- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਲਮ ਇੰਕਲੇਵ ਦੇ ਸੀਵਰੇਜ ਨੂੰ ਮੇਨ ਲਾਈਨ ਨਾਲ ਜੋੜਨ ਦੇ ਕੰਮ ਦਾ ਗੜ੍ਹੀ ਨੇ ਕੀਤਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ : ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੋਰਿੰਡਾ ਦੇ ਪਾਲਮ ਇਨਕਲੇਵ ਵਾਸੀਆਂ ਦੀ ਲਟਕ ਰਹੀ ਮੰਗ ਨੂੰ ਪੂਰਾ ਕਰਵਾਉਂਦਿਆਂ ਇਸ ਇਨਕਲੇਵ ਦੇ ਸੀਵਰੇਜ ਦੇ ਪਾਈਪਾ ਨੂੰ ਸ਼ਹਿਰ ’ਚ ਪਏ ਮੇਨ ਸੀਵਰੇਜ ਪਾਈਪ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ ਰੀਬਨ ਕੱਟ ਕੇ ਕਰਵਾਈ ਗਈ।ਇਸ ਮੌਕੇ ਜਸਵੀਰ ਸਿੰਘ ਗੜ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਮੇਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਉਨਾਂ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਦਾ ਇੰਚਾਰਜ ਬਣਾਇਆ ਗਿਆ ਸੀ, ਉਸੇ ਦਿਨ ਤੋਂ ਉਹ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ।
ਉਨਾਂ ਦੱਸਿਆ ਕਿ ਪਾਲਮ ਇੰਕਲੇਵ ਕਲੋਨੀ ਦੀ ਲਗਭਗ 22 ਸਾਲ ਪੁਰਾਣੀ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋ ਰਿਹਾ ਅਤੇ ਕਿਸੇ ਕਾਰਨਾਂ ਕਰਕੇ ਫਾਈਲ ਰੁਕੀ ਪਈ ਸੀ। ਉਨਾਂ ਵਲੋਂ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਸਾਰਾ ਕੇਸ ਸਮਝਿਆ ਅਤੇ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਫਾਈਲ ਕਲੀਅਰ ਕਰਾ ਕੇ ਸੀਵਰੇਜ ਲਗਭਗ 23 ਲੱਖ ਦੀ ਲਾਗਤ ਨਾਲ ਹੋਣ ਵਾਲੇ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਾਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਹਲਕੇ ’ਚ ਜੋ ਵੀ ਲੋਕਾਂ ਨੂੰ ਸਮੱਸਿਆਵਾਂ ਹਨ, ਜਿਨਾਂ ਦਾ ਮਾਣਯੋਗ ਅਦਾਲਤ ’ਚ ਕੇਸ ਨਾ ਹੋਵੇ ਉਹ ਮੇਰੇ ਕੋਲ ਬਿਨਾਂ ਦੇਰੀ ਕੀਤਿਆਂ ਲੈ ਕੇ ਆਉਣ ਤਾਂ ਜੋ ਲੋਕਾਂ ਦੀਆਂ ਅਜਿਹੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਬੱਲਾਂ, ਨਗਰ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਤੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ, ਮਾਰਕਿਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਕੇਸਰ ਸਿੰਘ ਸਮਾਣਾ,ਸੁਗਰ ਮਿਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ,ਕੌਂਸਲਰ ਹਰਜੀਤ ਸਿੰਘ ਸੋਢੀ, ਨੰਬਰਦਾਰ ਰੁਪਿੰਦਰ ਸਿੰਘ ਭਿੱਚਰਾ,ਸੰਦੀਪ ਕੁਮਾਰ ਸੋਨੂੰ, ਯੂਥ ਆਗੂ ਨਵਦੀਪ ਸਿੰਘ ਟੋਨੀ,ਵਾਰਡ ਇੰਚਾਰਜ ਜਸਵਿੰਦਰ ਸਿੰਘ ਜੱਸੀ,ਐਸਡੀਓ ਦੀਪਕ ਕੁਮਾਰ, ਅਮਨ ਮਾਵੀ,ਨਿਰਮਲ ਪ੍ਰੀਤ ਸਿੰਘ ਮਹਿਰਵਾਨ, ਗੁਰਵਿੰਦਰ ਸਿੰਘ ਝੱਲੀਆਂ,ਕੈਪਟਨ ਮੇਹਰ ਸਿੰਘ,ਹਰਜਿੰਦਰ ਸਿੰਘ ਠੇਕੇਦਾਰ,ਗਗਨਦੀਪ ਸਿੰਘ, ਪੁਨੀਤ ਸਿੰਘ , ਸੁਰਿੰਦਰ ਸਿੰਘ ਸੈਨੀ, ਦਵਿੰਦਰ ਸਿੰਘ ਬਿੰਦਰ,ਹਰਿੰਦਰ ਸਿੰਘ ਹੈਰੀ, ਅੰਮ੍ਰਿਤਪਾਲ ਕੌਰ ਨਾਗਰਾ, ਹਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਲਮ ਨਿਵਾਸੀ ਮੌਜੂਦ ਸਨ।