ਖੇਤੀਬਾੜੀ ਸੇਵਾ ਸਭਾ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਘਨੌਲੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ
Publish Date: Sat, 29 Aug 2026 03:28 PM (IST)
Updated Date: Sat, 29 Aug 2026 03:31 PM (IST)
ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ ਘਨੌਲੀ : ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਿਟਡ ਘਨੌਲੀ ਦੀ ਪੁਰਾਤਨ ਬਿਲਡਿੰਗ ਦੀ ਥਾਂ ਨਵੀਂ ਇਮਾਰਤ ਬਣਨ ਜਾ ਰਹੀ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਹਰਫੂਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀ ਪੁਰਾਤਨ ਇਮਾਰਤ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਇਸ ਬਾਰੇ ਸਬੰਧਿਤ ਵਿਭਾਗ ਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ 1800 ਸਕੇਅਰ ਫੁੱਟ ਵਿਚ ਬਣਨ ਜਾ ਰਹੀ ਸੁਸਾਇਟੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਸੁਸਾਇਟੀ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹਲਕੇ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹੈ। ਉਨ੍ਹਾਂ ਸੁਸਾਇਟੀ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ੍ਹ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਚੇਚੇ ਤੌਰ ’ਤੇ ਸਰਪੰਚ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਜ਼ਿਲ੍ਹ ਪ੍ਰੀਸ਼ਦ ਚੇਅਰਮੈਨ ਸਤਿੰਦਰ ਕੌਰ, ਬਲਾਕ ਸੰਮਤੀ ਮੈਂਬਰ ਲਲਿਤ ਡਕਾਲਾ, ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚਰਨਜੀਤ ਸਿੰਘ ਮਿਆਣੀ, ਜਤਿੰਦਰ ਕੌਰ ਮੈਨੇਜਰ ਕੋਆਪਰੇਟਿਵ ਬੈਂਕ, ਬਲਾਕ ਸੰਮਤੀ ਮੈਂਬਰ ਸੰਦੀਪ ਪਰਜਾਪੱਤ, ਗਿਆਨ ਸਿੰਘ ਲੌਂਗੀਆ ਪ੍ਰੋਜੈਕਟ ਆਫਿਸਰ, ਰਾਮ ਸਰੂਪ ਅਹਿਮਦਪੁਰ ਸੁਸਾਇਟੀ ਸਕੱਤਰ ਆਦਿ ਸਮੇਤ ਸਰਪੰਚ ਕੁਲਦੀਪ ਸਿੰਘ ਜੇਈ, ਸਰਪੰਚ ਮੰਗਤ ਸਿੰਘ, ਸਕੱਤਰ ਅੰਜੂ ਦੇਵੀ, ਰਵਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਗੁਰਮੀਤ ਸਿੰਘ ਘਨੌਲੀ, ਆਪ ਆਗੂ ਬਿਕਰਮਜੀਤ ਸਿੰਘ, ਅਮਰਾਓ ਸਿੰਘ ਮੱਦੋਮਾਜਰਾ ਤੇ ਜਗਤਾਰ ਸਿੰਘ, ਗੁਰਮੁੱਖ ਸਿੰਘ ਮੱਖਣ, ਮਾਨ ਸਿੰਘ ਢੱਕੀ, ਦਵਿੰਦਰ ਸਿੰਘ ਨੂੰਹੋਂ, ਪੰਚ ਮਨਜੀਤ ਸਿੰਘ ਪਿੰਕਾ, ਗੁਰਦਿਆਲ ਸਿੰਘ ਘਨੌਲਾ, ਅਮਰੀਕ ਸਿੰਘ, ਪੰਚ ਤਰਲੋਚਨ ਸਿੰਘ ਤੇ ਪਰਗਟ ਸਿੰਘ, ਗੁਰਪ੍ਰੀਤ ਸਿੰਘ ਕਾਬੜਵਾਲ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।