ਫੂਡ ਸੇਫਟੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਤੇਜ਼ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇਜ਼
Publish Date: Wed, 26 Aug 2026 06:17 PM (IST)
Updated Date: Wed, 26 Aug 2026 06:19 PM (IST)
ਖ਼ਬਰ ਦਾ ਅਸਰ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਰੂਪਨਗਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਨਤਾ ਨੂੰ ਸਾਫ਼-ਸੁਥਰੇ ਅਤੇ ਗੁਣਵੱਤਾ ਵਾਲੇ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿਚ ਇੱਕ ਦਰਜਨ ਦੇ ਕਰੀਬ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਬੁੱਧਵਾਰ ਦੇ ਅਡੀਸ਼ਨ ਵਿਚ ਖਾਦ ਪਦਾਰਥਾਦੀ ਗੁਣਵੱਤਾਂ ਤੇ ਤਿਉਹਾਰ ਦੇ ਆ ਰਹੇ ਸੀਜ਼ਨ ਵਿਚ ਫੂਡ ਸੇਫਟੀ ਵਿੰਗ ਦੀ ਭੂਮਿਕਾ ਦੀ ਪ੍ਰਕਾਸ਼ਿਤ ਕੀਤੀ ਖ਼ਬਰ ਤੋਂ ਬਾਅਦ ਬੁੱਧਵਾਰ ਨੂੰ ਨਿਰੀਖਣ ਸਹਾਇਕ ਫੂਡ ਕਮਿਸ਼ਨਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਇੱਕ ਦਰਜਨ ਦੇ ਕਰੀਬ ਦੁਕਾਨਾਂ ਦੇ ਨਿਰੀਖਣ ਦੌਰਾਨ, ਟੀਮ ਨੇ ਮਠਿਆਈਆਂ ਦੀ ਗੁਣਵੱਤਾ, ਦੁਕਾਨਾਂ ਦੀ ਸਫਾਈ, ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਦੇ ਪ੍ਰਬੰਧਾਂ, ਉਨ੍ਹਾਂ ਦੇ ਰੱਖ-ਰਖਾਅ ਅਤੇ ਸਟੋਰੇਜ ਦੀ ਜਾਂਚ ਕੀਤੀ। ਟੀਮ ਨੇ ਦੁਕਾਨਦਾਰਾਂ ਨੂੰ ਖੁਰਾਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਗਾਹਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਖਾਣ-ਪੀਣ ਦੀਆਂ ਵਸਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਸਹਾਇਕ ਫੂਡ ਕਮਿਸ਼ਨਰ ਨੇ ਕਿਹਾ ਕਿ ਜਨਤਕ ਸਿਹਤ ਨਾਲ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੂਡ ਸੇਫਟੀ ਵਿਭਾਗ ਅਜਿਹੀਆਂ ਜਾਂਚਾਂ ਕਰਦਾ ਰਹੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਿਠਾਈ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਵਿਚ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਫੂਡ ਸੇਫਟੀ ਐਕਟ ਅਧੀਨ ਨਿਰਧਾਰਤ ਸਾਰੇ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਦੱਸਣਸੋਗ ਹੈ ਕਿ ਫੂਡ ਸੇਫਟੀ ਵਿਭਾਗ ਅਨਸਾਰ ਜ਼ਿਲ੍ਹੇ ਵਿਚ ਖੋਏ ਅਤੇ ਪਨੀਰ ਦਾ ਉਤਪਾਦਨ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਸਪਲਾਈ ਹਰਿਆਣਾ ਤੋਂ ਆਉਂਦੀ ਹੈ। ਇਸੇ ਦੇ ਇਲਾਵਾ ਸਪਲਾਈ ਸਮਰਾਲਾ, ਖੰਨਾ ਅਤੇ ਲੁਧਿਆਣਾ ਤੋਂ ਵੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪਨੀਰ ਅਤੇ ਖੋਆ ਨਾ ਸਿਰਫ਼ ਜ਼ਿਲ੍ਹੇ ਨੂੰ ਸਗੋਂ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ, ਜਿਸ ਵਿਚ ਨਾਲ ਲੱਗਦੇ ਜ਼ਿਲ੍ਹੇ ਵੀ ਸ਼ਾਮਲ ਹਨ, ਹਰਿਆਣਾ ਤੋਂ ਲਗਜ਼ਰੀ ਬੱਸਾਂ, ਟੈਂਪੂਆਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਵਿਭਾਗ ਮੋਰਿੰਡਾ ਪੁੱਲ ਦੇ ਹੇਠਾਂ ਅਤੇ ਹਾਈਵੇਅ ’ਤੇ ਚੈੱਕ ਪੁਆਇੰਟਾਂ ’ਤੇ ਬੱਸਾਂ ਦੀ ਅਚਨਚੇਤ ਜਾਂਚ ਕਰਦਾ ਹੈ। ਕਈ ਵਾਰ ਮਿਲਾਵਟੀ ਖੋਆ ਤੇ ਪਨੀਰ ਨਸ਼ਟ ਕੀਤੇ ਗਏ ਹਨ। ਤਿਉਹਾਰਾਂ ਦੌਰਾਨ ਸਪਲਾਈ ਵਧਣ ਕਾਰਨ ਸਖ਼ਤੀ ਵਧਾ ਦਿੱਤੀ ਗਈ ਹੈ।