ਖੇਤਰੀ ਯੁਵਕ ਤੇ ਲੋਕ ਮੇਲੇ ’ਚ ਸਰਕਾਰੀ ਕਾਲਜ ਰੋਪੜ ਨੇ ਮਾਰੀਆਂ ਮੱਲਾਂ ਸਰਕਾਰੀ ਕਾਲਜ ਰੋਪੜ ਨੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਸੈਕਿੰਡ ਰਨਰਅੱਪ ਟਰਾਫ਼ੀ ਕੀਤੀ ਹਾਸਲ
Publish Date: Wed, 21 Oct 2026 04:27 PM (IST)
Updated Date: Wed, 21 Oct 2026 04:30 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ–ਫਤਹਿਗੜ੍ਹ ਸਾਹਿਬ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ’ਚ ਸਰਕਾਰੀ ਕਾਲਜ ਰੋਪੜ ਦੇ ਕਲਾਕਾਰ ਵਿਦਿਆਰਥੀਆਂ ਨੇ ਅਹਿਮ ਪੇਸ਼ਕਾਰੀਆਂ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਗੁਨਜੀਤ ਕੌਰ ਨੇ ਯੁਵਕ ਮੇਲੇ ’ਚ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਯੁਵਕ ਮੇਲੇ ’ਚ 65 ਕਾਲਜਾਂ ਨੇ ਹਿੱਸਾ ਲਿਆ, ਜਿਸ ’ਚ ਸਰਕਾਰੀ ਕਾਲਜ ਰੋਪੜ ਨੇ ਓਵਰਆਲ ਸੈਕਿੰਡ ਰਨਰਅੱਪ ਟਰਾਫ਼ੀ ਪ੍ਰਾਪਤ ਕੀਤੀ ਹੈ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ। ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਕਾਲਜ ਨੇ ਯੁਵਕ ਮੇਲੇ ਦੀਆਂ 52 ਆਈਟਮਾਂ ’ਚ ਭਾਗ ਲਿਆ ਅਤੇ ਕਾਲਜ ਨੇ ਕਾਵਿ ਉਚਾਰਣ, ਕੋਲਾਜ ਮੇਕਿੰਗ, ਕਵੀਸ਼ਰੀ ’ਚ ਪਹਿਲਾ ਸਥਾਨ, ਭੰਗੜਾ, ਗਿੱਧਾ, ਜਨਰਲ ਕੁਇਜ਼, ਮੁਹਾਵਰੇਦਾਰ ਵਾਰਤਾਲਾਪ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਕਲੇਅ ਮਾਡਲਿੰਗ, ਪੱਖੀ ਬੁਣਨਾ, ਨਾਲਾ ਬੁਣਨਾ, ਮਿੱਟੀ ਦੇ ਖਿਡੌਣੇ ਬਣਾਉਣਾ ’ਚ ਦੂਜਾ ਸਥਾਨ ਅਤੇ ਫੋਕ ਆਰਕੈਸਟਰਾ, ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ, ਵਾਦ-ਵਿਵਾਦ, ਇਕਾਂਗੀ ਨਾਟਕ, ਮਾਈਮ, ਮਹਿੰਦੀ, ਪੋਸਟਰ ਮੇਕਿੰਗ, ਮੌਕੇ ਤੇ ਚਿੱਤਰਕਾਰੀ, ਲੋਕ ਨਾਚ ਲੜਕੇ ਲੁੱਡੀ, ਲੋਕ ਨਾਚ ਲੜਕੀਆਂ ਸੰਮੀ, ਕਲੀ ਗਾਇਨ, ਵਾਰ ਗਾਇਨ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਗੀਦਾਰ ਵਿਦਿਆਰਥੀਆਂ ਨੇ ਸਮੂਹ ਸ਼ਬਦ, ਸਕਿੱਟ, ਸੱਭਿਆਚਾਰ ਕੁਇਜ਼, ਕਾਰਟੂਨਿੰਗ, ਫੋਟੋਗ੍ਰਾਫੀ, ਇੰਸਟਾਲੇਸ਼ਨ, ਲੰਮੀਆਂ ਹੇਕ ਵਾਲੇ ਗੀਤ, ਕਰੋਸ਼ੀਏ ਦੀ ਬੁਣਤੀ, ਛਿੱਕੂ ਬਣਾਉਣਾ, ਪੀੜ੍ਹੀ ਬੁਣਨਾ, ਇੰਨੂੰ ਬਣਾਉਣਾ ਅਤੇ ਪਰਾਂਦਾ ਬਣਾਉਣ ’ਚ ਵੀ ਵਧੀਆ ਪੇਸ਼ਕਾਰੀ ਕੀਤੀ ਹੈ। ਯੁਵਕ ਮੇਲੇ ’ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਲਚਰਲ ਕੋ-ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ, ਡਾ. ਜਤਿੰਦਰ ਕੁਮਾਰ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ ਅਤੇ ਡਾ. ਸ਼ਮਿੰਦਰ ਕੌਰ ਹਾਜ਼ਰ ਸਨ। ਪ੍ਰਿੰਸੀਪਲ ਗੁਨਜੀਤ ਕੌਰ ਨੇ ਕਲਚਰਲ ਕਮੇਟੀ, ਸਾਹਿਤਕ ਕਲਾਵਾਂ ਦੇ ਕਨਵੀਨਰ ਪ੍ਰੋ. ਗੁਰਮੁਖ ਸਿੰਘ, ਸੰਗੀਤ ਕਲਾਵਾਂ ਦੇ ਕਨਵੀਨਰ ਡਾ. ਧਰਮਿੰਦਰ ਸਿੰਘ, ਗਿੱਧਾ ਦੇ ਕਨਵੀਨਰ ਪ੍ਰੋ. ਰਵਨੀਤ ਕੌਰ, ਭੰਗੜਾ ਦੇ ਕਨਵੀਨਰ ਡਾ. ਦਲਵਿੰਦਰ ਸਿੰਘ, ਲੋਕ ਨਾਚ ਸੰਮੀ ਦੇ ਕਨਵੀਨਰ ਡਾ. ਅਨੂ ਸ਼ਰਮਾ, ਜਨਰਲ ਕੁਇਜ਼ ਦੇ ਕਨਵੀਨਰ ਪ੍ਰੋ. ਡਿੰਪਲ, ਮੰਚੀ ਲੋਕ ਕਲਾਵਾਂ ਦੇ ਕਨਵੀਨਰ ਪ੍ਰੋ. ਉਪਦੇਸ਼ਦੀਪ ਕੌਰ, ਰੰਗਮੰਚੀ ਕਲਾਵਾਂ ਦੇ ਕਨਵੀਨਰ ਪ੍ਰੋ. ਹਰੀਸ਼ ਕੁਮਾਰ, ਕੋਮਲ ਕਲਾਵਾਂ ਅਤੇ ਪ੍ਰਦਰਸ਼ਨੀ ਲੋਕ ਕਲਾਵਾਂ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਅਤੇ ਵੱਖ-ਵੱਖ ਆਈਟਮਾਂ ਦੇ ਮੈਂਬਰਾਂ ਅਤੇ ਖੇਤਰੀ ਯੁਵਕ ਮੇਲੇ ’ਚ ਭਾਗ ਲੈਣ ਵਾਲੇ ਕਲਾਕਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।