- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਸ ਧਰਨੇ ਉਪਰੰਤ ਵਹੀਕਲਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਮੰਡੀਆਂ ’ਚੋਂ ਚੁੱਕਿਆ ਜਾਵੇਗਾ। ਦੂਜੇ ਪਾਸੇ ਆੜ੍ਹਤੀ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ।

ਲਖਬੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ। ਕਿਸਾਨ ਯੂਨੀਅਨ ਸ਼ੇਰੇ ਪੰਜਾਬ ਅਤੇ ਹੋਰ ਜਥੇਬੰਦੀਆਂ ਵੱਲੋਂ ਝੋਨੇ ਦੀ ਫਸਲ ਲਗਾਈ ਜਾਣ ਵਾਲੇ ਆੜ੍ਹਤੀਆਂ ਵੱਲੋਂ ਕੱਟ ਦੇ ਵਿਰੋਧ ’ਚ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਨੂੰ ਰੋਸ ਵਜੋਂ ਜਾਮ ਕਰ ਦਿੱਤਾ ਗਿਆ ਹੈ।
ਰੋਸ ਧਰਨੇ ਉਪਰੰਤ ਵਹੀਕਲਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਮੰਡੀਆਂ ’ਚੋਂ ਚੁੱਕਿਆ ਜਾਵੇਗਾ। ਦੂਜੇ ਪਾਸੇ ਆੜ੍ਹਤੀ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਕਿਸੇ ਵੀ ਕਿਸਾਨ ਵੱਲੋਂ ਮੰਡੀ ਵਿੱਚ ਲਿਆਂਦੀ ਝੋਨੇ ਦੀ ਫਸਲ ਉਥੇ ਘੱਟ ਨਹੀਂ ਲਗਾਵੇਗਾ, ਸਰਕਾਰ ਦੇ ਤਹਿਸ਼ੁਦਾ ਮਾਪਦੰਡਾ ’ਤੇ ਖਰੀਦ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਕਰੋੜਾਂ ਰੁਪਏ ਦੀ ਝੋਨੇ ਦੀ ਫਸਲ ਨੂੰ ਕੱਟ ਲਗਾ ਕੇ ਦਿੱਲੀ ਵਾਲਿਆਂ ਦੀਆਂ ਤਿਜ਼ੋਰੀਆਂ ਭਰੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਪਰ ਪ੍ਰਸ਼ਾਸਨ ਵੱਲੋਂ ਲਿਫਟਿੰਗ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਮੰਡੀਆਂ ’ਚ ਝੋਨਾ ਸੁੱਟਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੰਡੀ ’ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਪੁੱਛਦੇ ਹਾਂ ਉਹ ਕਹਿੰਦੇ ਹਨ ਕਿ ਅਜੇ ਤੱਕ ਤਾਂ ਸਰਕਾਰ ਨੇ ਸੈਲਰਾਂ ਨੂੰ ਮੰਡੀਆਂ ਵੀ ਅਲਾਟ ਨਹੀਂ ਕੀਤੀਆਂ ਗਈਆਂ ਹਨ।