ਪਲਾਸਟਿਕ ਬਰਤਨ, ਹਿਊਮਨ ਹੇਅਰ ਸਪਲਾਇਰ ਤੇ ਫੇਰੀ ਵਰਕਰਾਂ ਵੱਲੋਂ ਯੂਨੀਅਨ ਦਾ ਗਠਨ ਪਲਾਸਟਿਕ ਬਰਤਨ ਅਤੇ ਹਿਊਮਨ ਹੇਅਰ ਸਪਲਾਇਰ, ਫੇਰੀ ਵਰਕਰਾਂ ਵੱਲੋਂ ਯੂਨੀਅਨ ਦਾ ਗਠਨ
Publish Date: Tue, 27 Oct 2026 03:20 PM (IST)
Updated Date: Tue, 27 Oct 2026 03:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਦੇ ਪਲਾਸਟਿਕ ਬਰਤਨ, ਹਿਊਮਨ ਹੇਅਰ ਸਪਲਾਇਰ ਤੇ ਫੇਰੀ ਲਗਾਉਣ ਵਾਲੇ ਵਰਕਰਾਂ ਦੀ ਸੂਬਾ ਪੱਧਰੀ ਮੀਟਿੰਗ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਵਰਕਰਾਂ ਦੀਆਂ ਮੰਗਾਂ ਮੁਸ਼ਿਕਲਾਂ ਸੰਬੰਧੀ ਵਿਚਾਰ ਕਰਕੇ ਯੂਨੀਅਨ ਰਜਿਸਟਰਡ ਕਰਵਾਉਣ ਦਾ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ। ਯੂਨੀਅਨ ਦਾ ਕੰਮ ਚਲਾਉਣ ਲਈ ਪੰਜ ਮੈਂਬਰੀ ਸੂਬਾ ਪੱਧਰ ਦੀ ਕਮੇਟੀ ਬਣਾਈ ਗਈ ਜਿਸ ’ਚ ਸ੍ਰੀ ਪਾਲ ਰੂਪਨਗਰ ਨੂੰ ਕਨਵੀਨਰ, ਰਾਮਦੇਵ ਮੁਦਕੀ ਫਿਰੋਜ਼ਪੁਰ ਪ੍ਰਚਾਰ ਸਕੱਤਰ, ਸਾਥੀ ਸੋਨੂੰ ਕੁਮਾਰ ਵਿੱਤ ਸਕੱਤਰ ਲੁਧਿਆਣਾ, ਮੈਂਬਰ ਰਾਹੁਲ ਉਰਫ ਛੋਟੂ ਭਾਈ ਸਰਹਿੰਦ ਮੈਂਬਰ, ਗੋਬਿੰਦ ਭਾਈ ਮਹਿਲ ਕਲਾਂ ਸੰਗਰੂਰ ਚੁਣੇ ਗਏ। ਇਸ ਮੀਟਿੰਗ ’ਚ ਸਾਰੇ ਪੰਜਾਬ ’ਚੋਂ 70 ਤੋਂ ਵੱਧ ਸਾਥੀਆਂ ਨੇ ਸ਼ਮੂਲੀਅਤ ਕੀਤੀ। ਸੀਟੂ ਵੱਲੋਂ ਇਸ ਟਰੇਡ ਨਾਲ ਜੁੜੇ ਸਾਥੀਆਂ ਨੂੰ ਯੂਨੀਅਨ ਬਣਾਉਣ ਤੇ ਇਨਕਲਾਬੀ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ। ਨਵੀਂ ਚੁਣੀ ਗਈ ਕਮੇਟੀ ਵੱਲੋਂ ਜਿੱਥੇ ਵਰਕਰਾਂ ਦੀ ਜਾਇਜ਼ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਉੱਥੇ ਇਹ ਵੀ ਫੈਸਲਾ ਲਿਆ ਗਿਆ ਕਿ ਯੂਨੀਅਨ ਮੈਂਬਰ ਸਾਥੀਆਂ ਸਮੇਤ ਆਪਣੇ ਆਧਾਰ ਕਾਰਡਾਂ ਸਮੇਤ ਜ਼ਰੂਰੀ ਦਸਤਾਵੇਜ਼ਾਂ ਦੀ ਫੋਟੋ ਕਾਪੀ ਯੂਨੀਅਨ ਕੋਲ ਜਮ੍ਹਾਂ ਕਰਵਾਉਣਗੇ। ਸਾਰੇ ਫੇਰੀ ਵਾਲੇ ਸਾਥੀ ਸਪੀਕਰ ਨਹੀਂ ਚਲਾਉਣਗੇ ਜੇ ਕਰ ਕੋਈ ਸਾਥੀ ਸਪੀਕਰ ਚਲਾਉਂਦਾ ਫੜਿਆ ਗਿਆ ਉਸ ਖ਼ਿਲਾਫ਼ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸ੍ਰੀ ਪਾਲ ਨੇ ਯੂਨੀਅਨ ਦਾ ਕਨਵੀਨਰ ਚੁਣੇ ਜਾਣ ’ਤੇ ਧੰਨਵਾਦ ਕਰਨ ਦੇ ਨਾਲ਼ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ ।