ਲੀਡ : ਭਾਜਪਾ ਨੂੰ ਖੁਸ਼ ਕਰਨ ਲਈ ਗਿਆਨੇਸ਼ ਕੁਮਾਰ ਨੇ ਕਰੋੜਾ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ : ਆਗੂ ਭਾਜਪਾ ਨੂੰ ਖੁਸ਼ ਕਰਨ ਲਈ ਗਿਆਨੇਸ਼ ਕੁਮਾਰ ਨੇ ਕਰੋੜਾ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ : ਆਗੂ
Publish Date: Sat, 10 Oct 2026 05:56 PM (IST)
Updated Date: Sat, 10 Oct 2026 05:59 PM (IST)
ਆਲ ਇੰਡੀਆ ਕਿਸਾਨ ਸਭਾ ਅਤੇ ਸੀਆਈਟੀਯੂ ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਭਾਜਪਾ ਦਾ ਪੱਖ ਪੂਰਨ ਦਾ ਵਿਰੋਧ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਵੱਖ ਵੱਖ ਸਿਆਸੀਆਂ ਪਾਰਟੀਆਂ ਰੋਸ ਮੁਜ਼ਾਹਰੇ ਕਰਕੇ ਰੋਸ ਪ੍ਰਦਰਸ਼ਨ ਕਰ ਰਹੀਆ ਹਨ। ਸ਼ਨੀਵਾਰ ਨੂੰ ਆਲ ਇੰਡੀਆ ਕਿਸਾਨ ਸਭਾ ਅਤੇ ਸੀਆਈਟੀਯੂ ਦੇ ਕਾਰਕੁਨਾਂ ਨੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਅਸਤੀਫ਼ੇ ਦੀ ਮੰਗ ਕੀਤੀ। ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਇਕੱਠੇ ਹੋਏ ਆਲ ਇੰਡੀਆ ਕਿਸਾਨ ਸਭਾ ਅਤੇ ਸੀਆਈਟੀਯੂ ਦੇ ਆਗੂਆ ਨੇ ਕਿਹਾਕਿ ਮੋਦੀ ਸਰਕਾਰ ਦੇ ਹੱਥ ਠੋਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਭਾਰਤੀਆਂ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਲਿਆਂਦੇ ਗਏ ਲੋਕਤੰਤਰ ਦੀਆਂ ਜੜਾਂ ਖੋਖਲੀਆਂ ਕਰਨ ਅਤੇ ਲਗਾਤਾਰ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਮੁੱਖ ਚੋਣ ਕਮਿਸ਼ਨ ਰਾਹੀਂ ਕੋਝੇ ਹੱਥ ਕੰਡੇ ਅਪਣਾ ਰਹੀ ਹੈ, ਜਿਸ ਨਾਲ ਕਰੋੜਾਂ ਭਾਰਤੀਆਂ ਦਾ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ ਅਤੇ ਐਸਆਈਆਰ ਨੂੰ ਤੁਰੰਤ ਰੋਕਿਆ ਜਾਵੇ ਅਤੇ ਕੱਟੀਆਂ ਗਈਆਂ ਸਾਰੀਆਂ ਜਾਇਜ਼ ਵੋਟਾਂ ਬਹਾਲ ਕੀਤੀਆਂ ਜਾਣ। ਆਗੂਆ ਨੇ ਕਿਹਾਕਿ ਕਿਹਾਕਿ ਸਾਡੇ ਲੋਕਤੰਤਰ ਅਤੇ ਗਣਰਾਜ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਵੋਟ ਦਾ ਅਧਿਕਾਰ ਚੋਣਵੇਂ ਲੋਕਤੰਤਰ ਦੀ ਨੀਂਹ ਹੁੰਦਾ ਹੈ। ਇਹ ਕਾਰਵਾਈ ਭਵਿੱਖ ਦੇ ਸੀਈਸੀ ਲਈ ਵੀ ਮਿਸਾਲ ਬਣੇਗੀ ਕਿ ਉਹ ਸਰਕਾਰ ਪ੍ਰਤੀ ਨਹੀਂ, ਸਗੋਂ ਸੰਵਿਧਾਨ ਪ੍ਰਤੀ ਜਵਾਬਦੇਹ ਹਨ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਕਿ ਇਸ ਮੁੱਦੇ ਤੇ ਖ਼ੁਦ ਚੋਣ ਕਮਿਸ਼ਨ ਦੇ ਅੰਦਰੋਂ ਵੀ ਇਤਰਾਜ਼ ਉੱਠੇ ਹਨ ਅਤੇ ਇਹ ਕਾਰਵਾਈਆਂ ਸਰਬਵਿਆਪੀ ਬਾਲਗ ਮਤਾਧਿਕਾਰ ਦੇ ਸੰਵਿਧਾਨਕ ਸਿਧਾਂਤ ਦੀ ਉਲੰਘਣਾ ਕਰਦੀਆਂ ਹਨ। ਉਨ੍ਹਾਂ ਕਿਹਾਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਸੱਤਾਂ ਵਿਚ ਆਈ ਹੈ ਉਦੋਂ ਤੋਂ ਦੇਸ਼ ਦੇ ਸਵਿੰਧਾਨ ਨੂੰ ਖਤਰਾਂ ਪੈਦਾ ਹੋਇਆ ,ਭਾਜਪਾ ਨੇ ਸੱਤਾ ਵਿਚ ਰਹਿਣ ਦੇ ਸੁਪਨੇ ਵੇਖ ਕੇ ਦੇਸ਼ ਦੇ ਹਰੇਕ ਸੰਵਿਧਾਨਿਕ ਹੱਕ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਕਿਹਾਕਿ ਜੇਕਰ ਪੰਜਾਬ ਦੀ ਗੱਲ ਕਰੀਏਂ ਤਾਂ ਭਾਜਪਾ ਨੇ ਜੋ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਕਿਉਕਿ ਕਿਸਾਨ ਨੇ ਆਪਣੀ ਹੋਂਦ ਬਚਾਉਣ ਲਈ ਭਾਜਪਾ ਨਾਲ ਵੱਡੀ ਲੜਾਈ ਲੜੀ ਤੇ ਕੁਰਬਾਨੀਆ ਦਿੱਤੀਆਂ ਜਿਸ ਨੂੰ ਭੁਲਿਆ ਨਹੀ ਜਾ ਸਕਦਾ। ਇਸ ਮੌਕੇ ਦਿੱਲੀ ਵਿਖੇ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੀਪੀਆਈਐਮ ਦੇ ਜਨਰਲ ਸਕੱਤਰ ਕਾਮਰੇਡ ਐਮਏ ਬੇਬੀ ,ਕਾਮਰੇਡ ਬਰਿੰਦਾ ਕਰਾਤ ,ਕਾਮਰੇਡ ਅਸ਼ੋਕ ਧਾਵਲੇ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਨ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ ,ਸੀ ਆਈਟੀਯੁ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਰਾਮ ਕਿਸ਼ਨ ਦਬਖੇੜਾ,ਕਾਮਰੇਡ ਸ੍ਰੀਪਾਲ, ਬਰਜਿੰਦਰ ਸਿੰਘ ਡੋਡ, ਸੋਹਣ ਲਾਲ ,ਬਲਦੇਵ ਸਿੰਘ ਅਟਵਾਲ ਆਦਿ ਮੌਜੂਦ ਸਨ।