ਚਰਨਜੀਤ ਸਿੰਘ ਚੰਨੀ ਨੇ ਆਗੂਆ ਨਾਲ ਕੀਤੀ ਮੁਲਾਕਾਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਗੂਆ ਨਾਲ ਕੀਤੀ ਮੁਲਾਕਾਤ
Publish Date: Thu, 17 Sep 2026 06:43 PM (IST)
Updated Date: Thu, 17 Sep 2026 06:44 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ ਬਹਿਰਾਮਪੁਰ: ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੇਟ ਏਰੀਏ ਦੇ ਪਿੰਡਾਂ ਵਿਚ ਕਾਂਗਰਸ ਆਗੂਆਂ, ਵਰਕਰਾਂ ਅਤੇ ਨਗਰ ਨਿਵਾਸੀਆ ਨਾਲ ਮੁਲਾਕਾਤ ਅਧੀਨ ਵੱਖ-ਵੱਖ ਪਿੰਡ ਬਜੀਦਪੁਰ, ਰਸੀਦਪੁਰ, ਹਾਫਿਜ਼ਾਬਾਦ, ਮੱਕੋਵਾਲ ਕਲਾ,ਫਹਿਤਪੁਰ ਤੇ ਹੋਰ ਪਿੰਡਾਂ ਚ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਉਣ ਵਾਲੀਆ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਉਣ ਸਬੰਧੀ ਪਾਰਟੀ ਆਗੂਆਂ ਨਾਲ ਖਾਸ ਮੁਲਾਕਾਤ ਕੀਤੀ। ਚੰਨੀ ਨੇ ਅਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਦੱਸਦਿਆ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ,ਸਤਲੁਜ ਦਰਿਆ ਤੇ ਪੁਲ ਬਣਾਉਣਾ ਦਾ ਨੀਂਹ ਪੱਥਰ ਰੱਖਿਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਮ ਤੇ ਬਾਜਾਰ ਵਿਚ ਦੁਕਾਨਾਂ ਤੇ ਪੱਥਰ ਲਗਵਾਇਆ ਤੇ ਹੋਰ ਕੰਮ ਗਿਣਾਏ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਮੰਤਰੀਆਂ ਨੂੰ ਰਗੜੇ ਲਾਏ। ਗੁਲਜਾਰ ਸਿੰਘ ਬਜੀਦਪੁਰ ਤੇ ਆਤਮਾ ਸਿੰਘ ਰਸੀਦਪੁਰ ਨੇ ਮੁੱਖ ਮੰਤਰੀ ਤੇ ਇਲਾਕੇ ਦੀਆ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਣ ਲਾਲ ਬਲਾਕ ਸੰਮਤੀ ਮੈਂਬਰ ਰਸੀਦਪੁਰ, ਰਜਿੰਦਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਭੂਰਾ ਸਾਬਕਾ ਸਰਪੰਚ ਬੇਲਾ, ਬਲਾਕ ਸੰਮਤੀ ਚੇਅਰਮੈਨ ਗੁਰਦੀਪ ਸਿੰਘ ਗੜੀ, ਸਤੀਸ਼ ਸਭਰਵਾਲ, ਗੁਲਜਾਰ ਸਿੰਘ ਆਰੇਵਾਲਾ, ਰਜਿੰਦਰ ਸਿੰਘ ਬਾਬਾ, ਅਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ, ਸਰਪੰਚ, ਗੁਰਚਰਨ ਸਿੰਘ ਮਾਣੇਮਾਜਰਾ, ਗੁਰਮੇਲ ਸਿੰਘ ਸੰਮਤੀ ਮੈਂਬਰ, ਹਰਦੇਵ ਸਿੰਘ ਸੰਮਤੀ ਮੈਂਬਰ, ਬਲਾਕ ਸੰਮਤੀ ਚੇਅਰਮੈਨ ਗੁਰਦੀਪ ਸਿੰਘ, ਅਮਨਦੀਪ ਸਿੰਘ ਧੂਮੇਵਾਲ, ਸਿੰਘ, ਕਰਨੈਲ ਸਿੰਘ ਸਾਬਕਾ ਚੇਅਰਮੈਨ, ਸਤੀਸ ਸਭਰਵਾਲ, ਲਵਪ੍ਰੀਤ ਸਿੰਘ ਲੱਭੂ, ਦਰਸ਼ਨ ਕੁਮਾਰ, ਸੁਰਿੰਦਰ ਸਿੰਘ, ਬਜੀਦਪੁਰ, ਕੁਲਵਿੰਦਰ ਸਿੰਘ ਪੰਚ, ਮੱਖਣ ਸਿੰਘ, ਕਰਨੈਲ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਦੀਪਾ ਨੰਬਰਦਾਰ ਮੱਕੋਵਾਲ, ਪਰਮਜੀਤ ਸਿੰਘ ਪੰਚ ਮੱਕੋਵਾਲ ਆਦਿ ਪਿੰਡਾਂ ਦੇ ਪੰਚ ਸਰਪੰਚ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ।