ਪਰਮ ਸੇਵਾ ਸੁਸਾਇਟੀ ਵੱਲੋਂ ਦੀ ਵਿੱਤੀ ਸਹਾਇਤਾ
ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਵਿਧਵਾ ਮਹਿਲਾ ਦੀ ਵਿੱਤੀ ਸਹਾਇਤਾ
Publish Date: Tue, 25 Aug 2026 03:38 PM (IST)
Updated Date: Tue, 25 Aug 2026 03:39 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ/ਬਹਿਰਾਮਪੁਰ : ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਇੱਕ ਵਿਧਵਾ ਮਹਿਲਾ ਦੀ ਵਿੱਤੀ ਸਹਾਇਤਾ ਕੀਤੀ ਗਈ। ਇਸ ਸਬੰਧੀ ਸੁਸਾਇਟੀ ਪ੍ਰਦਾਨ ਸੋਮਨਾਥ ਭੱਟ ਨੇ ਦੱਸਿਆ ਕਿ ਸੁਸਾਇਟੀ ਮੈਂਬਰ ਮਾ.ਰਵਿੰਦਰ ਸਿੰਘ ਧਿਆਨ ਵਿਚ ਲਿਆਂਦਾ ਗਿਆ ਕਿ ਮੇਹਰ ਸਿੰਘ ਦੇ ਪਿਤਾ ਦੀ ਬਚਪਨ ਵਿਚ ਮੌਤ ਗਈ ਸੀ ਅਤੇ ਉਹ ਦੁਰਘਟਨਾਂ ਵਿਚ ਹੋਣ ਜ਼ਖਮੀ ਹੋਣ ਉਪਰੰਤ ਬੈੱਡ ਰੀਡਨ ਹੈ। ਉਸ ਦੀ ਮਾਤਾ ਸੁਰਿੰਦਰ ਕੌਰ ਵਾਸੀ ਮਨਸੂਹਾ ਖੁਰਦ ਜ਼ਿਲ੍ਹਾ ਰੂਪਨਗਰ ਦੇ ਇਲਾਜ ਲਈ ਵਿੱਤੀ ਸਹਾਇਤਾ ਕੀਤੀ ਗਈ। ਇਸ ਮੌਕੇ ਸਮੂਹ ਪਰਿਵਾਰ ਵੱਲੋਂ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ। ਇਹ ਸਹਾਇਤਾ ਪ੍ਰਧਾਨ ਸੋਮਨਾਥ ਭੱਟ, ਡਾ.ਸੰਤਸੁਰਿੰਦਰਪਾਲ ਸਿੰਘ, ਸੁਰਜੀਤ ਸੁਮਨ, ਸੁਰਿੰਦਰ ਸਿੰਘ (ਐੱਲਆਈਸੀ) ਹਰਬੰਸ ਸਿੰਘ, ਰਿਟਾਇਰਡ ਪਿੰਸੀਪਲ ਕੁਲਦੀਪ ਕੌਰ, ਸਮਰੱਥ ਸਿੰਘ ਅਤੇ ਮਾ.ਲੱਛਮਣ ਸਿੰਘ ਵੱਲੋਂ ਕੀਤੀ ਗਈ। ਇਸ ਵਿਚ ਸੁਰਿੰਦਰ ਕੌਰ, ਪ੍ਰਵੀਨ ਭੱਟ, ਮਧੂ ਸ਼ਰਮਾ ਅੰਬਾਲਾ, ਆਰਤੀ ਸਹਿਗਲ, ਸੁਚਿਤਾ ਤਿਵਾੜੀ, ਮੀਨਾਕਸ਼ੀ ਕੌਸ਼ਲ, ਵਿਨਿਤਾ ਪੰਚਕੂਲਾ, ਸੁਨੀਤਾ ਗੌਤਮ, ਕਮਲੇਸ਼ ਕਾਲਕਾ, ਸੋਨੀਆ ਮਹਾਜਨ, ਮਮਤਾ, ਨਲਿਨੀ ਬੰਗਾ, ਰਾਜ ਕੁਮਾਰੀ, ਮਮਤਾ ਗੌਤਮ, ਸੁਖਵੰਤ ਕੌਰ, ਚੰਦਰ ਕਾਂਤਾ, ਅੰਜੂ ਛਾਬੜਾ ਆਦਿ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ।