- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ’ਤੇ ਸਰਸਾ ਨੰਗਲ ਨਜਦੀਕ ਬੀਤੀ ਰਾਤ ਕਰੀਬ 8 ਵਜੇ ਇਕ ਬਜਰੀ ਨਾਲ ਭਰਿਆ ਟਰਾਲਾ ਸੜਕ ਵਿਚਕਾਰ ਪਲਟ ਗਿਆ, ਰਾਹਤ ਦੀ ਗੱਲ ਇਹ ਰਹੀ ਕਿ ਇਸ ਦੇ ਬਰਾਬਰ ਜਾ ਰਹੀ ਕਾਰ ਦਾ ਬਚਾਅ ਹੋ ਗਿਆ ਨਹੀਂ ਤਾਂ ਇਹ ਬਜਰੀ ਦਾ ਭਰਿਆ ਟਰਾਲਾ ਕਾਰ ਦੇ ਉੱਪਰ ਪਲਟ ਸਕਦਾ ਸੀ ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ’ਤੇ ਸਰਸਾ ਨੰਗਲ ਨਜਦੀਕ ਬੀਤੀ ਰਾਤ ਕਰੀਬ 8 ਵਜੇ ਇਕ ਬਜਰੀ ਨਾਲ ਭਰਿਆ ਟਰਾਲਾ ਸੜਕ ਵਿਚਕਾਰ ਪਲਟ ਗਿਆ, ਰਾਹਤ ਦੀ ਗੱਲ ਇਹ ਰਹੀ ਕਿ ਇਸ ਦੇ ਬਰਾਬਰ ਜਾ ਰਹੀ ਕਾਰ ਦਾ ਬਚਾਅ ਹੋ ਗਿਆ ਨਹੀਂ ਤਾਂ ਇਹ ਬਜਰੀ ਦਾ ਭਰਿਆ ਟਰਾਲਾ ਕਾਰ ਦੇ ਉੱਪਰ ਪਲਟ ਸਕਦਾ ਸੀ ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਜਾਣਕਾਰੀ ਅਨੁਸਾਰ ਇਹ ਬਜਰੀ ਦਾ ਭਰਿਆ ਟਰਾਲਾ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਸਮਾਣਾ ਜਾ ਰਿਹਾ ਸੀ, ਜਦੋਂ ਇਹ ਸਰਸਾ ਨੰਗਲ ਨਜ਼ਦੀਕ ਪਹੁੰਚਿਆ ਤਾਂ ਸਮਰੱਥਾ ਤੋਂ ਵੱਧ ਵਜਨ ਹੋਣ ਕਾਰਨ ਟਰਾਲਾ ਡਰਾਈਵਰ ਦੇ ਨਿਯੰਤਰਨ ਤੋਂ ਬਾਹਰ ਹੋ ਗਿਆ ਅਤੇ ਸੜਕ ਵਿਚਕਾਰ ਪਲਟ ਗਿਆ। ਟਰਾਲਾ ਚਾਲਕ ਦਾ ਸੱਟ ਚੋਟ ਤੋਂ ਬਚਾਅ ਰਿਹਾ। ਇਸ ਹਾਦਸੇ ਕਾਰਨ ਸੜਕ ਦੀ ਇੱਕ ਸਾਈਡ ਬਿਲਕੁਲ ਜਾਮ ਹੋ ਗਈ, ਮੌਕੇ ‘ਤੇ ਹਾਜ਼ਰ ਮੋਹਣ ਲਾਲ ਚੇਚੀ, ਲਖਬੀਰ ਸਿੰਘ ਖਾਲਸਾ ਸਮੇਤ ਸਥਾਨਕ ਲੋਕਾਂ ਵੱਲੋਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਸੜਕ ਸੁਰੱਖਿਆ ਫੋਰਸ ਅਤੇ ਭਰਤਗੜ ਪੁਲਿਸ ਚੌਂਕੀ ਨੂੰ ਦਿੱਤੀ ਗਈ ਮੌਕੇ ’ਤੇ ਸੜਕ ਸੁਰੱਖਿਆ ਦੇ ਕਰਮਚਾਰੀ ਪਹੁੰਚ ਗਏ ਸਨ।
ਪੁਲਿਸ ਕਰਮਚਾਰੀਆਂ ਵੱਲੋਂ ਇੱਕ ਸੜਕ ਨੂੰ ਬੰਦ ਕਰਕੇ ਵਨ ਵੇ ਟਰੈਫਿਕ ਚਲਾਈ ਗਈ। ਮੌਕੇ ’ਤੇ ਸੜਕ ਨੂੰ ਚਾਲੂ ਕਰਵਾਉਣ ਲਈ ਹਾਈਡਰੇ ਮਸ਼ੀਨਾਂ ਬੁਲਾਈਆ ਗਈਆਂ ਅਤੇ ਸੜਕ ’ਤੇ ਖਿਲਰੀ ਬਜਰੀ ਨੂੰ ਸਾਈਡ ’ਤੇ ਕਰਕੇ ਆਵਾਜਾਈ ਚਾਲੂ ਕੀਤੀ ਗਈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਡਰਾਈਵਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।