70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਦਾ ਰੂਪਨਗਰ ਵਿਚ ਸ਼ਾਨਦਾਰ ਅਗਾਜ਼
Publish Date: Wed, 28 Oct 2026 05:43 PM (IST)
Updated Date: Wed, 28 Oct 2026 05:46 PM (IST)
ਪੰਜਾਬ ਲਈ ਪ੍ਰਸਤਾਵਿਤ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਬੁੱਧਵਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ - 2026 ਦਾ ਆਗਾਜ਼ ਹੋਇਆ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਤੀ 28 ਅਕਤੂਬਰ 2026 ਤੋਂ 02 ਨਵੰਬਰ 2026 ਤੱਕ ਹੋਣ ਜਾ ਰਹੇ ਹਨ।ਇਸ ਚੈਂਪੀਅਨਸ਼ਿਪ ’ਚ ਪੰਜਾਬ ਭਰ ਤੋਂ ਸਕੂਲ ਪੱਧਰ ਦੇ ਸ਼ੂਟਰ ਅੰਤਰ 14-19 ਲੜਕੇ/ਲੜਕੀਆਂ ਪਿਸਟਲ, ਏਅਰ ਰਾਇਫਲ ਅਤੇ ਓਪਨ ਸਾਇਟ ਸ਼ੂਟਿੰਗ ’ਚ ਭਾਗ ਲੈਣਗੇ। ਛੇ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਸੁਖਜਿੰਦਰ ਸਿੰਘ, ਡਾਇਰੈਕਟਰ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਨੇ ਕੀਤਾ। ਇਨਾਂ ਖੇਡਾਂ ’ਚ ਪੰਜਾਬ ਦੇ 23 ਜ਼ਿਲਿਆ ਤੋਂ ਇਲਾਵਾਂ ਪੀਆਈਐਸ ਬਾਦਲ ਤੋਂ ਲਗਭਗ 625 ਸ਼ੂਟਰ ਲੜਕੇ ਲੜਕੀਆਂ ਵੱਖ ਵੱਖ ਵਰਗਾਂ ’ਚ ਹਿੱਸਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਸ਼ੂਟਿੰਗ ਰੇਂਜ਼, ਸਪੋਰਟਸ ਅਥਾਰਟੀ ਆਫ ਇੰਡੀਆਂ ਦੇ ਖੇਲੋ ਇੰਡੀਆਂ ਦੇ ਪ੍ਰੋਜੈਕਟ ਮੁਤਾਬਿਕ ਮਾਨਤਾ ਪ੍ਰਾਪਤ ਸ਼ੂਟਿੰਗ ਰੇਜ਼ ਹੈ। ਇਹ ਸ਼ੂਟਿੰਗ ਮੁਕਾਬਲੇ ਉਪ ਕਨਵੀਨਰ ਅਤੇ ਸਟੇਟ ਅਵਾਰਡੀ ਨਰਿੰਦਰ ਸਿੰਘ ਬੰਗਾ ਦੀ ਦੇਖਰੇਖ ਹੇਠ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਇਨ੍ਹਾਂ ਮੁਕਾਬਲਿਆਂ ਬਾਰੇ ਕੀਤੇ ਸਮੁੱਚੇ ਪ੍ਰੰਬਧਾਂ ਦਾ ਜਾਇਜ਼ਾ ਲਿਆ, ਤਾਂ ਕਿ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਰੂਪਨਗਰ ਦੇ ਖੇਡ ਸਕੱਤਰ ਅਤੇ ਸਟੇਟ ਅਵਾਰਡੀ ਜਗਤਾਰ ਸਿੰਘ ਲੌਂਗੀਆ, ਪ੍ਰਿੰਸੀਪਲ ਸਕੂਲ ਆਫ਼ ਐਮੀਂਨੈਸ, ਸ੍ਰੀ ਚਮਕੌਰ ਸਾਹਿਬ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਦੇ ਰਹੇ ਹਨ।ਇਨਾਮਾਂ ਦੀ ਤਕਸੀਮ 02 ਨਵੰਬਰ 2026 ਨੂੰ ਦੁਪਿਹਰ 2:00 ਵਜੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਕੈਂਪਸ ਵਿਖੇ ਕੀਤੀ ਜਾਵੇਗੀ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਵਾਇਸ ਚੈਅਰਪਰਸਨ ਹਰਮਿੰਦਰ ਕੌਰ, ਪ੍ਰਿੰਸੀਪਲ ਰਾਜਨ ਚੋਪੜਾ, ਵਾਇਸ ਪ੍ਰਿੰਸੀਪਲ ਵੰਦਨਾ ਵਿੱਜ, ਪ੍ਰਬੰਧਕੀ ਅਫਸਰ ਗੁਰੂਦਿਆਲ ਸਿੰਘ, ਨਵਜੋਤ ਕੌਰ, ਦੀਪਕ ਕਮਾਰ ਰਾਣਾ, ਐਚਓਡੀ. ਸਪੋਰਟਸ ਸਾਸਾ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਵੀਰਪਾਲ ਕੌਰ ਪਟਿਆਲਾ, ਅਸ਼ੀਸ਼ ਗਗਨੇਜਾ, ਜਸ਼ਨਪ੍ਰੀਤ ਸਿੰਘ, ਖ਼ੁਸ਼ਦੀਪ ਕੌਰ, ਚੈਤੰਨਿਆਂ ਨਾਇਡੂ ਅਤੇ ਹਰਵਿੰਦਰ ਕੌਰ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਕੋਚ ਅਤੇ ਮੈਨੇਜਰ ਹਾਜ਼ਰ ਸਨ।