ਮਾਤਾ ਪ੍ਰਕਾਸ਼ ਦੇਵੀ ਨੂੰ ਸ਼ਰਧਾਂਜਲੀਆਂ ਭੇਟ ਮਾਤਾ ਪ੍ਰਕਾਸ਼ ਦੇਵੀ ਨਮਿੱਤ ਅੰਤਿਮ ਅਰਦਾਸ ਸਮਾਗਮ, ਗਰੁੜ ਪੁਰਾਣ ਦੇ ਪਾਏ ਭੋਗ
Publish Date: Sun, 18 Oct 2026 06:12 PM (IST)
Updated Date: Sun, 18 Oct 2026 06:15 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਇਲਾਕੇ ਦੇ ਨਾਮਵਰ ਰਾਣਾ ਪਰਿਵਾਰ ਵੱਲੋਂ ਸ਼ਮਸ਼ੇਰ ਸਿੰਘ ਰਾਣਾ ਦੀ ਧਰਮ ਪਤਨੀ ਮਾਤਾ ਪ੍ਰਕਾਸ਼ ਦੇਵੀ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਮਲ ਪੈਲੇਸ ਵਿਖੇ ਕਰਵਾਇਆ ਗਿਆ। ਮਾਤਾ ਪ੍ਰਕਾਸ਼ ਦੇਵੀ 5 ਅਕਤੂਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਪ੍ਰਭੂ ਚਰਨਾਂ ’ਚ ਜਾ ਬਿਰਾਜੇ ਸਨ। ਇਸ ਮੌਕੇ ਗਰੁੜ ਪੁਰਾਣ ਦੇ ਭੋਗ ਪਾਏ ਗਏ ਅਤੇ ਇਲਾਕੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ, ਨਾਮਵਰ ਪਰਿਵਾਰਾਂ ਅਤੇ ਸਨੇਹੀਆਂ ਨੇ ਸ਼ਿਰਕਤ ਕਰਦਿਆਂ ਰਾਣਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਤਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਮਾਤਾ ਪ੍ਰਕਾਸ਼ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਰਾਣਾ ਪਰਿਵਾਰ ਦਾ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ਨਾਲ ਗੂੜ੍ਹਾ ਸਬੰਧ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਰਿਵਾਰ ਹੈ, ਜਿਸ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਾਲ ਜੁੜੇ ਇਤਿਹਾਸਕ ਸੰਦਰਭ ’ਚ ਵਿਸ਼ੇਸ਼ ਸਥਾਨ ਹਾਸਲ ਹੈ। ਉਨ੍ਹਾਂ ਕਿਹਾ ਕਿ ਮਾਤਾ ਪ੍ਰਕਾਸ਼ ਦੇਵੀ ਬਹੁਤ ਹੀ ਨਿੱਘੇ ਸੁਭਾਅ ਵਾਲੇ, ਧਾਰਮਿਕ ਬਿਰਤੀ ਦੇ ਮਾਲਕ ਅਤੇ ਦੂਜਿਆਂ ਦੇ ਦੁੱਖ-ਸੁੱਖ ਨੂੰ ਸਮਝਣ ਵਾਲੇ ਸਨ। ਸਮਾਗਮ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਰਾਣਾ ਪਰਿਵਾਰ ਪ੍ਰਤੀ ਇਲਾਕਾ ਵਾਸੀਆਂ ਦੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦੀ ਹੈ। ਇਸ ਮੌਕੇ ਮਾਤਾ ਦੇ ਸਪੁੱਤਰ ਕੁਲਦੀਪ ਸਿੰਘ ਰਾਣਾ, ਡਾ. ਕੁਲਬੀਰ ਸਿੰਘ ਰਾਣਾ, ਡਾ. ਰਣਦੀਪ ਸਿੰਘ ਰਾਣਾ, ਲੰਬੜਦਾਰ ਜਸਵੀਰ ਸਿੰਘ ਰਾਣਾ, ਹਰਵਿੰਦਰ ਸਿੰਘ ਸੋਢੀ, ਸੁਰਿੰਦਰ ਸਿੰਘ ਰਾਣਾ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਜਸਬੀਰ ਸਿੰਘ ਗੜ੍ਹੀ, ਨਗਰ ਕੌਂਸਲ ਪ੍ਰਧਾਨ ਵਿਸ਼ਾਲ ਕਸ਼ਯਪ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਚਹਿਲ ਸਿੰਘ ਭੰਗੂ, ਅਮਨਦੀਪ ਸਿੰਘ ਮਾਂਗਟ, ਓਮਵੀਰ ਰਾਣਾ ਅਤੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐੱਨ.ਪੀ. ਰਾਣਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਦੌਰਾਨ ਮਦਨ ਸ਼ੌਂਕੀ ਨੇ ਆਪਣੀ ਸੁਰੀਲੀ ਆਵਾਜ਼ ’ਚ ਬੈਰਾਗਮਈ ਸ਼ਬਦ ਅਤੇ ਕੀਰਤਨ ਗਾਇਨ ਕਰਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੇ ਅੰਤ ’ਚ ਰਾਣਾ ਪਰਿਵਾਰ ਵੱਲੋਂ ਦੁੱਖ ਦੀ ਇਸ ਘੜੀ ’ਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।