ਡਾਕਟਰ ਹਰਮਨਜੋਤ ਸਿੰਘ ਨੇ ਜਨਮ ਦਿਨ ਮੌਕੇ ਵੰਡੀ ਸਟੇਸ਼ਨਰੀ ਡਾਕਟਰ ਹਰਮਨਜੋਤ ਸਿੰਘ ਮੈਡੀਕਲ ਅਫ਼ਸਰ ਵਲੋਂ ਜਨਮ ਦਿਨ ਤੇ ਵੰਡੀ ਸਟੇਸ਼ਨਰੀ
Publish Date: Wed, 25 Nov 2026 05:07 PM (IST)
Updated Date: Wed, 25 Nov 2026 05:10 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਸ੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਚਮਕੌਰ ਸਾਹਿਬ ਵਲੋਂ ਆਪਣੇ ਸਪੁੱਤਰ ਡਾਕਟਰ ਹਰਮਨਜੋਤ ਸਿੰਘ ਮੈਡੀਕਲ ਅਫ਼ਸਰ ਦੇ ਜਨਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਆਪਣੇ ਸਪੁੱਤਰ ਦਾ ਜਨਮ ਦਿਨ ਮਨਾਇਆ। ਪਿੰਡ ਦਾਊਦਪੁਰ, ਧੁਮੇਵਾਲ, ਮਨਜੀਤ ਪੁਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਬੱਚੇ ਤੇ ਬੱਚੀਆਂ ਨੂੰ ਇਕੱਠੇ ਕਰਕੇ ਸਟੇਸ਼ਨਰੀ ਵੰਡੀ ਗਈ, ਜਿਸ ’ਚ ਇਕ ਕਾਪੀ, ਪੈਨਸਿਲ, ਰੇਜ਼ਰ, ਕੱਚੀ ਪੈਨਸਿਲ ਦੀ ਤੇ ਜਲੇਬੀਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। 158 ਬੱਚੇ ਤੇ ਬੱਚੀਆਂ ਨੂੰ ਸਟੇਸ਼ਨਰੀ ਵੰਡੀ ਗਈ। ਸੁਸਾਇਟੀ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਚਮਕੌਰ ਸਾਹਿਬ ਵਲੋਂ ਸੰਗਤਾਂ ਨੂੰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਦੇ ਖੁਸ਼ੀ ਦੇ ਮੌਕੇ ਤੇ ਫਾਜੂਲ ਖ਼ਰਚ ਤੇ ਜਸ਼ਨ ਮਨਾਉਣਾ ਦੀ ਥਾਂ ਇਸ ਤਰ੍ਹਾਂ ਦੇ ਕਾਰਜ ਕਰਕੇ ਮਾਇਆ ਸਫਲੀ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸੁਸਾਇਟੀ ਦੇ ਸਕੱਤਰ ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ, ਜ਼ਿਲ੍ਹਾ ਇਨਚਾਰਜ ਰੂਪਨਗਰ ਮਾਸਟਰ ਮਨਜਿੰਦਰ ਸਿੰਘ ਪਰੋਜ ਪੁਰ, ਜ਼ਿਲ੍ਹਾ ਇਨਚਾਰਜ ਲੁਧਿਆਣਾ ਗਿਆਨੀ ਗੁਰਮੀਤ ਸਿੰਘ ਬਿਲੋ, ਵਕੀਲ ਲਖਵਿੰਦਰ ਸਿੰਘ ਮਨਜੀਤ ਪੁਰ, ਸਾਬਕਾ ਸਰਪੰਚ ਸਰਦਾਰ ਮਨਜੀਤ ਸਿੰਘ ਮਨਜੀਤ ਪੁਰ, ਸਾਬਕਾ ਸਰਪੰਚ ਰਾਮ ਸਿੰਘ ਧੁਮੇਵਾਲ, ਬੀਬੀ ਸ਼ਮਸ਼ੇਰ ਕੌਰ, ਕੁਲਦੀਪ ਸਿੰਘ, ਸੂਬੇਦਾਰ ਪਰਮਜੀਤ ਸਿੰਘ ਦਾਊਦ ਪੁਰ,ਬਿੱਟੂ ਗ੍ਰੰਥੀ ਦਾਊਦ ਪੁਰ, ਸਰਪੰਚ ਦਾਊਦ ਪੁਰ ਰਾਜਵੰਤ ਕੌਰ ਹਾਜ਼ਰ ਸਨ।