ਸਵ. ਹਾਕਮ ਸਿੰਘ ਸੋਹੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਵ. ਹਾਕਮ ਸਿੰਘ ਸੋਹੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
Publish Date: Sat, 31 Oct 2026 06:08 PM (IST)
Updated Date: Sat, 31 Oct 2026 06:10 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੋਹੀ ਦੇ ਤਾਇਆ ਜੀ ਸਵ. ਹਾਕਮ ਸਿੰਘ ਸੋਹੀ ਦਾ ਦੇਹਾਂਤ ਹੋ ਗਈ। ਸਵਰਗੀ ਹਾਕਮ ਸਿੰਘ ਸੋਹੀ ਦੇ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਪਿੰਡ ਨਥਮਲਪੁਰ ਵਿਖੇ ਪਾਏ ਗਏ ਅਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ’ਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਾਈਸ ਪ੍ਰਧਾਨ ਅਤੇ ਪੰਜਾਬ ਯੂਥ ਮੈਰਾਥਨ ਦੇ ਆਯੋਜਕ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ, ਸਮੂਹ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ, ਸ਼ੁਕਰ ਮਿੱਲ ਮੋਰਿੰਡਾ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ’ਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਵੱਡੀ ਗਿਣਤੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵ. ਹਾਕਮ ਸਿੰਘ ਲਗਭਗ ਸੌ ਸਾਲ ਦੀ ਉਮਰ ਭੋਗ ਕੇ ਗਏ ਹਨ। ਉਨ੍ਹਾਂ ਕਿਹਾ ਕਿ ਕਿ ਸਵ. ਹਾਕਮ ਸਿੰਘ ਦੀ ਲੰਬੀ ਉਮਰ ਅਤੇ ਤੰਦਰੁਸਤੀ ਦਾ ਰਾਜ਼ ਉਨ੍ਹਾਂ ਦਾ ਸਾਦਾ ਜੀਵਨ, ਸਾਦਾ ਪਹਿਰਾਵਾ, ਸਾਦਾ ਖਾਣਾ ਅਤੇ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਸਮੇਂ ਕੀਤੀ ਸਖਤ ਮਿਹਨਤ ਦੱਸਿਆ। ਉਨ੍ਹਾਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਵ. ਹਾਕਮ ਸਿੰਘ ਸੋਹੀ ਦੀ ਮੌਤ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਲਖਵੀਰ ਸਿੰਘ, ਵਿਧਾਇਕ ਦਿਨੇਸ਼ ਚੱਢਾ, ਸੁਗਰ ਮਿਲ ਮੋਰਿੰਡਾ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ੂਗਰ ਮਿਲ ਦੇ ਬੋਰਡ ਆਫ ਡਾਇਰੈਕਟਰ ਦੇ ਉਪ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਡਾਇਰੈਕਟਰ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ, ਡਾਇਰੈਕਟਰ ਗੁਰਿੰਦਰ ਸਿੰਘ ਘੜੂੰਆਂ, ਡਾਇਰੈਕਟਰ ਨੰਬਰਦਾਰ ਰਣਧੀਰ ਸਿੰਘ ਮਾਜਰੀ, ਡਾਇਰੈਕਟਰ ਸ੍ਰੀਮਤੀ ਮਨਜੀਤ ਕੌਰ ਚੜੀ, ਸ੍ਰੀਮਤੀ ਸਰਬਜੀਤ ਕੌਰ ਗੁਣੀਆਂ ਮਾਜਰੀ ਅਤੇ ਡਾਇਰੈਕਟਰ ਹਰਜੀਤ ਕੌਰ ਰੌਲੂ ਮਾਜਰਾ, ਪਨਕੋਫੈਡ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਬਲਾਕ ਮੋਰਿੰਡਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਬਲਾਕ ਸ੍ਰੀ ਚਮਕੌਰ ਸਾਹਿਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਜਟਾਣਾ, ਸਰਪੰਚ ਮੇਜਰ ਸਿੰਘ, ਸਰਪੰਚ ਬਲਦੇਵ ਸਿੰਘ ਮਾਜਰੀ, ਰਾਜੂ ਬੂਰ ਮਾਜਰਾ, ਆੜਤੀ ਆਗੂ ਪਰਮਿੰਦਰ ਸਿੰਘ ਖਟੜਾ, ਐਡਵੋਕੇਟ ਜਰਨੈਲ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਭੁਪਿੰਦਰ ਸਿੰਘ ਮੁੰਡੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਹਾਦਰ ਸਿੰਘ ਖੈਰਪੁਰ, ਹਰਬੰਸ ਸਿੰਘ ਦਤਾਰਪੁਰ, ਰਣਜੋਧ ਸਿੰਘ ਖੈਰਪੁਰ, ਬੀਕੇਯੂ ਸ਼ੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ, ਸ਼ੂਗਰ ਮਿੱਲ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਵਾ, ਚਰਨਜੀਤ ਸਿੰਘ ਚੰਨਾ, ਹਰਸ਼ ਭੂਰੜੇ, ਜੋਨੀ ਪਿੱਪਲ ਮਾਜਰਾ, ਗੁਰੀ ਖੰਟ, ਗੁਰਪ੍ਰੀਤ ਸਿੰਘ ਮੰਡਾਂ, ਪਰਮਜੀਤ ਸਿੰਘ ਭੂਰੜੇ, ਪੀਏ ਸ਼ਹਿਰੀ, ਆਦਿ ਨੇ ਵੀ ਅੰਤਿਮ ਅਰਦਾਸ ਸਮੇਂ ਸ਼ਮੂਲੀਅਤ ਕੀਤੀ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।