‘ਹਾਕ ਆਈ ਕ੍ਰਿਕਟ ਕਲੱਬ’ ਰੋਪੜ ਵੱਲੋਂ ਨਵੀਂ ਜਰਸੀ ਲਾਂਚ ਹਾਕ ਆਈ ਕ੍ਰਿਕਟ ਕਲੱਬ ਰੋਪੜ ਵੱਲੋਂ ਨਵੀਂ ਜਰਸੀ ਲਾਂਚ
Publish Date: Sun, 11 Oct 2026 06:16 PM (IST)
Updated Date: Sun, 11 Oct 2026 06:20 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਨਰਾਤਿਆਂ ਦੇ ਪਹਿਲੇ ਸ਼ੁੱਭ ਦਿਹਾੜੇ ਮੌਕੇ ‘ਹਾਕ ਆਈ ਕ੍ਰਿਕਟ ਕਲੱਬ’ ਰੋਪੜ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵੱਲੋਂ ਆਪਣੀ ਦੂਜੀ ਅਧਿਕਾਰਤ ਖੇਡ ਜਰਸੀ ਰਸਮੀ ਤੌਰ ’ਤੇ ਲਾਂਚ ਕੀਤੀ ਗਈ। ਸਮਾਗਮ ’ਚ ਦੋਹਰੀ ਖੁਸ਼ੀ ਸਾਂਝੀ ਕਰਦਿਆਂ ਕਲੱਬ ਦੇ ਮੈਂਬਰ ਕਾਰਤਿਕ ਸ਼ੁਕਲਾ ਦਾ ਜਨਮਦਿਨ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਮਾਜ ਸੇਵਾ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਹਾਕ ਆਈ ਕ੍ਰਿਕਟ ਕਲੱਬ ਆਉਣ ਵਾਲੀ 15 ਨਵੰਬਰ 2026 ਨੂੰ ਰੋਪੜ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕਲੱਬ ਹੁਣ ਕ੍ਰਿਕਟ ਖੇਡ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਵੇਗਾ ਅਤੇ ਇਹ ਖੂਨਦਾਨ ਕੈਂਪ ਇਸ ਨੇਕ ਮੁਹਿੰਮ ਦੀ ਪਹਿਲੀ ਸ਼ੁਰੂਆਤ ਹੈ। ਇਸ ਸਮਾਗਮ ਦੌਰਾਨ ਬਾਬਾ ਕਮਲਜੀਤ ਸਿੰਘ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ ਅਤੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਕਲੱਬ ਦੇ ਮੈਂਟਰ ਵਰਿੰਦਰ ਸ਼ਰਮਾ, ਕਪਤਾਨ ਰੋਹਿਤ ਕੁਮਾਰ, ਰਿਸ਼ਭ ਸ਼ਰਮਾ, ਰਾਜਵਿੰਦਰ ਪੂਰਬਾ, ਕਾਰਤਿਕ ਸ਼ੁਕਲਾ, ਰਿਤਿਕ ਰਾਣਾ, ਸੁਖਵਿੰਦਰ ਸੁੱਖੀ, ਰਿਸ਼ੂ ਕੁਮਾਰ, ਸਾਹਿਲ ਠਾਕੁਰ, ਵਰਿੰਦਰ ਸਿੰਘ, ਮਾਧਵ ਸ਼ਰਮਾ, ਕ੍ਰਿਸ਼, ਅਮਿਤ, ਸਿਮਰਨਜੀਤ ਸਿੰਘ, ਰਵਿੰਦਰ ਰਾਣਾ, ਸੰਨੀ ਕੁਮਾਰ, ਗੌਰਵ ਯਾਦਵ ਅਤੇ ਦੀਪਕ ਚੌਹਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਖੇਡਾਂ ਦੇ ਨਾਲ-ਨਾਲ ਸਮਾਜ ਭਲਾਈ ’ਚ ਸਰਗਰਮ ਯੋਗਦਾਨ ਪਾਉਣ ਦਾ ਅਹਿਦ ਲਿਆ।