
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਦਫਤਰ ਤੇ ਹਸਪਤਾਲਾ ਦੀ ਓਪੀਡੀ ਰਹੀ ਬੰਦ,ਮੁਲਾਜ਼ਮਾਂ ਨੇ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਲਖਵੀਰ ਖਾਬੜਾ,ਪੰਜਾਬੀ ਜਾਰਗਣ,
ਰੂਪਨਗਰ: ਪੰਜਾਬ ਬੰਦ ਦੇ ਸੱਦੇ ‘ਤੇ ਵੀਰਵਾਰ ਨੂੰ ਜ਼ਿਲ੍ਹੇ ਵਿਚ ਸਮੂਹ ਸਰਕਾਰੀ ਦਫਤਰਾਂ ਦੇ ਬਾਹਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਦੀਆਂ ਗੂੰਜ਼ਾ ਪੈਦੀਆ ਰਹੀਆਂ ਜਦਕਿ ਕਈ ਜਥੇਬੰਦੀਆ ਨੇ ਆਪੋ ਆਪਣੇ ਦਫਤਰਾਂ ਦੇ ਵਿਹੜੇ ਵਿਚ ਸਰਕਾਰ ਖਿਲਾਫ਼ ਰੋਸ ਰੈਲੀ ਕਰਕੇ ਬੰਦ ਨੂੰ ਭਰਵਾਂ ਹੁੰਗਾਰਾਂ ਦਿੱਤਾ। ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੰਚ ਤਾਲਮੇਲ ਕਮੇਟੀ, ਪੰਜਾਬ ਦੇ ਸੱਦੇ ਤੇ ਰੂਪਨਗਰ ਜ਼ਿਲ੍ਹੇ ਦੇ ਸਮੂਹ ਦਫਤਰੀ/ਖੇਤਰੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ (ਪੁਰਾਣੀ ਪੈਂਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜਾਰੀ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ,15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰ ਰੱਦ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇਣਾ,ਕੱਚੇ ਮੁਲਾਜ਼ਮ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾਂ) ਲਈ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਜਿਸ ਵਿਚ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਤੋਂ ਕਲੈਰੀਕਲ ਸਟਾਫ, ਅਧਿਆਪਕ, ਤਕਨੀਕੀ ਸਟਾਫ ਜੇਈਜ਼, ਰੋਡਵੇਜ਼ ਵਿਭਾਗ, ਡਰਾਈਵਰ, ਸੇਵਾਦਾਰ, ਸਵੀਪਰ, ਬੇਲਦਾਰ, ਬਿਜਲੀ ਵਿਭਾਗ, ਮਿਡ ਡੇ ਮੀਲ, ਆਂਗਣਵਾੜੀ, ਡਾਕਟਰ ਐਸੋਸੀਏਸ਼ਨ ਆਮ ਆਦਮੀ ਕਲੀਨਿਕ ਦੇ ਸਮੂਹ ਕਰਮਚਾਰੀ ਅਤੇ ਕੰਟਰੈਕਟ/ਆਉਟਸੋਰਸ ਕਾਮੇ, ਆਦਿ ਆਪਣੇ ਦਫਤਰ ਨੂੰ ਤਾਲ੍ਹੇ ਲਗਾ ਕੇ ਸ਼ਾਮਿਲ ਹੋਏ। ਇੱਥੋਂ ਤੱਕ ਕੇ ਡੀਸੀ. ਦਫਤਰ ਰੂਪਨਗਰ ਦੇ ਗੇਟ ਨੂੰ ਵੀ ਤਾਲਾ ਮਾਰ ਦਿੱਤਾ ਗਿਆ। ਇਸ ਜ਼ਿਲ੍ਹਾ ਪੱਧਰੀ ਧਰਨੇ ਵਿਚ ਵੱਖ ਵੱਖ ਸੂਬਾ ਅਤੇ ਜ਼ਿਲ੍ਹਾ ਪੱਧਰ ਦੇ ਮੁਲਾਜ਼ਮ ਆਗੂਆਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਜੰਮ ਕੇ ਭੰਡਿਆ ਗਿਆ।
