ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਸਾਬਤ ਹੋਣਗੇ: ਬਲਜੀਤ ਸਿੰਘ ਗਰੇਵਾਲ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਸਾਬਤ ਹੋਣਗੇ: ਬਲਜੀਤ ਸਿੰਘ ਗਰੇਵਾਲ
Publish Date: Sat, 05 Sep 2026 04:44 PM (IST)
Updated Date: Sat, 05 Sep 2026 04:46 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਭੜੋਲੀਆਂ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਨੰਗਲ ਦੇ ਪ੍ਰਧਾਨ ਜਥੇਦਾਰ ਰਾਮ ਪਾਲ ਸਿੰਘ ਭਲਾਣ, ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪ੍ਰਧਾਨ ਨਰਿੰਦਰ ਸਿੰਘ ਮਾਵੀ ਤੇ ਰੋਪੜ੍ਹ ਤਹਿਸੀਲ ਦੇ ਪ੍ਰਧਾਨ ਤਰਲੋਚਨ ਸਿੰਘ ਹੁਸੈਨਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਚਲਾਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਛੜੇ ਆਗੂਆਂ ਸਮੇਤ ਕਿਸਾਨ ਆਗੂ ਹਰਦੇਵ ਸਿੰਘ ਮਹੈਣ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਹੈ ਇਹ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਜਾਰੀ ਹੋਣਗੇ। ਉਨ੍ਹਾਂ ਨੇ ਕਿਹਾ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪਹਿਲੀ ਸਤੰਬਰ ਤੋਂ ਸੱਤ ਸਤੰਬਰ ਤੱਕ ਜਨਤਕ ਮੁਹਿੰਮ ਪਿੰਡਾਂ ਵਿਚ ਚਲਾਈ ਗਈ ਹੈ। ਜਿਸ ਤਹਿਤ 7 ਸਤੰਬਰ ਨੂੰ ਸਾਰੀਆਂ ਸਬ ਡਵੀਜ਼ਨਾ ਉਤੇ 11 ਵਜੇ ਤੋਂ 2 ਵਜੇ ਤੱਕ ਧਰਨੇ ਮਾਰੇ ਜਾ ਰਹੇ ਹਨ ਤੇ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਕੌਮੀ ਕਾਨਫਰੰਸ 15 ਤੋਂ 18 ਨਵੰਬਰ ਨੂੰ ਤੇਲੇਗਾਨਾ ਵਿਖੇ ਹੋ ਰਹੀ। ਇਸ ਵਿਚ ਸ਼ਾਮਲ ਹੋਣ ਲਈ ਡੇਲੀ ਗੇਟਾਂ ਦੀ ਚੋਣ 28 ਸਤੰਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਕਰਕੇ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਦਲੀਪ ਸਿੰਘ ਘਨੌਲਾ, ਭਜਨ ਸਿੰਘ ਸੰਦੋਆ, ਬਿਕਰ ਸਿੰਘ ਗਿੱਲ, ਮਹਿੰਦਰ ਸਿੰਘ ਸੰਗਤਪੁਰ, ਤਰਸੇਮ ਲਾਲ ਸੁਖਸਾਲ, ਟੇਕ ਚੰਦ, ਅਮਰਜੀਤ ਸਿੰਘ ਹੋਲਗੜ੍ਹ, ਗੁਰਦਿਆਲ ਸਿੰਘ ਮਾਵੀ, ਭਗਤ ਸਿੰਘ ਬਿਕੋ, ਕੁਲਵਿੰਦਰ ਸਿੰਘ ਭੰਗਲ, ਚਰਨ ਸਿੰਘ ਅਟਵਾਲ, ਜਗੀਰ ਸਿੰਘ ਰੌਲੀ, ਸਤਨਾਮ ਸਿੰਘ, ਬਰਜਿੰਦਰ ਸਿੰਘ ਡੋਡ, ਅਮਰਜੀਤ ਸਿੰਘ ਸੰਗਤਪੁਰ ਵੀ ਹਾਜ਼ਰ ਸਨ।