ਬੈਂਸ ਪਰਿਵਾਰ ਵੱਲੋਂ ਕਰਵਾਇਆ ਵਿਸ਼ਾਲ ਭੰਡਾਰਾ ਸ਼ਿਵ ਮੰਦਿਰ ਮੇਨ ਮਾਰਕੀਟ ਨੰਗਲ ’ਚ ਬੈਂਸ ਪਰਿਵਾਰ ਵੱਲੋਂ ਕਰਵਾਇਆ ਵਿਸ਼ਾਲ ਭੰਡਾਰਾ
Publish Date: Mon, 09 Nov 2026 04:08 PM (IST)
Updated Date: Mon, 09 Nov 2026 04:08 PM (IST)
ਹਰਜੋਤ ਬੈਂਸ ਨੇ ਸ੍ਰੀ ਹਨੂੰਮਾਨ ਚਾਲੀਸਾ ਤੇ ਸ੍ਰੀ ਬਜਰੰਗ ਬਾਣ ਦਾ ਕੀਤਾ ਪਾਠ ਪੰਜਾਬੀ ਜਾਗਰਣ ਟੀਮ, ਨੰਗਲ : ਸ਼ਿਵ ਮੰਦਿਰ ਮੇਨ ਮਾਰਕੀਟ ਨੰਗਲ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਉਨ੍ਹਾਂ ਦੇ ਸਮੁੱਚੇ ਪਰਿਵਾਰ ਤੇ ਆਮ ਆਦਮੀ ਪਾਰਟੀ ਵੱਲੋਂ ਸ਼ਰਧਾ ਤੇ ਭਗਤੀ ਭਾਵਨਾ ਨਾਲ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਪ੍ਰਭੂ ਸ੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪੰਜ ਪਾਠ ਸ੍ਰੀ ਹਨੂੰਮਾਨ ਚਾਲੀਸਾ ਤੇ ਇੱਕ ਪਾਠ ਸ੍ਰੀ ਬਜਰੰਗ ਬਾਣ ਦਾ ਆਯੋਜਨ ਕੀਤਾ ਗਿਆ। ਮੰਦਿਰ ਵਿਖੇ ਧਾਰਮਿਕ ਮਾਹੌਲ ਤੇ ਭਗਤੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਧਾਰਮਿਕ ਪਾਠਾਂ ’ਚ ਸ਼ਮੂਲੀਅਤ ਕੀਤੀ ਤੇ ਪ੍ਰਭੂ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਧਾਰਮਿਕ ਪਾਠਾਂ ਰਾਹੀਂ ਸੰਗਤਾਂ ਨੇ ਪ੍ਰਭੂ ਸ੍ਰੀ ਰਾਮ ਤੇ ਉਨ੍ਹਾਂ ਦੇ ਪਰਮ ਭਗਤ ਸ੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੰਦਿਰ ਵਿਖੇ ਪਾਠ ਤੇ ਭਜਨ-ਕੀਰਤਨ ਨਾਲ ਪੂਰਾ ਵਾਤਾਵਰਣ ਭਗਤੀਮਈ ਬਣਿਆ ਰਿਹਾ। ਇਸ ਮੌਕੇ ਸੰਗਤਾਂ ਨੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਸਮਾਜ ’ਚ ਆਪਸੀ ਭਾਈਚਾਰਕ ਸਾਂਝ ਬਣੀ ਰਹਿਣ ਦੀ ਕਾਮਨਾ ਕੀਤੀ। ਇਸ ਧਾਰਮਿਕ ਸਮਾਗਮ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਸੰਗਤਾਂ ਨੇ ਪ੍ਰਭੂ ਸ੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਧਾਰਮਿਕ ਰਸਮਾਂ ’ਚ ਹਿੱਸਾ ਲਿਆ। ਮੰਦਿਰ ਵਿਖੇ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿੱਥੇ ਸੇਵਾ ਭਾਵਨਾ ਨਾਲ ਸੰਗਤਾਂ ਨੂੰ ਪ੍ਰਸ਼ਾਦ ਤੇ ਭੋਜਨ ਛਕਾਇਆ ਗਿਆ। ਇਸ ਦੌਰਾਨ ਸੇਵਾ ਕਰਨ ਵਾਲੇ ਸੇਵਾਦਾਰਾਂ ’ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਿਰਨ ਬਾਲਾ ਪ੍ਰਧਾਨ ਨਗਰ ਕੋਂਸਲ, ਹਰਮੀਸ਼ ਗੁਲਾਟੀ, ਅਸ਼ਵਨੀ ਸ਼ਰਮਾ, ਰੋਹਤ ਗੌਤਮ,ਸੁਧੀਰ ਸ਼ਰਮਾ, ਯੁੱਧਵੀਰ ਪਰਮਾਰ, ਅਜੈ ਐਰੀ, ਲਲਿਤ ਮੋਹਣ, ਵਿਕਰਮ ਮਹਾਜਨ, ਨਵੀਨ, ਮਲਹੋਤਰਾ, ਅੰਕੁਸ਼ ਪਾਠਕ, ਨਤਿਨ ਸ਼ਰਮਾ ,ਦਲਜੀਤ ਕਾਕਾ, ਪ੍ਰਧਾਨ ਮਧੂ, ਐਡਵੋਕੇਟ ਨੀਰਜ, ਸੁਨੀਤ ਅਗਨੀ ਸੰਦਲ,ਨਿਸ਼ਾਂਤ ਗੁਪਤਾ ’ਤੇ ਵੱਡੀ ਗਿਣਤੀ ਵਿਚ ਸੰਗਤ ਮੋਜੂਦ ਸੀ।