ਉਨ੍ਹਾਂ ਕਿਹਾਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵੀ ਅੱਜ ਮੀਟਿੰਗ ਨਹੀਂ ਕੀਤੀ ਗਈ, ਜਿਸ ਦਾ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ। ਆਮ ਆਦਮੀ ਪਾਰਟੀ ਸਰਕਾਰ ਹੁਣ ਆਪਣਾ ਭਰੋਸਾ ਖੋਹ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਮੂਹ ਦਫਤਰੀ ਕਾਮਿਆਂ ਵੱਲੋਂ ਸਰਕਾਰ ਦੇ ਖਿਲਾਫ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਪੀਐਸਐਮਐਸਯੂ ਅਮਰਜੀਤ ਸਿੰਘ ਗਰੇਵਾਲ, ਜਸਵਿੰਦਰ ਕੌਰ ਵਾਇਸ ਚੇਅਰਮੈਨ, ਅਮਨਦੀਪ ਸਿੰਘ ਜਨਰਲ ਸਕੱਤਰ, ਮਨੋਜ ਕੁਮਾਰ ਪ੍ਰਧਾਨ ਡੀਸੀ ਦਫਤਰ, ਕਰਮਵੀਰ ਸਿੰਘ, ਰਾਜੇਸ਼ ਰਾਣਾ ਸਿਹਤ ਵਿਭਾਗ, ਸੁਖਦੇਵ ਸਿੰਘ ਸੁਰਤਾਪੁਰੀ, ਹਰਜਿੰਦਰ ਸਿੰਘ ਅਕਬਰਪੁਰ ਪ੍ਰਧਾਨ, ਗਿਆਨ ਸਿੰਘ ਘਨੌਲੀ, ਗੁਰਵਿੰਦਰ ਸਿੰਘ ਸਸਕੌਰ ਪ੍ਰਧਾਨ, ਪਰਵਿੰਦਰ ਭਾਰਤੀ ਪ੍ਰਧਾਨ ਐਸੀਬੀਸੀ ਯੂਨੀਅਨ,ਹਰਿੰਦਰ ਸਿੰਘ ਗਿੱਲ ਡਿਪਲੋਮਾਂ ਐਸੋਸੀਏਸ਼ਨ, ਕੁਲਵੰਤ ਸਿੰਘ ਸਾਇਸ ਟੀਚਰ, ਅਮਰਜੀਤ ਸਿੰਘ ਭੁੱਲਰ ਏਡਿਡ ਟੀਚਿੰਗ ਯੂਨੀਅਨ, ਰੀਮਾ ਰਾਣੀ ਪ੍ਰਧਾਨ, ਪ੍ਰੋ: ਜਤਿੰਦਰ ਕੁਮਾਰ, ਸੁਰਿੰਦਰ ਸਿੰਘ ਪ੍ਰਧਾਨ ਪਟਵਾਰ ਯੂਨੀਅਨ, ਗੁਰਵਿੰਦਰ ਸਿੰਘ ਸੂਬਾ ਸਕੱਤਰ ਪਟਵਾਰ ਯੂਨੀਅਨ, ਬਲਜਿੰਦਰ ਸਿੰਘ ਸ਼ਾਂਤਪੁਰੀ ਮਾਸਟਰ ਕੇਡਰ, ਸੰਜੀਵ ਮੋਠਾਪੁਰ, ਡਾ. ਸੁਖਮਨੀਤ ਕੌਰ, ਰਣਜੀਤ ਸਿੰਘ ਗਿੱਲ ਪਾਵਰ ਕਾਰਪੋਰੇਸ਼ਨ, ਜਸਵਿੰਦਰ ਸਿੰਘ ਕਾਂਗੜ, ਕੁਲਵੰਤ ਸਿੰਘ ਜਲ ਸਪਲਾਈ ਵਿਭਾਗ,ਜਗਤਾਰ ਸਿੰਘ ਗਿੱਲ, ਸੰਦੀਪ ਭੱਟ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਖੇੜੀ ਪਟਵਾਰੀ, ਧਰਮਪਾਲ ਸੋਖਲ, ਗੁਰਵਿੰਦਰ ਸਿੰਘ ਹਜਾਰਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।
ਸਰਕਾਰੀ ਹਸਪਤਾਲਾਂ ’ਚ ਜਨਰਲ ਓਪੀਡੀ ਪ੍ਰਭਾਵਿਤ
ਹੜਤਾਲ ਦਾ ਸਿਹਤ ਸੇਵਾਵਾਂ 'ਤੇ ਵੀ ਅਸਰ ਪਿਆ। ਸਰਕਾਰੀ ਹਸਪਤਾਲਾਂ ਵਿੱਚ ਜਨਰਲ ਆਊਟਪੇਸ਼ੈਂਟ ਵਿਭਾਗ (ਓਪੀਡੀ) ਬੰਦ ਰਹੇ। ਵਿਰੋਧ ਪ੍ਰਦਰਸ਼ਨ ਵਿਚ ਵੱਖ-ਵੱਖ ਸਿਹਤ ਕਰਮਚਾਰੀਆਂ ਦੇ ਸੰਗਠਨਾਂ ਦੀ ਸ਼ਮੂਲੀਅਤ ਕਾਰਨ, ਮਰੀਜ਼ਾਂ ਲਈ ਰੁਟੀਨ ਚੈੱਕਅੱਪ ਅਤੇ ਰੁਟੀਨ ਸੇਵਾਵਾਂ ਉਪਲਬਧ ਨਹੀਂ ਸਨ। ਹਾਲਾਂਕਿ, ਐਮਰਜੈਂਸੀ ਸੇਵਾਵਾਂ, ਮੈਟਰਨਿਟੀ ਸੇਵਾਵਾਂ, ਇਨਪੇਸ਼ੈਂਟ ਇਲਾਜ, ਐਮਰਜੈਂਸੀ ਸਰਜਰੀ ਅਤੇ ਮੈਡੀਕਲ-ਕਾਨੂੰਨੀ ਕੰਮ ਵਰਗੀਆਂ ਜ਼ਰੂਰੀ ਸੇਵਾਵਾਂ ਜਾਰੀ ਰਹੀਆਂ।