ਡੇਰਾ ਬਾਬਾ ਪੀਰ ਫਲਾਹੀ ਵਿਖੇ 13ਵਾਂ ਵਿਸ਼ਾਲ ਕੁਸ਼ਤੀ ਦੰਗਲ 26 ਨੂੰ ਡੇਰਾ ਬਾਬਾ ਪੀਰ ਫਲਾਹੀ ਵਿਖੇ 13ਵਾਂ ਵਿਸ਼ਾਲ ਕੁਸ਼ਤੀ ਦੰਗਲ 26 ਨੂੰ
Publish Date: Mon, 23 Nov 2026 05:07 PM (IST)
Updated Date: Mon, 23 Nov 2026 05:10 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਦਰਗਾਹ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ ਬੇਟ ਵਿਖੇ ਬਾਬਾ ਸੰਤੋਖ ਸਿੰਘ ਜੀ ਦੀ ਯਾਦ ’ਚ ਗ੍ਰਾਮ ਪੰਚਾਇਤ, ਨਗਰ, ਇਲਾਕੇ ਦੀਆਂ ਸੰਗਤਾਂ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਮੌਜੂਦਾ ਸੇਵਾਦਾਰ ਦੀਪਾ ਬਾਬਾ ਜੀ ਦੀ ਦੇਖ ਰੇਖ ਹੇਠ 13 ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ। ਜਿਸ ’ਚ ਪੰਜਾਬ , ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਇਰਾਨ,ਦੇ ਇਨਾਮੀ ਪਹਿਲਵਾਨ ਮਲ਼ ਯੁੱਧ ਕਰਨਗੇ। ਇਸ ਸੰਬੰਧੀ ਦੀਪਾ ਜੀ ਨੇ ਦੱਸਿਆ ਕਿ ਬਾਬਾ ਸੰਤੋਖ ਸਿੰਘ ਜੀ ਦੀ ਯਾਦ ’ਚ ਸਾਲਾਨਾ ਕੁਸ਼ਤੀ ਦੰਗਲ,ਕਬੱਡੀ ਕੱਪ ਤੇ ਬਲਦਾਂ ਦੀਆਂ ਦੌੜਾਂ ਕਰਾਈਆਂ ਜਾ ਰਹੀਆਂ ਹਨ। ਇਸ ਮੌਕੇ 24 ਨਵੰਬਰ ਦਿਨ ਮੰਗਲਵਾਰ ਨੂੰ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ ਪਹਿਲੇ ਸਥਾਨ ਤੇ ਰਹਿਣ ਵਾਲੇ ਵੱਛਿਆਂ ਦੀ ਜੋੜੀ ਨੂੰ ਇਨਾਮ ’ਚ ਮੋਟਰਸਾਈਕਲ ਦਿੱਤਾ ਜਾਵੇਗਾ। 25 ਨਵੰਬਰ ਦਿਨ ਬੁੱਧਵਾਰ ਨੂੰ ਕਬੱਡੀ ਕੱਪ ਕਰਾਇਆ ਜਾਵੇਗਾ। ਜਿਸ ’ਚ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਸਿਰਫ਼ ਸੱਦਾ ਪੱਤਰ ਵਾਲੀਆਂ ਸੋਲ਼ਾਂ ਟੀਮਾਂ ਐਂਟਰ ਕੀਤੀਆਂ ਜਾਣਗੀਆਂ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਇਕਹੱਤਰ (71000) ਹਜਾਰ ਰੁਪਏ ਦੂਜੇ ਸਥਾਨ ਤੇ ਇਕਾਹਠ (61000) ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਪੰਦਰਾਂ, ਪੰਦਰਾਂ ਹਜਾਰ ਰੁਪਏ ਦਿੱਤੇ ਜਾਣਗੇ । ਇਸੇ ਤਰ੍ਹਾਂ 26 ਨਵੰਬਰ ਦਿਨ ਵੀਰਵਾਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਾਵੇਗਾ, ਜਿਸ ’ਚ ਦੇਸ਼, ਵਿਦੇਸ਼ ਦੇ ਸਿਰਫ਼ ਸੱਦਾ ਪੱਤਰ ਵਾਲੇ ਇਨਾਮੀ ਪਹਿਲਵਾਨ ਅਪਣੇ ਜੁੱਸਿਆਂ ਦਾ ਪ੍ਰਦਰਸ਼ਨ ਕਰਨਗੇ। ਕੁਸ਼ਤੀ ਦੰਗਲ ਦੌਰਾਨ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਦੇ ਮਾਤਾ ਪਿਤਾ, ਪਹਿਲਵਾਨ ਪੰਮਾ ਪੱਟੀ, ਰੁਸਤਮੇ ਹਿੰਦ ਪਹਿਲਵਾਨ ਜਗਦੀਸ਼ ਭੋਲਾ,ਰੁਸਤਮੇ ਹਿੰਦ ਪਹਿਲਵਾਨ ਪ੍ਰਮਿੰਦਰ ਡੂਮਛੇੜੀ, ਪਹਿਲਵਾਨ ਹਰਵਿੰਦਰ ਆਲਮਗੀਰ,ਪਹਿਲਵਾਨ ਗੁਰਦੇਵ ਮਲਕਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਬਾਬਾ ਦੀਪਾ ਨੇ ਦੱਸਿਆ ਕਿ ਤਿੰਨੋਂ ਦਿਨ ਅਤੁੱਟ ਲੰਗਰ ਵਰਤਾਏ ਜਾਣਗੇ।