ਨਾਗੀ ਜਵੈਲਰ ਨਾਲ ਨੌਸਰਬਾਜ਼ ਨੇ ਮਾਰੀ 1 ਲੱਖ ਦੀ ਡਿਜ਼ੀਟਲ ਠੱਗੀ ਨਾਗੀ ਜਵੈਲਰ ਨਾਲ ਨੌਸਰਬਾਜ਼ ਨੇ ਕਰੀਬ ਇੱਕ ਲੱਖ ਰੁਪਏ ਦੀ ਮਾਰੀ ਡਿਜ਼ੀਟਲ ਠੱਗੀ
Publish Date: Thu, 08 Oct 2026 05:11 PM (IST)
Updated Date: Thu, 08 Oct 2026 05:14 PM (IST)
ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸ਼ਹਿਰ ਦੇ ਮਸ਼ਹੂਰ ਨਾਗੀ ਜਵੈਲਰ ’ਤੇ ਇੱਕ ਡਿਜ਼ੀਟਲ ਨੌਸਰਬਾਜ਼ ਵੱਲੋਂ ਇੱਕ ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਸਰਬਾਜ਼ ਦੀਆਂ ਫੋਟੋਆਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆ ਹਨ ਅਤੇ ਸਿਟੀ ਪੁਲਿਸ ਨੂੰ ਸ਼ਕਾਇਤ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਲਿਤ ਕੁਮਾਰ ਨਾਗੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਕਰੀਬ ਸਾਢੇ ਸੱਤ ਵਜੇ ਇੱਕ ਵਿਅਕਤੀ ਜਿਸ ਨੇ ਸਿਰ ’ਤੇ ਟੋਪੀ ਪਾਈ ਹੋਈ ਸੀ ਨੇ ਕਿਹਾ ਕਿ ਮੈਨੂੰ ਲੇਡੀਜ਼ ਸੋਨੇ ਦੀ ਮੁੰਦੀ ਤੇ ਟਾਪਸ ਦੀ ਜੋੜੀ ਦਿਖਾਓ। ਉਪਰੰਤ ਉਸ ਨੂੰ ਦੋਵੇਂ ਚੀਜ਼ਾਂ ਵਿਖਾਈਆਂ ਤੇ ਪਸੰਦ ਆਉਣ ’ਤੇ ਉਸ ਨੇ ਲੇਡੀਜ਼ ਰਿੰਗ ਦੇ 53200 ਤੇ ਟਾਪਸ ਜੋੜੀ ਦੇ 43200 ਦੇ ਬਣਦੇ ਪੈਸੇ ਉਸ ਨੇ ਗੂਗਲ ਪੇਅ ਕੀਤੇ ਤੇ ਮੈਨੂੰ ਸਕਰੀਨ ਸ਼ੌਟ ਵੀ ਦਿਖਾਏ। ਮੈਸਜ਼ ਦੇਖ ਕੇ ਆਮ ਰੂਟੀਨ ਵਾਂਗ ਮੈ ਕਿਹਾ ਕਿ ਠੀਕ ਹੈ ਜੀ। ਉਨ੍ਹਾਂ ਕਿਹਾ ਕਿ ਨੌਸਰਬਾਜ਼ ਪੈਦਲ ਹੀ ਚਲੇ ਗਿਆ ਉਪਰੰਤ 10 ਮਿੰਟ ਬਾਅਦ ਜਦੋਂ ਮੈ ਬੈਕ ਖਾਤਾਂ ਚੈੱਕ ਕੀਤਾ ਤਾਂ ਕੋਈ ਪੈਸਾ ਨਹੀਂ ਸੀ ਆਇਆ। ਜਦੋਂ ਮੈਂ ਉਸ ਦਾ ਨੰਬਰ ਡਾਇਲ ਕੀਤਾ ਤਾਂ ਉੱਪਰ ਲਿਖਿਆ ਆ ਰਿਹਾ ਸੀ ਕਿ ਗੋਲਡ ਫਰਾਡ। ਉਨ੍ਹਾਂ ਕਿਹਾ ਕਿ ਤੁਰੰਤ ਮੈ ਹੋਰਾਂ ਸਾਥੀਆਂ ਨਾਲ ਗੱਲ ਸਾਂਝੀ ਕੀਤੀ ਪਰ ਉਦੋਂ ਤੱਕ ਨੌਸਰਬਾਜ਼ ਰਫੂਚੱਕਰ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾਂ ਦੇ ਸੀਸੀਟੀਵੀ ਵੀਡਿਓ ਤੇ ਫੋਟੋਜ਼ ਸਮੇਤ ਸਿਟੀ ਪੁਲਿਸ ਨੂੰ ਸ਼ਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਇਹ ਨੌਸਰਬਾਜ਼ ਖਰੜ ਵਿਚ ਵੀ ਇਸੇ ਤਰਾਂ ਦੀ ਘਟਨਾਂ ਨੂੰ ਅੰਜ਼ਾਮ ਦੇ ਚੁੱਕਾ ਹੈ ਅਤੇ ਅੱਜ ਪਤਾ ਲੱਗਾ ਕਿ ਅਜਿਹੀ ਸ਼ਕਲ ਵਾਲਾ ਵਿਅਕਤੀ ਸਰਹੰਦ ਵਿਖੇ ਘੁੰਮਦਾ ਦਿਖਾਈ ਦਿੱਤਾ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਮੇਰੇ ਵੱਲੋਂ ਸੋਸ਼ਲ ਮੀਡੀਆਂ ‘ਤੇ ਆਈ ਫੋਟੋਜ਼ ਨੂੰ ਧਿਆਨ ਨਾਲ ਵੇਖਣ ਅਤੇ ਅਜਿਹੇ ਵਿਅਕਤੀ ਦਾ ਸ਼ਿਕਾਰ ਹੋਣ ਤੋਂ ਬਚਣ। ਦੱਸਣਯੋਗ ਹੈ ਕਿ ਲੁੱਟਾਂ ਖੋਹਾਂ ਦੀ ਵਾਰਦਾਤਾਂ ਦਿਨ-ਪ੍ਰਤੀਦਿਨ ਵੱਧ ਰਹੀਆ ਹਨ ਵਪਾਰੀ ਤੇ ਆਮ ਲੋਕ ਡਰ ਤੇ ਸਹਿਮ ਦੀ ਜਿੰਦਗੀ ਜ਼ੀਅ ਰਹੇ ਹਨ। ============= ਘਟਨਾਂ ਦੀ ਜਾਂਚ ਕੀਤੀ ਜਾਵੇਗੀ। ਸਿਟੀ ਪੁਲਿਸ ਦੇ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਲਲਿਤ ਕੁਮਾਰ ਨਾਗੀ ਜਵੈਲਰ ਨਾਲ ਨੌਸਬਾਜ਼ ਵੱਲੋਂ ਕਰੀਬ ਇੱਕ ਲੱਖ ਰੁਪਏ ਦੀ ਠੱਗੀ ਮਾਰਨ ਦੀ ਸੂਚਨਾਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੋਟੋਜ਼ ਤੇ ਵੀਡਿਓ ਤੇ ਮੋਬਾਇਲ ਨੰਬਰ ਰਾਂਹੀ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਪੁਲਿਸ ਨੌਸਰਬਾਜ਼ ਤੱਕ ਪਹੁੰਚ ਕੇ ਕਾਬੂ ਕਰ ਲਵੇਗੀ। ਉਨ੍ਹਾਂ ਸਮੂਹ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਨੌਸਰਬਾਜ਼ਾ ਤੋਂ ਸੁਚੇਤ ਰਹਿਣ ਅਤੇ ਅਜਿਹੇ ਵਿਅਕਤੀਆਂ ਨੂੰ ਤੁਰੰਤ ਕਾਬੂ ਕਰਕੇ ਪੁਲਿਸ ਹਵਾਲੇ ਕਰਨ। ============ ਆਲ ਇੰਡੀਆਂ ਸਵਰਨਕਾਰ ਸੰਘ ਦੇ ਰਾਸ਼ਟਰੀ ਸਕੱਤਰ ਤੇ ਜ਼ਿਲ੍ਹਾ ਜਰਨਲ ਸੈਕਟਰੀ ਅਸ਼ੋਕ ਕੁਮਾਰ ਦਾਰਾ ਨੇ ਕਿਹਾ ਕਿ ਪੰਜਾਬ ਵਿਚ ਸ਼ਰੇਆਮ ਅਜਿਹੇ ਨੌਸਰਬਾਜ਼ ਲੁੱਟ ਖੋਹਾਂ ਦੀਆਂ ਘਟਨਾਂਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਦੀਪ ਜ਼ਵੈਲਰ ਤੇ 4 ਅਕਤੂਬਰ ਨੂੰ ਖਰੜ ਜਵੈਲਰ ਸੰਘ ਦੇ ਪ੍ਰਧਾਨ ਹਰਗੋਪਾਲ ਵਰਮਾ ਦੀ ਦੁਕਾਨ ‘ਤੇ ਵੀ ਇਸੇ ਵਿਅਕਤੀ ਨੇ ਕਰੀਬ 50 ਹਜ਼ਾਰ ਦੀ ਠੱਗੀ ਮਾਰੀ ਹੈ। ਸੀਸੀਟੀਵੀ ਕੈਮਰਿਆ ਵਿਚ ਫੋਟੋਜ਼ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਜਿਹੇ ਵਿਅਕਤੀਆ ਖਿਲਾਫ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨੌਸਰਬਾਜ਼ਾ ਤੋਂ ਸੁਚੇਤ ਰਹਿਣ ਕਿਉਂਕਿ ਵੀਰਵਾਰ ਨੂੰ ਸਰਹੰਦ ਵਿਖੇ ਵੀ ਇਹ ਵਿਅਕਤੀ ਦੇਖਿਆ ਗਿਆ ਹੈ। ।