ਬਾਲ ਵਿਗਿਆਨ ਕਾਂਗਰਸ ’ਚ ਹਾਫ਼ਿਜਾਬਾਦ ਸਕੂਲ ਨੇ ਮਾਰੀਆਂ ਮੱਲ੍ਹਾਂ ਬਾਲ ਵਿਗਿਆਨ ਕਾਂਗਰਸ ਵਿਚ ਹਾਫਿਜਾਬਾਦ ਸਕੂਲ ਨੇ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਕੀਤੀ ਦੂਜੀ ਪੁਜ਼ੀਸ਼ਨ
Publish Date: Wed, 28 Oct 2026 03:58 PM (IST)
Updated Date: Wed, 28 Oct 2026 04:01 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਨੇ ਸਕੂਲ ਮੁੱਖੀ ਸੁਖਦੇਵ ਸਿੰਘ ਪੰਜਰੁੱਖਾ ਦੀ ਰਹਿਨੁਮਾਈ ਤੇ ਆਪਣੀ ਗਾਈਡ ਅਧਿਆਪਕਾ ਅਨੁਪਮ ਵਰਮਾ ਸਾਇੰਸ ਮਿਸਟ੍ਰੈਸ ਦੀ ਅਗਵਾਈ ’ਚ ਬਾਲ ਵਿਗਿਆਨ ਕਾਂਗਰਸ ਮੁਕਾਬਲੇ ’ਚ ਜ਼ਿਲ੍ਹਾ ਪੱਧਰ ’ਤੇ ਭਾਗ ਲਿਆ। ਸੰਸਥਾ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੌਵੀਂ ਕਲਾਸ ਤੇ ਸਹਿਜਪ੍ਰੀਤ ਸਿੰਘ ਸੱਤਵੀਂ ਕਲਾਸ ਨੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਟੈਕਨੋਲੋਜੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਦੇ ਜੂਨੀਅਰ ਵਰਗ ’ਚ ਆਪਣੇ ਖੋਜ ਕਾਰਜ, ‘ਉਪਰੇਸ਼ਨ ਮਿਲਕ ਗੈਪ’ ਵਿਸ਼ੇ ਤੇ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ। ਜ਼ਿਲ੍ਹਾ ਪੱਧਰ ਤੇ 17 ਟੀਮਾਂ ਦਾ ਸਖ਼ਤ ਮੁਕਾਬਲਾ ਹੋਇਆ। ਜਿਸ ਨੂੰ ਤਿੰਨ ਜੱਜਾਂ ਦੇ ਪੈਨਲ ਦੁਆਰਾ ਜਾਂਚ ਕਰਨ ਉਪਰੰਤ ਜ਼ਿਲ੍ਹਾ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜਾਬਾਦ ਦੀ ਖੋਜ ਰਿਪੋਰਟ ਦੀ ਚੋਣ ਦੂਜੀ ਪੁਜ਼ੀਸ਼ਨ ਲਈ ਕੀਤੀ ਗਈ। ਸਕੂਲ ਇੰਚਾਰਜ ਸੁਖਦੇਵ ਸਿੰਘ ਪੰਜਰੁੱਖਾ ਅਤੇ ਸਮੁੱਚੇ ਸਟਾਫ ਵੱਲੋਂ ਅੱਜ ਸਵੇਰ ਦੀ ਸਭਾ ’ਚ ਸਾਇੰਸ ਅਧਿਆਪਕਾ ਅਨੁਪਮ ਵਰਮਾ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਇੰਦਰਜੀਤ ਸਿੰਘ,ਲੈਕਚਰਾਰ ਸਰਬਜੀਤ ਸਿੰਘ, ਰਮਨਦੀਪ ਕੌਰ, ਅਨੁਪਮ ਵਰਮਾ, ਕਿਰਨ ਬਾਲਾ,ਅਮਰਦੀਪ ਕੌਰ, ਗੁਰਦੀਪ ਕੌਰ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ , ਗੁਰਦੀਪ ਸਿੰਘ , ਕੈਪਟਨ ਇਕਬਾਲ ਸਿੰਘ ਅਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ।