ਵਾਲੀਬਾਲ ਮੁਕਾਬਲੇ ’ਚ ਸਰਕਾਰੀ ਸਕੂਲ ਭੱਕੂਮਾਜਰਾ ਜੇਤੂ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲੇ ਵਿਚ ਸਰਕਾਰੀ ਸਕੂਲ ਭੱਕੂਮਾਜਰਾ ਜੇਤੂ
Publish Date: Thu, 27 Aug 2026 05:30 PM (IST)
Updated Date: Thu, 27 Aug 2026 05:31 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੀ ਅੰਡਰ-19 ਵਰਗ ਵਿਚ ਲੜਕਿਆਂ ਦੀ ਟੀਮ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ਵਿਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਇੰਚਾਰਜ ਡੀਪੀਈ ਹਰਪ੍ਰੀਤ ਸਿੰਘ ਰੱਕੜ ਨੇ ਦੱਸਿਆ ਕਿ ਜ਼ਿਲ੍ਹੇ ਵਿਚੋਂ ਕੁੱਲ 10 ਜ਼ੋਨਾਂ ਦੀਆਂ ਟੀਮਾਂ ਨੇ ਵਾਲੀਬਾਲ ਮੁਕਾਬਲਿਆਆਂਵਿਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ੋਨ ਸ੍ਰੀ ਚਮਕੌਰ ਸਾਹਿਬ ਵੱਲੋਂ ਖੇਡਦਿਆਂ ਸਸਸਸ ਭੱਕੂ ਮਾਜਰਾ ਸਕੂਲ ਦੀ ਟੀਮ ਨੇ ਕੁਆਰਟਰ ਫਾਈਨਲ ਮੈਚ ਵਿਚ ਘਨੌਲੀ ਜ਼ੋਨ ਦੀ ਟੀਮ ਨੂੰ 2-1 ਅਤੇ ਸੈਮੀਫਾਈਨਲ ਮੈਚ ਵਿਚ ਤਖਤਗੜ੍ਹ ਜ਼ੋਨ ਦੀ ਟੀਮ ਨੂੰ 2-1 ਸੈੱਟਾਂ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਫਾਈਨਲ ਵਿਚ ਹੋਏ ਫਸਵੇਂ ਮੁਕਾਬਲੇ ਦੌਰਾਨ ਖੇਡੇ ਪੰਜ ਸੈਟਾਂ ਦੇ ਮੈਚ ਵਿਚ ਭੱਕੂਮਾਜਰਾ ਸਕੂਲ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਜ਼ੋਨ ਨੂੰ 25-22, 25-18, 21-25, 22-25, 15-9 ਨਾਲ ਹਰਾ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਸਕੂਲ ਦੇ ਡੀਡੀਓ ਪ੍ਰਿੰਸੀਪਲ ਗੁਰਸ਼ਰਨ ਕੌਰ ਅਤੇ ਸਕੂਲ ਇੰਚਾਰਜ ਮੇਜਰ ਸਿੰਘ ਨੇ ਟੀਮ ਖਿਡਾਰੀਆਂ ਤੇ ਕੋਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵੱਲੋਂ ਕੀਤੀ ਸਖਤ ਮਿਹਨਤ ਅਤੇ ਕੋਚ ਵੱਲੋਂ ਕੀਤੀ ਚੰਗੀ ਅਗਵਾਈ ਦੇ ਨਤੀਜੇ ਵਜੋਂ ਹੀ ਇਹ ਪ੍ਰਾਪਤੀ ਸੰਭਵ ਹੋ ਸਕੀ ਹੈ। ਉਨਾਂ ਅੱਗੇ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਲਈ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੁਰਿੰਦਰ ਸਿੰਘ, ਜਸਵਿੰਦਰ ਕੌਰ, ਰਾਬਿੰਦਰ ਸਿੰਘ ਰੱਬੀ (ਤਿੰਨੋਂ ਲੈਕਚਰਾਰ), ਅਧਿਆਪਕ ਗੁਰਕਿਰਪਾਲ ਸਿੰਘ ਤੇ ਵਿਸ਼ਾਲ ਗੁਪਤਾ, ਕਲਰਕ ਵਰਿੰਦਰ ਸਿੰਘ, ਬਲਜੀਤ ਕੌਰ, ਮਨਪ੍ਰੀਤ ਕੌਰ, ਰਿਸ਼ੀਕਾ ਨੈਥਾਨੀ, ਰਜਨੀ ਰਾਣੀ, ਨਵਲਜੀਤ ਕੌਰ, ਬਲਵਿੰਦਰ ਕੌਰ, ਹਰਸਿਮਰਨ ਕੌਰ, ਅੰਜਲੀ, ਕੈਂਪਸ ਮੈਨੇਜਰ ਕੁਲਵਿੰਦਰ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ।