ਸਾਬਕਾ ਮੁੱਖ ਮੰਤਰੀ ਜੀ ਤੁਸੀ ਤਾਂ ਜੰਗਲਾਤ ਦਾ ਰਕਬਾ ਵੀ ਨਹੀ ਸੀ ਬਖਸ਼ਿਆਂ: ਗੜ੍ਹੀ ਸਾਬਕਾ ਮੁੱਖ ਮੰਤਰੀ ਜੀ ਤੁਸੀ ਤਾਂ ਜੰਗਲਾਤ ਦਾ ਰਕਬਾ ਵੀ ਨਹੀ ਸੀ ਬਖਸ਼ਿਆਂ: ਗੜ੍ਹੀ
Publish Date: Sat, 17 Oct 2026 05:42 PM (IST)
Updated Date: Sat, 17 Oct 2026 05:45 PM (IST)
ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਗੜ੍ਹੀ ਤੇ ਡਾ. ਚਰਨਜੀਤ ਨੇ ਕੀਤਾ ਜਵਾਬੀ ਹਮਲਾ ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਰੂਪਨਗਰ ’ਚ ਪੈਦੇ ਪਿੰਡ ਸੈਦਪੁਰ, ਸਵਾੜਾ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਮੌਕੇ ’ਤੇ ਪਹੁੰਚ ਕੇ ਕੀਤੇ ਐਕਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਇੰਚਾਰਜ਼ ਜਸਬੀਰ ਸਿੰਘ ਗੜ੍ਹੀ ਤੇ ਰੂਪਨਗਰ ਦੇ ਵਿਧਾਇਕ ਡਾ.ਚਰਨਜੀਤ ਸਿੰਘ ਨੇ ਮੋਰਿੰਡਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ’ਤੇ ਜਵਾਬੀ ਹਮਲਾ ਕਰਦਿਆਂ ਉਨ੍ਹਾਂ ਦੇ ਤਿੰਨ ਮਹੀਨੇ ਦੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਬੇਟ ਇਲਾਕੇ ਦੇ ਪਿੰਡਾਂ ਨਾਲ ਲੱਗਦੇ ਸਤਲੁੱਜ ਦਰਿਆ ’ਚ ਹੋਈ ਨਾਜਾਇਜ਼ ਮਾਈਨਿੰਗ ਦੇ ਕਿੱਸੇ ਪੜ੍ਹੇ ਵੀਡਿਓ ਵੀ ਦਿਖਾਈ। ਰੂਪਨਗਰ ਪ੍ਰੈਸ ਕਲੱਬ ਵਿਖੇ ਗੱਲਬਾਤ ਕਰਦਿਆਂ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੈ ਨਾਜਾਇਜ਼ ਮਾਈਨਿੰਗ ਦੇ ਹੱਕ ’ਚ ਨਹੀ ਹਾਂ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਟਿੱਪਰਾਂ ’ਤੇ ਚੜ੍ਰ ਕੇ ਨਾਜਾਇਜ਼ ਮਾਈਨਿੰਗ ਦਿਖਾ ਰਹੇ ਹਨ ਪਰ ਉਹ ਭੁੱਲ ਗਏ ਕਿ ਜਦੋਂ ਉਹ ਮੁੱਖ ਮੰਤਰੀ ਸਨ ਤੋਂ ਸ੍ਰੀ ਚਮਕੌਰ ਸਾਹਿਬ ਹਲਕੇ ’ਚ ਸਤਲੁੱਜ ਦਰਿਆ ’ਚ 100,100 ਫੁੱਟ ਪਾਈਆਂ ਖੱਡਾਂ ਤੇ ਜੰਗਲਾਤ ਵਿਭਾਗ ਦੇ ਜੰਗਲ ਦੇ ਰਕਬੇ ’ਚ ਚੁੱਕਿਆ ਰੇਤਾਂ ਯਾਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਣਜੇ ਕੋਲੋ ਮਿਲੇ 10 ਕਰੋੜ ਬਾਰੇ ਦੱਸਣ ਕਿੱਥੋ ਆਏ ਸਨ, ਰੇਜ ਅਫਸਰ ਦਾ ਤਬਾਦਲਾ ਕਿਉਂ ਕੀਤਾ ਗਿਆ ਸੀ ਕੀ ਜਵਾਬ ਦੇਣਗੇ। ਗੜ੍ਹੀ ਨੇ ਕਿਹਾ ਕਿ ਹੁਣ ਮੈ ਚੰਨੀ ਦੇ ਸਮੇਂ ਹੋਈ ਨਾਜਾਇਜ਼ ਮਾਈਨਿੰਗ ਦਾ ਚਿੱਠਾ ਸਾਹਮਣੇ ਲਿਆਵਾਂਗਾ। ਉਨ੍ਹਾਂ ਦਾਅਵਾ ਕੀਤਾ ਕਿ ਮੈਨੂੰ ਪਾਰਟੀ ਨੇ ਹਲਕਾ ਇੰਚਾਰਜ 48 ਦਿਨ ਪਹਿਲਾ ਬਣਾਇਆ ਹੈ। ਮੈਂ ਸਤਲੁੱਜ ਦਰਿਆ ’ਚ ਰਾਤ ਸਮੇਂ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਇਆ ਹੈ, ਜੇ ਹੁੰਦੀ ਹੈ ਤਾਂ ਚੰਨੀ ਦਿਖਾ ਦੇਵੇ। ਉਨ੍ਹਾਂ ਕਿਹਾਕਿ ਅਸਲੀਅਤ ਇਹ ਗੱਲ ’ਚ ਹੈ ਕਿ ਮੇਰੇ 48 ਦਿਨਾਂ ਦੀਆਂ ਸਿਆਸੀ ਗਤੀਵਿਧੀਆਂ ਵੇਖ ਕੇ ਸਾਬਕਾ ਮੁੱਖ ਮੰਤਰੀ ਬੁਖਲਾਹਟ ’ਚ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਚੱਪਾ-ਚੱਪਾ ਸ਼ਹੀਦ ਸਿੰਘਾਂ ਦੇ ਖੂਨ ਨਾਲ ਸੀਜਿਆ ਹੋਇਆ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਨੇ ਸੱਤਾ ਦੀ ਲਾਲਸਾ ’ਚ ਸ਼ਰਾਬ ਖੁੱਲੇਆਮ ਚਲਾ ਕੇ ਹਲਕੇ ਦੇ ਲੋਕਾਂ ਨੂੰ ਸ਼ਰਾਬ ਦੇ ਨ਼ਸੇ ਵੱਲ ਧੱਕਿਆ ਹੈ। ਉਨ੍ਹਾਂ ਪਿਛਲੇ ਪੌਣੇ ਪੰਜ ਸਾਲ ਤੋਂ ਹੋ ਰਹੀ ਮਾਈਨਿੰਗ ਦੇ ਸਵਾਲ ’ਤੇ ਟਾਲਾ ਵੱਟਦਿਆਂ ਕਿਹਾਕਿ ਮੈਂ ਆਪਣੇ ਸਮੇ ਦੀ ਗੱਲ ਕਰਾਂਗਾਂ ਬਾਕੀ ਜੇ ਨਾਜਾਇਜ਼ ਮਾਈਨਿੰਗ ਹੋਈ ਹੈ ਉਸ ਦੇ ਅਧਿਕਾਰੀ ਆਦਿ ਜਿੰਮੇਵਾਰ ਹਨ। ਇਸ ਮੌਕੇ ’ਤੇ ਹਲਕਾ ਸਗੰਠਨ ਇੰਚਾਰਜ ਅਮਨਦੀਪ ਸਿੰਘ ਮਾਂਗਟ, ਫਰੀਦ ਦੇ ਸਰਪੰਚ ਗੁਰਪ੍ਰੀਤ ਸਿੰਘ ਹੈਪੀ,ਵਿਕਰਾਂਤ ਠਾਕੁਰ ਆਦਿ ਹਾਜ਼ਰ ਸਨ।