ਲੀਡ: ਮੀਂਹ ਨਾਲ ਕਿਸਾਨ ਖੁਸ਼, ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਆਈਆਂ ਸਮੱਸਿਆਵਾਂ ਮੀਂਹ ਨਾਲ ਕਿਸਾਨ ਖੁਸ਼,ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਆਈਆ ਸਮੱਸਿਆਵਾਂ
Publish Date: Sun, 13 Sep 2026 05:53 PM (IST)
Updated Date: Sun, 13 Sep 2026 05:56 PM (IST)
ਕਰੀਬ ਦੋ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਪਏ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ: ਐਤਵਾਰ ਕਰੀਬ 12 ਵਜੇ ਹੀ ਅਸਮਾਨ ਵਿਚ ਬੱਦਲਵਾਈਂ ਬਣੀ ਤਾਂ ਲੋਕਾਂ ਨੂੰ ਠੰਡੀ ਹਵਾਂ ਦੇ ਬੁੱਲੇ ਆਉਣ ਲੱਗੇ ਫਿਰ ਡੇਢ ਵਜੇ ਦੇ ਕਰੀਬ ਧੁੱਪ ਨੇ ਚਮਕਾਰਾਂ ਮਾਰਿਆ ਤੇ ਦੋ ਵਜੇ ਕਾਲੀ ਘਟਾ ਛਾਉਣ ਉਪਰੰਤ ਭਾਦੋ ਦੇ ਮੁੜਕਿਆਂ ਤੋਂ ਪਰੇਸ਼ਾਨ ਲੋਕਾਂ ’ਤੇ ਆਖਰਕਾਰ ਇੰਦਰ ਦੇਵਤਾਂ ਖੁਸ਼ ਹੋਇਆ ਹੈ, ਕਈ ਦਿਨਾਂ ਬਾਅਦ ਪਏ ਮੀਂਹ ਨੇ ਜਿੱਥੇ ਮਨੁੱਖ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਜੀਵ ਜੰਤੂਆ ਤੇ ਪਸ਼ੂਆ ਨੂੰ ਵੀ ਵੱਡੀ ਰਾਹਤ ਮਿਲੀ ਹੈ। ਉੱਧਰ ਝੋਨੇ ਦੀ ਫਸਲ ਪੱਕਣ ’ਤੇ ਆਈ ਹੋਈ ਬਿਜਲੀ ਕੱਟਾਂ ਨੇ ਪਰੇਸ਼ਾਨ ਕੀਤਾ ਹੋਇਆ ਹੁਣ ਮੀਂਹ ਪੈਣ ਨਾਲ ਕਿਸਾਨ ਨੂੰ ਰਾਹਤ ਮਿਲੇਗੀ। ਇੱਥੇ, ਮੀਂਹ ਨੇ ਗਰਮੀ ਅਤੇ ਨਮੀ ਤੋਂ ਰਾਹਤ ਦਿੱਤੀ ਹੈ, ਜਦੋਂ ਕਿ ਸ਼ਹਿਰ ਦੇ ਹੇਠਲੇ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਦੇਖਿਆ ਗਿਆ ਹੈ। ਉੱਧਰ ਕਿਸਾਨ ਮੀਂਹ ਤੋਂ ਖੁਸ਼ ਹਨ ਕਿਉਂਕਿ ਝੋਨੇ ਦੇ ਖੇਤਾਂ ਵਿਚ ਪਾਣੀ ਸੁੱਕ ਰਿਹਾ ਸੀ ਮੀਂਹ ਪੈਣ ਨਾਲ ਝੋਨੇ ਦੀ ਫਸਲ ਨੂੰ ਵੱਡੀ ਰਾਹਤ ਮਿਲੀ ਹੈ। ਦੂਜੇ ਪਾਸੇ ਰੂਪਨਗਰ ਸ਼ਹਿਰ ਵਿਚ ਪਾਣੀ ਦਾ ਕੁਦਰਤੀ ਵਹਾਅ ਪੱਛਮ ਵੱਲ ਹੈ ਅਤੇ ਮਲਹੋਤਰਾ ਕਲੋਨੀ, ਗਾਰਡਨ ਕਲੋਨੀ, ਨਿਊ ਗਾਰਡਨ ਕਲੋਨੀ ਅਤੇ ਹਵੇਲੀ ਦੇ ਇਲਾਕੇ ਮੀਂਹ ਦੇ ਪਾਣੀ ਨਾਲ ਭਰ ਗਏ ਸਨ। ਨਿਊ ਗਾਰਡਨ ਕਲੋਨੀ ਵਿਚ ਵਿਛਾਈ ਗਈ ਸੀਵਰੇਜ ਕਾਰਨ ਟੁੱਟੀ ਹੋਈ ਸੜਕ ਛੱਪੜ ਵਿਚ ਬਦਲ ਗਈ। ਸਮਾਰਟ ਸਿਨੇਮਾ ਇਮਾਰਤ ਦੇ ਨੇੜੇ ਅਤੇ ਸੋਨੀ ਪਲਾਜ਼ਾ ਦੇ ਸਾਹਮਣੇ ਵਾਲੀ ਸੜਕ ਮੀਂਹ ਦੇ ਪਾਣੀ ਨਾਲ ਏਨੀ ਭਰੀ ਹੋਈ ਸੀ ਕਿ ਉੱਥੇ ਪੈਦਲ ਚੱਲਣ ਵਾਲਾ ਵੀ ਬਹੁਤ ਸੰਭਾਲ ਕੇ ਤੁਰ ਰਿਹਾ ਸੀ। ਮਦਨ ਲਾਲ, ਅਸ਼ੋਕ ਵਰਮਾ ਨੇ ਕਿਹਾ ਕਿ ਨਿਊ ਗਾਰਡਨ ਕਲੋਨੀ ਵਿਚ ਸੀਵਰੇਜ ਪਾਈਪਲਾਈਨ ਵਿਛਾਈ ਗਈ ਹੈ। ਹੁਣ ਸੜਕ ਜਲਦੀ ਬਣਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼ਾਮਪੁਰਾ ਪਿੰਡ ਤੋਂ ਹਵੇਲੀ ਤੱਕ ਸੜਕ ਜਲਦੀ ਬਣਾਈ ਜਾਣੀ ਚਾਹੀਦੀ ਹੈ। ========== ਬਾਕਸ- ਕਿਸਾਨਾਂ ਨੂੰ ਰਾਹਤ, ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਕਿਸਾਨ ਭਾਈਚਾਰੇ ਨੇ ਸੁੱਖ ਦਾ ਸਾਹ ਲਿਆ ਹੈ, ਜੇਕਰ ਮੀਂਹ ਇਸੇ ਤਰ੍ਹਾਂ ਪਵੇ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘੱਟ ਜਾਵੇਗੀ। ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੈ। ਕਿਸਾਨ ਟਿਊਬਵੈੱਲਾਂ ਰਾਹੀਂ ਖੇਤਾਂ ਦੀ ਲਗਾਤਾਰ ਸਿੰਚਾਈ ਕਰ ਰਹੇ ਹਨ ਪ੍ਰੰਤੂ ਬਿਜਲੀ ਕੱਟਾਂ ਨੇ ਵੀ ਪਰੇਸ਼ਾਨ ਕੀਤਾ ਹੋਇਆ ਹੈ। ਮੀਂਹ ਕਾਰਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਜਾਵੇਗੀ। ਜ਼ਿਲ੍ਹੇ ਵਿਚ ਕਰੀਬ 39 ਹਜਾਰ ਹੈਕਟੇਅਰ ਰਕਬੇ ਵਿਚ ਝੋਨਾ ਲਾਇਆ ਗਿਆ ਹੈ। ਕਿਸਾਨ ਜਸਬੀਰ ਸਿੰਘ,ਸੁਰਜੀਤ ਸਿੰਘ, ਗਰਨੇਕ ਸਿੰਘ ਨੇ ਕਿਹਾਕਿ ਮੀਂਹ ਪੈਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਝੋਨੇ ਦੀ ਫਸਲ ਤੇ ਹਰੇ ਚਾਰੇ ਲਈ ਚੰਗਾ ਹੈ। ਉਨ੍ਹਾਂ ਕਿਹਾਕਿ ਮਾਰੂ ਇਲਾਕੇ ਵਿਚ ਮੱਕੀ ਦੀ ਫਸਲ ਲਈ ਵੀ ਮੀਂਹ ਵਰਧਾਨ ਹੋਵੇਗਾ।