ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ
Publish Date: Wed, 14 Oct 2026 05:55 PM (IST)
Updated Date: Wed, 14 Oct 2026 05:57 PM (IST)
ਅਥਲੈਟਿਕਸ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਈ ਪ੍ਰਤਿਭਾ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਥਾਨਕ ਖੇਡ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਪੱਧਰੀ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਖੇਡਾਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਸੇਵਾਮੁਕਤ ਪ੍ਰਿੰਸੀਪਲ ਲਛਮਣ ਸਿੰਘ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਵਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਆਪਸੀ ਸਹਿਯੋਗ ਅਤੇ ਖੇਡ ਭਾਵਨਾ ਪੈਦਾ ਕਰਨ ਦਾ ਅਹਿਮ ਸਾਧਨ ਹਨ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਪ੍ਰਿੰਸੀਪਲ ਲਛਮਣ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਖੇਡਾਂ ’ਚ ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਨਾਲ ਭਾਗ ਲੈਣਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਸੈਂਟਰ ਹੈੱਡ ਟੀਚਰਜ਼ ਦੀ ਸਮੁੱਚੀ ਟੀਮ ਜਿਸ ’ਚ ਗੁਰਦੀਪ ਸਿੰਘ ਖਾਬੜਾ, ਗੁਰਚਰਨ ਸਿੰਘ ਆਲੋਵਾਲ, ਅਰੁਣਦੀਪ ਕੌਰ, ਰਾਜਵਿੰਦਰ ਕੌਰ ਅਤੇ ਸੈਂਟਰ ਇੰਚਾਰਜ਼ ਗੁਰਪ੍ਰੀਤ ਸਿੰਘ ਕੈਂਬੋ ਦੀ ਅਗਵਾਈ ਹੇਠ ਅਥਲੈਟਿਕਸ, ਲੰਬੀ ਛਾਲ, ਗੋਲਾ ਸੁੱਟਣ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ। 100 ਮੀਟਰ ਲੜਕਿਆਂ ਦੀ ਦੌੜ ’ਚ ਸੈਂਟਰ ਬੇਲਾ ਦੇ ਸੋਹਿਤ ਨੇ ਪਹਿਲਾ, ਸੈਂਟਰ ਡਹਿਰ ਦੇ ਰਾਜਵੀਰ ਨੇ ਦੂਜਾ ਅਤੇ ਸੈਂਟਰ ਸ੍ਰੀ ਚਮਕੌਰ ਸਾਹਿਬ-1 ਦੇ ਹਿਮਾਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਇਸੇ ਮੁਕਾਬਲੇ ’ਚ ਸੈਂਟਰ ਬੇਲਾ ਦੀ ਨਿਸ਼ਾ ਕੁਮਾਰੀ ਪਹਿਲੇ, ਸੈਂਟਰ ਸ੍ਰੀ ਚਮਕੌਰ ਸਾਹਿਬ ਦੀ ਰੁਬੀਆ ਦੂਜੇ ਅਤੇ ਇਸੇ ਸੈਂਟਰ ਦੀ ਉਮੇਗੁਲਸ਼ਨ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 200 ਮੀਟਰ ਲੜਕਿਆਂ ਦੀ ਦੌੜ ’ਚ ਸੈਂਟਰ ਬੇਲਾ ਦੇ ਅਭਿਸ਼ੇਕ ਨੇ ਪਹਿਲਾ, ਸੈਂਟਰ ਡਹਿਰ ਦੇ ਇਰਸ਼ਾਦ ਨੇ ਦੂਜਾ ਅਤੇ ਇਸੇ ਸੈਂਟਰ ਦੇ ਅੰਕਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਸੈਂਟਰ ਬੇਲਾ ਦੀ ਇੱਛਾ ਨੇ ਪਹਿਲਾ, ਸੈਂਟਰ ਅਮਰਾਲੀ ਦੀ ਐਸਮੀਨ ਨੇ ਦੂਜਾ ਅਤੇ ਸੈਂਟਰ ਡਹਿਰ ਦੀ ਜਸਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ ਦੀ ਦੌੜ ’ਚ ਸੈਂਟਰ ਅਮਰਾਲੀ ਦੇ ਪ੍ਰਿਆਂਸ਼ੂ ਨੇ ਪਹਿਲਾ, ਸੈਂਟਰ ਬੇਲਾ ਦੇ ਖੁਸ਼ਪ੍ਰੀਤ ਸਿੰਘ ਨੇ ਦੂਜਾ ਅਤੇ ਸੈਂਟਰ ਸ੍ਰੀ ਚਮਕੌਰ ਸਾਹਿਬ ਦੇ ਯੂਸਫ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਸੈਂਟਰ ਬੇਲਾ ਦੀ ਜਸਕੀਰਤ ਕੌਰ ਨੇ ਪਹਿਲਾ, ਸੈਂਟਰ ਅਮਰਾਲੀ ਦੀ ਅਵਨੀਤ ਕੌਰ ਨੇ ਦੂਜਾ ਅਤੇ ਸੈਂਟਰ ਬਜੀਦਪੁਰ ਦੀ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ ਲੜਕਿਆਂ ਦੇ ਮੁਕਾਬਲੇ ’ਚ ਸੈਂਟਰ ਸ੍ਰੀ ਚਮਕੌਰ ਸਾਹਿਬ ਦੇ ਹਿਮਾਂਸ਼ੂ ਨੇ ਪਹਿਲਾ, ਸੈਂਟਰ ਬੇਲਾ ਦੇ ਸੋਹਿਤ ਨੇ ਦੂਜਾ ਅਤੇ ਸੈਂਟਰ ਡਹਿਰ ਦੇ ਦਿਲਸ਼ਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਸੈਂਟਰ ਅਮਰਾਲੀ ਦੀ ਰਾਧਿਕਾ ਪਹਿਲੇ, ਸੈਂਟਰ ਸ੍ਰੀ ਚਮਕੌਰ ਸਾਹਿਬ ਦੀ ਸ਼ਿਵਾਨੀ ਦੂਜੇ ਅਤੇ ਸੈਂਟਰ ਬੇਲਾ ਦੀ ਪਰਨੀਤ ਕੌਰ ਤੀਜੇ ਸਥਾਨ ’ਤੇ ਰਹੀ। ਲੰਬੀ ਛਾਲ ਦੇ ਲੜਕਿਆਂ ਦੇ ਮੁਕਾਬਲੇ ’ਚ ਸੈਂਟਰ ਬੇਲਾ ਦੇ ਸੋਹਿਤ ਨੇ ਪਹਿਲਾ ਅਤੇ ਸੈਂਟਰ ਬਹਿਰਾਮਪੁਰ ਬੇਟ ਦੇ ਸਮਰਦੀਪ ਸਿੰਘ ਤੇ ਪਿੰਕੂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ’ਚ ਸੈਂਟਰ ਬੇਲਾ ਦੀ ਇੱਛਿਆ ਨੇ ਪਹਿਲਾ, ਸੈਂਟਰ ਬਜੀਦਪੁਰ ਦੀ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਇਸੇ ਸੈਂਟਰ ਦੀ ਜਸਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਲਛਮਣ ਸਿੰਘ ਨੇ ਜੇਤੂ ਖਿਡਾਰੀਆਂ ਦੇ ਮੈਡਲਾਂ ਦੇ ਖਰਚੇ ਦੀ ਸਹਾਇਤਾ ਦੇਣ ਦੇ ਨਾਲ-ਨਾਲ ਖੇਡ ਕਮੇਟੀ ਨੂੰ ਵਿੱਤੀ ਸਹਿਯੋਗ ਵੀ ਦਿੱਤਾ। ਖੇਡ ਕਮੇਟੀ ਅਤੇ ਬੀਪੀਈਓ ਦਵਿੰਦਰਪਾਲ ਸਿੰਘ ਬੇਦੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਕੁਮਾਰ, ਦਲੀਪ ਸਿੰਘ ਭੂਰੜੇ, ਬਿਕਰਮ ਸਿੰਘ, ਗੁਰਿੰਦਰ ਗੋਗੀ, ਦਲਜੀਤ ਸਿੰਘ ਜਟਾਣਾਂ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਅਸ਼ਵਨੀ ਕੁਮਾਰ, ਮਨਜੀਤ ਕੌਰ, ਕੁਲਦੀਪ ਕੌਰ, ਦੁਪਿੰਦਰਜੀਤ ਕੌਰ, ਰੁਪਿੰਦਰ ਸਿੰਘ, ਕਮਲਜੀਤ ਕੌਰ, ਕਰਨਪ੍ਰੀਤ ਸਿੰਘ, ਹਰਨੇਕ ਸਿੰਘ, ਅੰਕੁਸ਼ ਕੁਮਾਰ, ਲਵਪ੍ਰੀਤ ਸਿੰਘ, ਪ੍ਰਿੰਸ, ਅਭੈ ਸਿੰਘ, ਮਨਵੀਰ ਕੌਰ, ਪ੍ਰਸ਼ੋਤਮ ਕੁਮਾਰ, ਮਮਤਾ, ਪ੍ਰਵੀਨ, ਰੁਪਿੰਦਰ ਸਿੰਘ ਅਤੇ ਡੀਪੀਈ ਸਤਨਾਮ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।