
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਸੀਟੂ ਵੱਲੋਂ ਰੂਪਨਗਰ ਵਿਖੇ ਰੋਹ ਭਰਪੂਰ ਰੈਲੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਿਵਲ ਸਰਜਨ ਦਫਤਰ ਰੂਪਨਗਰ ਅੱਗੇ ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਸੀਟੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੂਹ ਭਰਪੂਰ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਪ੍ਰਧਾਨ ਬਹਾਦਰ ਚੰਦ ਤੇ ਸੀਟੂ ਆਗੁ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਕਹਿੰਦੇ ਸਨ ਕਿ ਉਹ ਸੱਤਾ ’ਚ ਆਉਣ ਉਪਰੰਤ ਹਰੇ ਪੈੱਨ ਨਾਲ ਸਾਰਿਆਂ ਦੀਆਂ ਮੁਸ਼ਿਕਲਾਂ ਹੱਲ੍ਹ ਕਰ ਦੇਣਗੇ, ਪ੍ਰੰਤੂ ਅੱਜ ਪੌਣੇ ਪੰਜ ਸਾਲ ਬਾਅਦ ਵੀ ਕਿਸੇ ਵੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਜਾਂ ਮੁਸ਼ਕਿਲਾਂ ਹੱਲ੍ਹ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹੀ ਨਹੀਂ ਸਿਹਤ ਵਿਭਾਗ ਦੇ ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਵੱਲੋਂ ਬੇਹੱਦ ਨਿਗੂਣਾ ਮੇਹਨਤਾਨਾ ਦਿੱਤਾ ਜਾਂਦਾ ਹੈ ਜੋਂ ਕਿ ਕਿਰਤ ਕਾਨੂੰਨਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਰੋਜ਼ਾਨਾ 65 ਹਜ਼ਾਰ ਤੋਂ ਵੱਧ ਸਰਕਾਰੀ ਵਿਭਾਗਾਂ ਵਿਚ ਠੇਕਾ ਆਧਾਰਿਤ ਕਰਮੀਆਂ ਨੂੰ ਸਿੱਧੇ ਸਰਕਾਰ ਅਧੀਨ ਲੈਣ ਦੇ ਦਾਅਵੇ ਕਰਦੀ ਹੈ ਪ੍ਰੰਤੂ ਸਿਹਤ ਵਿਭਾਗ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਨੂੰ ਸਰਕਾਰਾਂ ਕੋਰੋਨਾ ਕਾਲ ਸਮੇਂ ਯੋਧੇ ਕਹਿੰਦੀਆਂ ਸਨ ਪ੍ਰੰਤੂ ਆਰਥਿਕ ਤੌਰ ’ਤੇ ਇਨ੍ਹਾਂ ਸਰਕਾਰਾਂ ਕੋਲ ਕਿਰਤੀਆਂ ਲਈ ਕੁੱਝ ਨਹੀਂ ਹੈ।