ਹਲਕਾ ਇੰਚਾਰਜ ਗੜ੍ਹੀ ਨੇ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਹਲਕਾ ਇੰਚਾਰਜ ਗੜ੍ਹੀ ਨੇ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਤੀਰਥ ਯਾਤਰਾ ਲਈ ਰਵਾਨਾ ਕੀਤਾ
Publish Date: Wed, 23 Sep 2026 04:29 PM (IST)
Updated Date: Wed, 23 Sep 2026 04:33 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ/ਬਹਿਰਾਮਪੁਰ: ਬੇਟ ਇਲਾਕੇ ਦੇ ਪਿੰਡਾਂ ਬਜੀਦਪੁਰ, ਰਸੀਦਪੁਰ, ਸਲਾਹਪੁਰ, ਧੂਮੇਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਤੀਰਥ ਯਾਤਰਾ ਯੋਜਨਾ ਅਧੀਨ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਸਵੀਰ ਗੜ੍ਹੀ ਨੇ ਪੰਜਾਬ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਦਿਨ ਵੇਲੇ ਦਿੱਤੀ ਜਾਂਦੀ ਹੈ, ਤਾਂ ਕਿ ਹਰ ਕਿਸਾਨ ਰਾਤ ਨੂੰ ਆਪਣੇ ਘਰੇ ਆਰਾਮ ਕਰ ਸਕੇ। ਉਨਾਂ ਘਰਾਂ ਲਈ ਮੁਫਤ ਬਿਜਲੀ, ਮਾਵਾਂ-ਭੈਣਾਂ ਸਤਿਕਾਰ ਯੋਜਨਾ, ਮੁੱਖ ਮੰਤਰੀ ਸਿਹਤ ਯੋਜਨਾ ਕਾਰਡ, ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਜੋੜਨਾ, ਪਿੰਡਾਂ ’ਚ ਮਹੱਲਾ ਕਲੀਨਿਕ, ਸੁਵਿਧਾ ਕੇਂਦਰ ਆਦਿ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੋਹਣ ਸਿੰਘ ਕੁਆਰਡੀਨੇਟਰ, ਕਰਨਵੀਰ ਸਿੰਘ ਚੇਅਰਮੈਨ, ਵਿਕਰਾਂਤ ਠਾਕੁਰ, ਪਰਮਜੀਤ ਸਿੰਘ ਬੱਬੂ ਰਸੀਦਪੁਰ ਮੰਡ, ਦਰਸ਼ਨਪਾਲ ਸ਼ਰਮਾ ਬਹਿਰਾਮਪੁਰਬੇਟ, ਨਿਰਮਲ ਸਿੰਘ ਮਾਵੀ, ਸਰਪੰਚ ਬਲਜੀਤ ਸਿੰਘ ਬਜੀਦਪੁਰ, ਉਪਵੈਦ ਸਤਨਾਮ ਸਿੰਘ, ਨਿਰਮਲ ਸਿੰਘ ਰਾਜੂ, ਨਰਿੰਦਰ ਸਿੰਘ ਮਿੰਟਾ, ਜਗਦੀਸ਼ ਸਿੰਘ ਰਸੀਦਪੁਰ, ਮੋਹਣ ਸਿੰਘ ਆਦਿ ਹਾਜ਼ਰ ਸਨ।