ਸੇਵਾਮੁਕਤੀ ’ਤੇ ਗੱਬਰ ਸਿੰਘ ਦਾ ਬਰਤਨ ਮਾਰਕੀਟ ਵੱਲੋਂ ਸਨਮਾਨ
ਸੇਵਾਮੁਕਤੀ ’ਤੇ ਗੱਬਰ ਸਿੰਘ ਦਾ ਬਰਤਨ ਮਾਰਕੀਟ ਵੱਲੋਂ ਸਨਮਾਨ
Publish Date: Fri, 30 Oct 2026 04:39 PM (IST)
Updated Date: Fri, 30 Oct 2026 04:40 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਵਿਖੇ ਜਨ ਸਿਹਤ ਵਿਭਾਗ ਵਿੱਚ ਤਾਇਨਾਤ ਰਹੇ ਮੁਲਾਜ਼ਮ ਗੱਬਰ ਸਿੰਘ ਵਾਸੀ ਨੰਗਲ ਦੇ ਸੇਵਾਮੁਕਤ ਹੋਣ ’ਤੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਦੀ ਬਰਤਨ ਮਾਰਕੀਟ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਦਵਿੰਦਰ ਸਿੰਘ ਛੰਮਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਗੱਬਰ ਸਿੰਘ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸੇਵਾਮੁਕਤੀ ’ਤੇ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ। ਦਵਿੰਦਰ ਸਿੰਘ ਛੰਮਾ ਨੇ ਕਿਹਾ ਕਿ ਗੱਬਰ ਸਿੰਘ ਨੇ ਜਨ ਸਿਹਤ ਵਿਭਾਗ ਵਿੱਚ ਆਪਣੀ ਸੇਵਾ ਦੌਰਾਨ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਲੋਕ ਹਿੱਤ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਉਹ ਆਪਣਾ ਜੀਵਨ ਖੁਸ਼ੀ ਅਤੇ ਤੰਦਰੁਸਤੀ ਨਾਲ ਬਤੀਤ ਕਰਨ, ਇਹੀ ਕਾਮਨਾ ਹੈ। ਇਸ ਮੌਕੇ ਡਾਕਟਰ ਸਰਵਨ ਸਿੰਘ, ਅਮਰਜੀਤ ਸਿੰਘ, ਸਰੂਪ ਸਿੰਘ, ਬਲਵਿੰਦਰ ਸਿੰਘ ਸੈਣੀ, ਰਾਮ ਲਾਲ, ਗੁਰਵਿੰਦਰ, ਵੀਰ ਸਿੰਘ, ਪਵਨ ਕੁਮਾਰ, ਅਮੀਰ ਸਿੰਘ ਰਾਜੂ, ਜੁਗਾਦਰੀ ਤੋਂ ਇਲਾਵਾ ਰੋਕੀ, ਰੋਮੀ, ਸੋਮਨਾਥ ਸੋਮੀ ਅਤੇ ਦਲਵੀਰ ਸਿੰਘ ਸਮੇਤ ਮਾਰਕੀਟ ਦੇ ਹੋਰ ਪਤਵੰਤੇ ਹਾਜ਼ਰ ਸਨ।