ਗਲੋਬਲ ਆਈਓਡੀਨ ਦੀ ਘਾਟ ਰੋਕਥਾਮ ਦਿਵਸ ਮਨਾਇਆ ਪਿੰਡ ਅਰਨੌਲੀ ਵਿਖੇ ਗਲੋਬਲ ਆਈਓਡੀਨ ਦੀ ਘਾਟ ਰੋਕਥਾਮ ਦਿਵਸ ਮਨਾਇਆ
Publish Date: Wed, 21 Oct 2026 05:02 PM (IST)
Updated Date: Wed, 21 Oct 2026 05:03 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਅਰਨੌਲੀ ’ਚ ਗਲੋਬਲ ਆਇਓਡੀਨ ਦੀ ਘਾਟ ਰੋਕਥਾਮ ਦਿਵਸ ਮਨਾਇਆ ਗਿਆ। ਇਸ ਮੌਕੇ ਲਖਮਿੰਦਰ ਸਿੰਘ ਸਿਹਤ ਵਰਕਰ ਨੇ ਪਿੰਡ ਵਾਸੀਆਂ ਨੂੰ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਇਓਡੀਨ ਮਨੁੱਖ ਦੇ ਸਰੀਰ ਲਈ ਇਕ ਅਤਿ ਮਹੱਤਵਪੂਰਨ ਤੱਤ ਹੈ, ਜੋ ਥਾਇਰਾਇਡ ਗਲੈਂਡ ਦੇ ਸਹੀ ਕੰਮ ਕਰਨ ਲਈ ਜਰੂਰੀ ਹੁੰਦਾ ਹੈ। ਜੇ ਸਰੀਰ ’ਚ ਆਇਓਡੀਨ ਦੀ ਘਾਟ ਹੋ ਜਾਵੇ ਤਾਂ ਗਿਲੱੜ੍ਹ, ਬੱਚਿਆਂ ’ਚ ਮਾਨਸਿਕ ਵਿਕਾਸ ਦੀ ਰੁਕਾਵਟ, ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਇਓਡੀਨ ਦੀ ਘਾਟ ਖਾਸ ਤੌਰ ’ਤੇ ਪਹਾੜੀ ਅਤੇ ਮਿੱਟੀ ਦੀ ਘਾਟ ਵਾਲੇ ਖੇਤਰਾਂ ’ਚ ਵੱਧ ਪਾਈ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਖਾਣ ’ਚ ਸਿਰਫ਼ ਆਇਓਡੀਨ ਵਾਲਾ ਨਮਕ ਹੀ ਵਰਤਣਾ ਚਾਹੀਦਾ ਹੈ। ਨਮਕ ਨੂੰ ਬੰਦ ਡੱਬੇ ’ਚ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਵਿੱਚੋਂ ਆਇਓਡੀਨ ਖਤਮ ਨਾ ਹੋਵੇ। ਖਾਣ ਬਣਾਉਂਦੇ ਸਮੇਂ ਨਮਕ ਅਖੀਰ ’ਚ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਦੀ ਆਇਓਡੀਨ ਸਮੱਗਰੀ ਸੁਰੱਖਿਅਤ ਰਹੇ। ਇਸ ਮੌਕੇ ਬੇਅੰਤ ਸਿੰਘ ਹੈਲਥ ਵਰਕਰ ਵੱਲੋਂ ਪਿੰਡ ਦੇ ਵਾਸੀਆਂ ਨੂੰ ਆਇਓਡੀਨ ਦੀ ਮਹੱਤਤਾ ਬਾਰੇ ਲੈਕਚਰ ਦਿੱਤਾ ਗਿਆ । ਪਿੰਡ ਵਾਸੀਆਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਾਅਦਾ ਕੀਤਾ ਕਿ ਉਹ ਆਪਣੇ ਘਰਾਂ ’ਚ ਸਿਰਫ ਆਇਓਡੀਨ ਵਾਲਾ ਨਮਕ ਹੀ ਵਰਤਣਗੇ।