੍ਹਾ ਸਿੱਖਿਆ ਅਫਸਰ ਇੰਦਰਜੀਤ ਸਿੰਘ,ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ, ਕਿਸ਼ੋਰ ਸਿੱਖਿਆ ਜਾਗਰੂਕਤਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਵਿਚ ਐੱਚਆਈਵੀ ਏਡਜ਼ ਵਿਸ਼ੇ ਸਬੰਧੀ ਕਰਵਾਏ ਗਏ ਲੇਖ ਮੁਕਾਬਲੇ ਵਿਚ ਬਲਾਕ ਸਲੋਰਾ ਵਿਚੋ ਪਹਿਲਾ ਸਥਾਨ ਤੇ ਜ਼ਿਲ੍ਹਾ ਰੂਪਨਗਰ ਵਿਚ ਪਹਿਲਾ ਸਥਾਨ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਪੰਜਾਬ ਪੱਧਰ ਦੇ ਮੁਕਾਬਲੇ ਵਿਚ ਅਵੱਲ ਰਹਿਣ ‘ਤੇ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਹਾਲ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਨਾਲ ਜਿੱਥੇ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ ਉੰਥੇ ਜ਼ਿਲ੍ਹੇ ਦਾ ਨਾਲ ਵੀ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾਕਿ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੂੱਚਾ ਚੁੁੱਕਣ ਲਈ ਵੱਖ ਵੱਖ ਪ੍ਰਕਾਰ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀ ਨੂੰ ਸਮਾਂ ਦਾ ਹਾਣੀ ਬਣਾਇਆ ਜਾ ਸਕਦੇ ਅਤੇ ਮੁਕਾਬਲੇ ਦੇ ਯੁੱਗ ਦੀ ਪ੍ਰੀਖਿਆ ਵਿਚੋ ਸਫਲ ਹੋ ਕੇ ਅੱਗੇ ਨਿਕਲਣ।